ਚੰਡੀਗੜ੍ਹ, (ਐੱਚ. ਸੀ.ਸ਼ਰਮਾ)-ਚੋਣਾਂ ਦੀ ਲੋਕਤੰਤਰ ਪ੍ਰਣਾਲੀ ’ਚ ਵੋਟਿੰਗ ਦੀ ਮਹੱਤਤਾ ਨੂੰ ਜਾਣਨ ਲਈ ਜ਼ਿੰਮੇਦਾਰ ਨਾਗਰਿਕ ਦੇ ਰੂਪ ’ਚ ਹਰ ਚੋਣਾਂ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ’ਚ ਪੰਜਾਬ ’ਚ ਮਰਦਾਂ ਦੇ ਮੁਕਾਬਲੇ ਔਰਤਾਂ ਜ਼ਿਆਦਾ ਜਾਗਰੂਕ ਹਨ।
ਪੰਜਾਬ ਵਿਧਾਨ ਸਭਾ ਦੀਆਂ ਸਾਲ 2012 ਤੇ 2017 ਦੀਆਂ ਚੋਣਾਂ ਹੋਣ ਜਾਂ ਸਾਲ 2014 ਦੀਆਂ ਲੋਕਸਭਾ ਚੋਣਾਂ, ਔਰਤ ਵੋਟਰਾਂ ਦੀ ਵੋਟਿੰਗ ਦਰ ਮਰਦਾਂ ਦੇ ਮੁਕਾਬਲੇ ’ਚ ਜ਼ਿਆਦਾ ਦਰਜ ਕੀਤੀ ਗਈ ਹੈ। ਸੂਬੇ ਦੇ ਮੁੱਖ ਚੋਣ ਅਧਿਕਾਰੀ ਦਫਤਰ ਵਲੋਂ ਤਿਆਰ ਡਾਟਾ ਅਨੁਸਾਰ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ’ਚ ਕੁਲ 78. 57 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ। ਮਰਦਾਂ ਦੀ ਵੋਟਿੰਗ ਦਰ ਜਿੱਥੇ 78.09 ਸੀ, ਉੱਥੇ ਹੀ ਔਰਤਾਂ ਦੀ ਵੋਟਿੰਗ ਦਰ 79.10 ਦਰਜ ਕੀਤੀ ਗਈ ਸੀ।
ਇਸੇ ਤਰ੍ਹਾਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਵੋਟਿੰਗ ਦਰ 77.40 ਫੀਸਦੀ ਸੀ। ਇਸ ਵਿਚ ਮਰਦਾਂ ਦੀ ਵੋਟਿੰਗ ਦਰ 76.73 ਅਤੇ ਔਰਤਾਂ ਦੀ ਵੋਟਿੰਗ ਦਰ 78. 16 ਫੀਸਦੀ ਸੀ।
ਸਾਲ 2014 ਦੀਆਂ ਲੋਕ ਸਭਾ ਚੋਣਾਂ ’ਚ ਕੁਲ 70.89 ਫੀਸਦੀ ਵੋਟਿੰਗ ਦਰ ਦਰਜ ਕੀਤੀ ਗਈ ਸੀ। ਇਸ ’ਚ ਵੀ ਔਰਤ ਵੋਟਰਾਂ ਨੇ ਵੋਟਿੰਗ ’ਚ ਮਰਦਾਂ ਨੂੰ ਪਛਾੜ ਦਿੱਤਾ ਸੀ। ਇਸ ਦੌਰਾਨ ਮਰਦਾਂ ਦੀ ਵੋਟਿੰਗ ਦਰ 70.70 ਫੀਸਦੀ ਦਰਜ ਕੀਤੀ ਗਈ ਸੀ, ਜਦਕਿ ਔਰਤ ਵੋਟਰਾਂ ਜੀ ਵੋਟਿੰਗ ਦਰ 71.11 ਫੀਸਦੀ ਰਹੀ ਸੀ।
2 ਵਿਧਾਨ ਸਭਾ ਤੇ ਇਕ ਲੋਕ ਸਭਾ ਚੋਣਾਂ ’ਚ ਮਰਦ/ਔਰਤ ਵੋਟਰਾਂ ਦੀ ਵੋਟਿੰਗ ਫੀਸਦੀ
