ਫਗਵਾੜਾ (ਜਲੋਟਾ) : ਜੀ.ਐੱਨ.ਏ. ਯੂਨੀਵਰਸਿਟੀ ਦੇ ਸਕੂਲ ਆਫ ਹਾਸਪੀਟੈਲਿਟੀ (ਐੱਸ. ਓ. ਐੱਚ.) ਨੇ ਮਸ਼ਹੂਰ ਸ਼ੈੱਫ ਆਸ਼ੀਸ਼ ਭਸੀਨ (ਸੰਸਥਾਪਕ ਅਤੇ ਨਿਰਦੇਸ਼ਕ ਸੀਬੀ ਹਾਸਪੀਟੈਲਿਟੀ) ਵਲੋਂ ‘‘ਦ ਲੌਸਟ ਰੈਸਿਪੀਜ਼ ਆਫ ਦਾ ਵਰਲਡ’’ ਵਿਸ਼ੇ ’ਤੇ ਇੱਕ 5 ਦਿਨਾਂ ਦੀ ਕੁਕਰੀ ਵਰਕਸ਼ਾਪ/ਵੈਲਿਊ-ਐਡਿਡ ਕੋਰਸ ਦਾ ਆਯੋਜਨ ਕੀਤਾ। ਇਸ ਵਰਕਸ਼ਾਪ ਦੇ ਆਯੋਜਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਭੋਜਨ ਦੀ ਉਤਪਤੀ ਅਤੇ ਖਾਣਾ ਪਕਾਉਣ ਦੀ ਰਵਾਇਤੀ ਸ਼ੈਲੀ ਬਾਰੇ ਜਾਗਰੂਕ ਕਰਨਾ ਸੀ। ਇਹ ਵਰਕਸ਼ਾਪ ‘‘ਖੱਡ ਕੁਕਿੰਗ’’ ਵਰਗੀ ਖਾਣਾ ਪਕਾਉਣ ਦੀ ਇੱਕ ਪ੍ਰਮਾਣਿਕ ਅਤੇ ਪੇਂਡੂ ਸ਼ੈਲੀ ’ਤੇ ਆਧਾਰਿਤ ਸੀ, ਜੋ ਕਿ ਕਈ ਦੇਸ਼ਾਂ ’ਚ ਵਰਤੀ ਜਾਂਦੀ ਸਭ ਤੋਂ ਪੁਰਾਣੀ ਤਕਨੀਕ ਹੈ ਜਿਸ ’ਚ ਭੋਜਨ ਨੂੰ ਘੱਟ ਗਰਮੀ ’ਤੇ ਲੰਬੇ ਸਮੇਂ ਲਈ ਜ਼ਮੀਨ ਦੇ ਹੇਠਾਂ ਪਕਾਇਆ ਜਾਂਦਾ ਹੈ। ਸ਼ੈੱਫ ਭਸੀਨ ਜੋ ਓਬਰਾਏ ਅਤੇ ਲੀਲਾ ਵਰਗੇ ਮਸ਼ਹੂਰ ਪ੍ਰਾਹੁਣਚਾਰੀ ਬ੍ਰਾਂਡਾਂ ਨਾਲ ਜੁੜੇ ਹੋਏ ਹਨ ਅਤੇ ਜਿਨ੍ਹਾਂ 25 ਸਾਲਾਂ ਤੋਂ ਵੱਧ ਸਮੇਂ ਤੋਂ ਇੱਕ ਕਾਰਜਕਾਰੀ ਸ਼ੈੱਫ ਅਤੇ ਨਿਰਦੇਸ਼ਕ -ਐੱਫ ਐਂਡ ਬੀ ਸਰਵਿਸ ਅਤੇ ਕੁਲਨਰੀ ਦੇ ਤੌਰ ’ਤੇ ਕੰਮ ਕੀਤਾ ਹੈ, ਨੇ ਮੌਕੇ ’ਤੇ ਦੁਨੀਆ ਭਰ ਤੋਂ ਕਈ ਤਰ੍ਹਾਂ ਦੀਆਂ ਗੁਆਚੀਆਂ ਪਕਵਾਨ-ਵਿਧੀਆਂ ਸਾਂਝੀਆਂ ਕੀਤੀਆਂ ਅਤੇ ਵਿਦਿਆਰਥੀਆਂ ਨੂੰ ਸਿਖਾਇਆ ਕਿ ਉਨ੍ਹਾਂ ਦੇ ਰਸੋਈ ਹੁਨਰਾਂ ਨੂੰ ਕਿਵੇਂ ਨਿਖਾਰਨਾ ਹੈ। ਉਨ੍ਹਾਂ ਮਹਾਨ ਸ਼ੈੱਫਾਂ ਵਲੋਂ ਖਾਣਾ ਪਕਾਉਣ ਦੀਆਂ ਤਕਨੀਕਾਂ ਦੇ ਵਿਕਾਸ ਦੇ ਪਿੱਛੇ ਦੇ ਇਤਿਹਾਸ ਨੂੰ ਸਾਂਝਾ ਕੀਤਾ।

