ਸ਼ੇਰਪੁਰ, (ਅਨੀਸ਼)— ਮਾਹਮਦਪੁਰ 'ਚ ਘਰ 'ਤੇ ਕਬਜ਼ਾ ਹੋ ਜਾਣ ਮਗਰੋਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੀ ਮੁਸਲਿਮ ਔਰਤ ਸ਼ੁੱਕਰਵਾਰ ਸਵੇਰ ਸਮੇਂ ਇਨਸਾਫ਼ ਲਈ ਟੈਂਕੀ 'ਤੇ ਚੜ੍ਹ ਗਈ, ਜਿਸ ਕਾਰਨ ਪੁਲਸ ਨੂੰ ਭਾਜੜਾਂ ਪੈ ਗਈਆਂ।
ਪਿੰਡ ਦੀ ਮੁਸਲਿਮ ਔਰਤ ਸ਼ਕੂਰਾ ਨੇ ਦਾਅਵਾ ਕੀਤਾ ਕਿ ਉਸਦੇ ਜੇਠ ਤੇ ਜਠਾਣੀ ਪਿਛਲੇ ਲੰਬੇ ਸਮੇਂ ਤੋਂ ਲੁਧਿਆਣਾ ਰਹਿ ਰਹੇ ਹਨ, ਜਿਨ੍ਹਾਂ ਨੇ ਆਪਣਾ ਹਿੱਸਾ ਕਥਿਤ ਤੌਰ 'ਤੇ ਵੇਚ ਦਿੱਤਾ ਸੀ ਪਰ ਹੁਣ ਬੀਤੇ ਕੱਲ ਕਈ ਔਰਤਾਂ ਤੇ ਮਰਦਾਂ ਨੇ ਉਨ੍ਹਾਂ ਦੇ ਘਰ 'ਤੇ ਹਮਲਾ ਕਰ ਦਿੱਤਾ। ਉਸ ਨੇ ਦੋਸ਼
ਲਾਇਆ ਕਿ ਉਸਦੀ ਨੂੰਹ ਦੇ ਲੱਤਾਂ ਮਾਰੀਆਂ ਗਈਆਂ, ਜਿਸਨੂੰ ਸੰਗਰੂਰ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸਤੋਂ ਪਹਿਲਾਂ 20 ਜੂਨ ਨੂੰ ਉਸਦੇ ਉਕਤ ਨੇੜਲੇ ਰਿਸ਼ਤੇਦਾਰਾਂ ਨੇ ਉਸਦੇ ਘਰ ਦੀਆਂ ਕਥਿਤ ਤੌਰ 'ਤੇ ਛੱਤਾਂ ਢਾਹ ਦਿੱਤੀਆਂ ਸਨ ਅਤੇ ਘਰ ਵਿਚ ਆ ਕੇ ਹਮਲਾ ਕੀਤਾ ਸੀ, ਜਿਸ ਸਬੰਧੀ ਸ਼ੇਰਪੁਰ ਥਾਣੇ ਵਿਚ ਪਰਚਾ ਦਰਜ ਹੋਣ ਦੇ ਬਾਵਜੂਦ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ।
ਮੰਤਰੀ ਦੇ ਪੀ. ਏ. ਦੀ ਸ਼ਹਿ 'ਤੇ ਪੁਲਸ ਕਰ ਰਹੀ ਪੱਖਪਾਤ
ਇਸ ਮੌਕੇ ਮਨਰੇਗਾ ਮਜ਼ਦੂਰ ਯੂਨੀਅਨ (ਸੀਟੂ) ਦੇ ਪੰਜਾਬ ਪ੍ਰਧਾਨ ਸ਼ੇਰ ਸਿੰਘ ਫਰਵਾਹੀ, ਭੱਠਾ ਮਜ਼ਦੂਰ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਪ੍ਰੀਤਮ ਸਿੰਘ ਅਤੇ ਜ਼ਿਲਾ ਪ੍ਰਧਾਨ ਪਰਮਜੀਤ ਸਿੰਘ ਬੱਗਾ ਨੇ ਦੋਸ਼ ਲਾਇਆ ਕਿ ਇਕ ਮੰਤਰੀ ਦੇ ਪੀ. ਏ. ਦੀ ਕਥਿਤ ਸ਼ਹਿ 'ਤੇ ਪੁਲਸ ਦੇ ਪੱਖਪਾਤੀ ਰਵੱਈਏ ਕਾਰਨ ਇਕ ਪਰਿਵਾਰ ਖੱਲ੍ਹੇ ਆਸਮਾਨ ਹੇਠ ਰਾਤਾਂ ਕੱਟਣ ਲਈ ਮਜਬੂਰ ਹੋ ਗਿਆ ਹੈ। ਸਰਪੰਚ ਸੂਰਜਭਾਨ ਨੇ ਮੰਗ ਕੀਤੀ ਕਿ ਪੁਲਸ ਪੀੜਤ ਪਰਿਵਾਰ ਨੂੰ ਇਨਸਾਫ਼ ਦੇ ਕੇ ਮਾਮਲੇ ਨੂੰ ਸ਼ਾਂਤ ਕਰੇ।
ਬੈਂਕ ਨਾਲ ਡੇਢ ਕਰੋੜ ਦੀ ਧੋਖਾਦੇਹੀ ਕਰਨ ਦੇ ਮਾਮਲੇ 'ਚ 3 ਨਾਮਜ਼ਦ
NEXT STORY