ਜ਼ਿਲਾ ਸਾਲ 2012 ਸਾਲ 2014 ਸਾਲ 2017
ਵਿਧਾਨ ਸਭਾ ਚੋਣਾਂ ਲੋਕ ਸਭਾ ਚੋਣਾਂ ਵਿਧਾਨ ਸਭਾ ਚੋਣਾਂ
ਪਠਾਨਕੋਟ 73.23/76.22 70.72/72.76 75.68/79.76
ਗੁਰਦਾਸਪੁਰ 74.81/79.37 66.64/69.95 72.24/77.90
ਅੰਮ੍ਰਿਤਸਰ 71.83/71.88 67.75/66.54 70.90/71.85
ਤਰਨਤਾਰਨ 79.07/80.16 66.60/66.97 75.30/76.61
ਕਪੂਰਥਲਾ 76.30/81.80 66.12/71.73 71.46/78.22
ਜਲੰਧਰ 73.97/77.32 65.98/68.54 71.26/76.16
ਹੁਸ਼ਿਆਰਪੁਰ 71.86/78.73 62.70/67.91 68.86/76.42
ਐੱਸ. ਬੀ. ਐੱਸ. ਨਗਰ 75.80/83.14 68.28/75.24 73.28/81.79
ਰੂਪਨਗਰ 75.05/80.17 68.18/70.76 74.81/79.64
ਫਿਰੋਜ਼ਪੁਰ 83.54/83.03 70.15/70.79 80.59/82.86
ਤਿੰਨਾਂ ਚੋਣਾਂ ’ਚ ਇਥੇ ਔਰਤ ਵੋਟਰਾਂ ਨੇ ਮਰਦਾਂ ਦੇ ਮੁਕਾਬਲੇ ਕੀਤੀ ਜ਼ਿਆਦਾ ਵੋਟਿੰਗ
ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਐੱਸ. ਬੀ. ਐੱਸ. ਨਗਰ, ਰੂਪਨਗਰ ਤੇ ਫਿਰੋਜ਼ਪੁਰ ਅਜਿਹੇ 10 ਜ਼ਿਲੇ ਹਨ, ਜਿਥੇ ਔਰਤ ਵੋਟਰਾਂ ਨੇ ਪਹਿਲਾਂ ਹੋਈਆਂ ਤਿੰਨਾਂ ਚੋਣਾਂ ’ਚ ਮਰਦ ਵੋਟਰਾਂ ਤੋਂ ਜ਼ਿਆਦਾ ਵੋਟਿੰਗ ਕੀਤੀ। ਇਨ੍ਹਾਂ ਜ਼ਿਲਿਆਂ ’ਚ ਔਰਤ ਵੋਟਰਾਂ ਦੀ ਵੋਟਿੰਗ ਦਰ ਮਰਦਾਂ ਦੇ ਮੁਕਾਬਲੇ ਇੰਨੀ ਜ਼ਿਆਦਾ ਸੀ ਕਿ ਬਾਕੀ ਜ਼ਿਲਿਆਂ ਦੀ ਫੀਸਦੀ ਦਰ ਦਾ ਮਾਮੂਲੀ ਕਮੀ ਦਾ ਅੰਕੜਾ ਔਰਤਾਂ ਦੀ ਤਿੰਨਾਂ ਚੋਣਾਂ ਦੀ ਸਾਂਝੇ ਰੂਪ ’ਚ ਫੀਸਦੀ ਦਰ ਨੂੰ ਮਰਦ ਵੋਟਰਾਂ ਦੀ ਦਰ ਤੋਂ ਘੱਟ ਨਹੀਂ ਕਰ ਸਕਿਆ।
ਅੱਜ ਭਾਰਤੀ ਏਅਰਫੋਰਸ 'ਚ ਸ਼ਾਮਲ ਹੋਵੇਗਾ ਚਿਨੂਕ ਹੈਲੀਕਾਪਟਰ (ਪੜ੍ਹੋ 25 ਮਾਰਚ ਦੀਆਂ ਖਾਸ ਖਬਰਾਂ)
NEXT STORY