ਅਬੋਹਰ (ਸੁਨੀਲ) : ਸ਼ੁੱਕਰਵਾਰ ਸਵੇਰੇ ਸਥਾਨਕ ਨਵੀਂ ਸੜਕ ’ਤੇ ਆਭਾ ਸਕੁਏਅਰ ਦੀ 100 ਫੁੱਟ ਸੜਕ ’ਤੇ ਪੀ. ਆਰ. ਟੀ. ਸੀ . ਬੱਸ ਦੀ ਲਪੇਟ ’ਚ ਆਉਣ ਨਾਲ ਸਾਈਕਲ ਸਵਾਰ ਇਕ ਔਰਤ ਦੀ ਮੌਤ ਹੋ ਗਈ। ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ’ਚ ਰੱਖਿਆ ਗਿਆ ਹੈ। ਜਾਣਕਾਰੀ ਅਨੁਸਾਰ ਸੁਭਾਸ਼ ਨਗਰ ਦੇ ਰਹਿਣ ਵਾਲੇ ਮੁਕੇਸ਼ ਕੁਮਾਰ ਦੀ ਪਤਨੀ ਸੋਨੀ ਦੇਵੀ (45) ਸਵੇਰੇ ਸਾਈਕਲ ’ਤੇ ਬੱਸ ਸਟੈਂਡ ਵੱਲ ਆ ਰਹੀ ਸੀ ਤਾਂ ਚੌਂਕ ਤੋਂ ਮੁੜਦੇ ਸਮੇਂ ਪੀ. ਆਰ. ਟੀ. ਸੀ. ਦੀ ਇਕ ਬੱਸ ਨੇ ਉਸ ਨੂੰ ਆਪਣੀ ਲਪੇਟ ’ਚ ਲੈ ਲਿਆ।
ਜਿਸ ਕਾਰਨ ਔਰਤ ਦੀ ਬੱਸ ਹੇਠਾਂ ਆਉਣ ਨਾਲ ਮੌਤ ਹੋ ਗਈ। ਹਾਲਾਂਕਿ ਬੱਸ ਡਰਾਈਵਰ ਅਤੇ ਕੰਡਕਟਰ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਵਾਲੀ ਥਾਂ ’ਤੇ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਔਰਤ ਸਹੀ ਦਿਸ਼ਾ ’ਚ ਸਾਈਕਲ ਚਲਾ ਰਹੀ ਸੀ ਅਤੇ ਡਰਾਈਵਰ ਦੀ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਕਾਰਨ ਔਰਤ ਦੀ ਜਾਨ ਚਲੀ ਗਈ। ਸੂਚਨਾ ਮਿਲਦੇ ਹੀ ਔਰਤ ਦਾ ਪਰਿਵਾਰ ਹਸਪਤਾਲ ਪਹੁੰਚ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
‘ਆਪ’ ਦੇ ਮੋਹਿਤ ਕੁੰਦਰਾ ਬਣੇ ਨਗਰ ਕੌਂਸਲ ਮਾਛੀਵਾੜਾ ਦੇ ਪ੍ਰਧਾਨ, ਹੱਕ 'ਚ ਨਿੱਤਰੇ ਕਾਂਗਰਸੀ-ਅਕਾਲੀ ਕੌਂਸਲਰ
NEXT STORY