ਖਾਣਾ ਪਕਾਉਣ ਤੋਂ ਇਲਾਵਾ, ਸ਼ੈੱਫ ਨੇ ਵਿਦਿਆਰਥੀਆਂ ਨਾਲ ਇੱਕ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕੀਤਾ ਜਿਸ ’ਚ ਉਨ੍ਹਾਂ ਵਿਦਿਆਰਥੀਆਂ ਨੂੰ ਬ੍ਰਾਂਡ ਡਿਜ਼ਾਈਨਿੰਗ ਅਤੇ ਕਾਰੋਬਾਰ ਦੇ ਵਿਕਾਸ ਨਾਲ ਜਾਣੂ ਕਰਵਾਇਆ। ਵਿਦਿਆਰਥੀਆਂ ਨੇ ਇਸ ਵੈਲਿਊ ਐਡਿਡ ਕੋਰਸ ਦਾ ਆਨੰਦ ਮਾਣਿਆ ਅਤੇ ਵਰਕਸ਼ਾਪ ਦੇ ਆਖਰੀ ਦਿਨ ਸ਼ੈੱਫ ਭਸੀਨ ਦੀ ਅਗਵਾਈ ਹੇਠ ਆਪਣੇ ਸਿੱਖਣ ਦੇ ਹੁਨਰ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਬੁਫੇ ਦਾ ਆਯੋਜਨ ਕੀਤਾ ਗਿਆ। ਇਸ ਕੋਰਸ ਦੌਰਾਨ ਤਿਆਰ ਕੀਤੇ ਅਤੇ ਸਿੱਖੇ ਗਏ ਪਕਵਾਨਾਂ ਨੂੰ 200 ਲੋਕਾਂ ’ਚ ਵੱਢਿਆ ਗਿਆ। ਪ੍ਰੋ-ਚਾਂਸਲਰ ਗੁਰਦੀਪ ਸਿੰਘ ਸਿਹਰਾ, ਵਾਈਸ ਚਾਂਸਲਰ ਡਾ ਵੀ. ਕੇ. ਰਤਨ, ਪ੍ਰੋ ਵਾਈਸ ਚਾਂਸਲਰ ਡਾ. ਹੇਮੰਤ ਸ਼ਰਮਾ, ਡੀਨ ਅਕਾਦਮਿਕ ਮਾਮਲੇ ਡਾ ਮੋਨਿਕਾ ਹੰਸਪਾਲ, ਡੀਨ ਅਕਾਦਮਿਕ ਮਾਮਲੇ ਡਾ ਦੀਪਕ ਕੁਮਾਰ, ਡੀਨ ਐੱਸ. ਓ. ਐੱਚ. ਧੀਰਜ ਪਾਠਕ ਨੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਪਕਵਾਨਾਂ ਦਾ ਆਨੰਦ ਮਾਣਿਆ ਅਤੇ ਆਪਣੇ ਕੈਰੀਅਰ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਭਾਵਨਾ ਨੂੰ ਉੱਚਾ ਰੱਖਣ ਲਈ ਪ੍ਰੇਰਿਤ ਕੀਤਾ। ਪ੍ਰੋ-ਚਾਂਸਲਰ ਗੁਰਦੀਪ ਸਿੰਘ ਸਿਹਰਾ ਨੇ ਕਿਹਾ ਕਿ ਇਸ ਵਰਕਸ਼ਾਪ ਦੇ ਆਯੋਜਨ ਲਈ ਪ੍ਰਾਹੁਣਚਾਰੀ ਵਿਭਾਗ ਵੱਲੋਂ ਕੀਤੇ ਗਏ ਯਤਨਾਂ ਨੂੰ ਦੇਖ ਕੇ ਖੁਸ਼ ਹਨ।
ਇਸ ਵਾਰ ਕੈਨੇਡਾ, ਸ਼ੈਨੇਗਨ, ਯੂ.ਕੇ, ਆਸਟ੍ਰੇਲੀਆ 'ਚ ਮਨਾਓ ਗਰਮੀਆਂ ਦੀਆਂ ਛੁੱਟੀਆਂ
NEXT STORY