ਗੁਰਦਾਸਪੁਰ (ਵਿਨੋਦ) - ਸਿੱਖਿਆ ਵਿਭਾਗ ਪੰਜਾਬ ਨੇ ਸ਼ਨੀਵਾਰ ਨੂੰ 668 ਜੇ. ਬੀ. ਟੀ./ਈ. ਟੀ. ਟੀ. ਦੀ ਅਧਿਆਪਕਾਂ ਦੀ ਮਾਸਟਰ ਕਾਡਰ ਵਜੋਂ ਪਦਉਨਤੀ ਕੀਤੀ ਹੈ।
ਇਸ ਮੌਕੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਦੱਸਿਆ ਕਿ ਰਾਜ ਵਿਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਇਹ ਇਕ ਮਹੱਤਵਪੂਰਨ ਕਦਮ ਹੈ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਦਰਸ਼ੀ ਸੋਚ ਅਤੇ ਹਦਾਇਤਾਂ ਦਾ ਨਤੀਜਾ ਹੈ।
ਅਧਿਆਪਕਾਂ ਨੂੰ ਪਦਉਨਤੀ ਤੋਂ ਬਾਅਦ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਹਨ। ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਸਾਰੇ ਤਰੱਕੀ ਪਾਉਣ ਵਾਲੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਨੂੰ ਇਮਨਦਾਰੀ ਅਤੇ ਮਿਹਨਤ ਨਾਲ ਕੰਮ ਕਰਨ ਦੀ ਪ੍ਰੇਰਣਾ ਦਿੱਤੀ ਤਾਂ ਜੋ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋ ਸਕੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦੇ ਪੱਧਰ ਨੂੰ ਸਭ ਤੋਂ ਵੱਧ ਪਹਿਲ ਦੇ ਰਹੀ ਹੈ। ਨਵੇਂ ਅਧਿਆਪਕਾਂ ਦੀ ਜਿੱਥੇ ਭਰਤੀ ਕੀਤੀ ਜਾ ਰਹੀ ਹੈ ਉਥੇ ਅਧਿਆਪਕਾਂ ਦੀਆਂ ਪਦਉਨਤੀਆਂ ਵੀ ਤੇਜ਼ੀ ਨਾਲ ਕੀਤੀਆਂ ਜਾ ਰਹੀਆਂ ਹਨ। ਪਦਉਨਤੀਆਂ ਵਾਲੇ ਅਧਿਆਪਕਾਂ ਬਾਰੇ ਸਿੱਖਿਆ ਮੰਤਰੀ ਪੰਜਾਬ ਅਰੁਣਾ ਚੌਧਰੀ ਨੇ ਦੱਸਿਆ ਕਿ ਤਰੱਕੀ ਹਾਸਲ ਕਰਨ ਵਾਲੇ ਅਧਿਆਪਕਾਂ 'ਚ 547 ਸਾਇੰਸ, 49 ਹਿਸਾਬ, 64 ਡੀ. ਪੀ. ਈ., 3 ਖੇਤੀਬਾੜੀ ਅਤੇ 5 ਸੰਸਕ੍ਰਿਤ ਵਿਸ਼ੇ ਨਾਲ ਸਬੰਧਤ ਹਨ।ਸਾਰੇ ਅਧਿਆਪਕ 3 ਨਵੰਬਰ ਨੂੰ ਸਬੰਧਤ ਡੀ. ਈ. ਓ. ਦਫਤਰ ਵਿਚ ਹਾਜ਼ਰੀ ਹੋਣਗੇ ਅਤੇ ਉਨ੍ਹਾਂ ਨੂੰ ਮੈਰਿਟ ਦੇ ਆਧਾਰ 'ਤੇ ਸਟੇਸ਼ਨ ਦਿੱਤੇ ਜਾਣਗੇ।
ਐੱਸ.ਟੀ.ਐੱਫ ਵਲੋਂ 3 ਅੰਤਰ-ਰਾਸ਼ਟਰੀ ਸਮਗਲਰ ਤੇ ਇਕ ਔਰਤ ਕਾਬੂ, 6 ਕਿਲੋ ਹੈਰੋਇਨ ਅਤੇ 19.71 ਲੱਖ ਭਾਰਤੀ ਕਰੰਸੀ ਬਰਾਮਦ
NEXT STORY