ਜਲੰਧਰ : ਕੰਮਕਾਜੀ ਔਰਤਾਂ ਦੀ ਸਹੂਲਤ ਲਈ ਜਲੰਧਰ ਵਿਚ 4.5 ਕਰੋੜ ਰੁਪਏ ਦੀ ਲਾਗਤ ਨਾਲ ਹੋਸਟਲ ਬਣਾਇਆ ਜਾਵੇਗਾ। ਇਸ ਸੰਬੰਧ ਵਿਚ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਕੰਮਕਾਜ ਦੇ ਸਿਲਸਿਲੇ 'ਚ ਬਾਹਰੋਂ ਆਉਣ ਵਾਲੀਆਂ ਔਰਤਾਂ ਲਈ ਹੋਸਟਲ ਦੀ ਜ਼ੂਰਤ ਸੀ। ਜ਼ਿਲਾ ਪ੍ਰਸ਼ਾਸਨ ਦੀ ਮੰਗ ਨੂੰ ਮਨਜ਼ੂਰ ਕਰਦੇ ਹੋਏ ਭਾਰਤ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਹੋਸਟਲ ਦੇ ਨਿਰਮਾਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹੋਸਟਲ ਦੀ ਬਹੁਮੰਜ਼ਿਲਾ ਇਮਾਰਤ ਕਪੂਰਥਲਾ ਰੋਡ ਤੇ ਵਨਿਤਾ ਆਸ਼ਰਮ 'ਚ ਬਣਾਈ ਜਾਵੇਗੀ।
ਇਥੇ 80 ਕੰਮਕਾਜੀ ਔਰਤਾਂ ਅਤੇ 20 ਬੱਚਿਆਂ ਦੇ ਰਹਿਣ ਦੀ ਵਿਵਸਥਾ ਹੋਵੇਗੀ। ਹੋਸਟਲ ਦਾ ਕੁੱਲ ਖੇਤਰਫਲ 36000 ਵਰਗ ਫੁੱਟ ਹੋਵੇਗਾ। ਨਿਰਮਾਣ ਲਈ 1.36 ਕਰੋੜ ਦੀ ਪਹਿਲੀ ਕਿਸ਼ਤ ਮੰਤਰਾਲੇ ਵਲੋਂ ਜਾਰੀ ਕਰ ਦਿੱਤੀ ਗਈ ਹੈ। ਪ੍ਰੋਜੈਕਟ 'ਤੇ ਕੁੱਲ 4.5 ਕਰੋੜ ਰੁਪਏ ਦਾ ਖਰਚ ਆਵੇਗ। ਇਹ ਖਰਚ ਕੇਂਦਰ, ਸੂਬਾ ਸਰਕਾਰ ਅਤੇ ਇਸ ਨੂੰ ਚਲਾਉਣ ਵਾਲੀ ਏਜੰਸੀ ਵਲੋਂ 60.15.25 ਦੇ ਅਨੁਪਾਤ ਨਾਲ ਕੀਤਾ ਜਾਵੇਗਾ। ਇਸ ਦੌਰਾਨ ਜ਼ਿਲਾ ਪ੍ਰੋਗਰਾਮ ਅਧਿਕਾਰੀ ਅਮਰਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪ੍ਰੋਜੈਕਟ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ ਅਤੇ 24 ਮਹੀਨਿਆਂ 'ਚ ਪੂਰਾ ਕਰ ਲਿਆ ਜਾਵੇਗਾ। ਇਹ ਸਕੀਮ ਔਰਤਾਂ ਦੀ ਸੁਰੱਖਿਆ ਅਤੇ ਸਸ਼ਕਤੀਕਰਨ ਮਿਸ਼ਨ ਤਹਿਤ ਉਲੀਕੀ ਜਾ ਰਹੀ ਹੈ।
ਇਨ੍ਹਾਂ ਕਬੂਤਰਾਂ ਦੀ ਕੀਮਤ ਹੈ ਕਰੋੜਾਂ ਰੁਪਏ, ਖੁਰਾਕ ਨੂੰ ਜਾਣ ਹੋਵੋਗੇ ਹੈਰਾਨ
NEXT STORY