ਅਰੁਣ ਕੁਮਾਰ ਕੈਹਰਬਾ
ਜ਼ਮੀਨ, ਭੌਂ, ਭੂਮੀ, ਧਰਾ, ਧਰਣੀ, ਅਚਲਾ, ਪ੍ਰਿਥਵੀ, ਵਸੁਧਾ, ਵਸੁੰਧਰਾ, ਰਤਨਗਰਭਾ ਸਮੇਤ ਕਿੰਨੇ ਹੀ ਸੁੰਦਰ ਨਾਵਾਂ ਵਾਲੀ ਪਿਆਰੀ ਧਰਤੀ ਮਨੁੱਖ ਅਤੇ ਜੀਵ-ਜੰਤੂਆਂ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਕਰਦੀ ਹੈ। ਇਸ ਦੇ ਬਿਨਾਂ ਅਸੀਂ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦੇ ਪਰ ਵਿਕਾਸ ਨੂੰ ਪਤਾ ਨਹੀਂ ਕਿਹੜੀ ਦੌੜ ਅਤੇ ਹਵਸ ਹੈ, ਜਿਸ ਦੇ ਕਾਰਨ ਮਨੁੱਖ ਧਰਤੀ ਦੇ ਵਾਤਾਵਰਣ ਨੂੰ ਲਗਾਤਾਰ ਨੁਕਸਾਨ ਪਹੁੰਚਾ ਰਿਹਾ ਹੈ। ਅੱਜ ਧਰਤੀ ਦੇ ਵਾਤਾਵਰਣ ਅਤੇ ਜਨ-ਜੀਵਨ ਨੂੰ ਬਚਾਉਣ ਲਈ ਸਾਡੇ ਸਾਹਮਣੇ ਕਈ ਵੰਗਾਰਾਂ ਪੈਦਾ ਹੋ ਗਈਆਂ ਹਨ। ਸੂਰਜ ਦੀਆਂ ਪੈਰਾਬੈਂਗਨੀ ਕਿਰਨਾਂ ਤੋਂ ਧਰਤੀ ਦੀ ਰਾਖੀ ਕਰਨ ਵਾਲੀ ਓਜ਼ੋਨ ਪਰਤ ਨੂੰ ਖਤਰਾ ਪੈਦਾ ਹੋ ਗਿਆ ਹੈ। ਗਲੋਬਲ ਵਾਰਮਿੰਗ ਕਾਰਨ ਧਰਤੀ ਦਾ ਤਾਪਮਾਨ ਵਧ ਰਿਹਾ ਹੈ। ਬਰਫ ਦੇ ਗਲੇਸ਼ੀਅਰ ਲਗਾਤਾਰ ਪਿਘਲ ਰਹੇ ਹਨ। ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ।
ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ
ਪਾਣੀ ਦੇ ਸੋਮੇ ਦੂਸ਼ਿਤ ਹੁੰਦੇ ਜਾ ਰਹੇ ਹਨ। ਧਰਤੀ ’ਤੇ ਅਵਸ਼ੇਸ਼ ਕੂੜੇ ਦੇ ਢੇਰ ਲੱਗੇ ਹੋਏ ਹਨ। ਹਰ ਰੋਜ਼ ਪੈਦਾ ਹੋਣ ਵਾਲੇ ਕਚਰੇ ਦੀ ਤੁਲਨਾ ’ਚ ਕਚਰੇ ਨੂੰ ਸੰਭਾਲਣ ਦੇ ਉਚਿਤ ਪ੍ਰਬੰਧ ਨਹੀਂ ਹਨ। ਕਚਰੇ ਸਬੰਧੀ ਪ੍ਰਬੰਧਾਂ ’ਚ ਭ੍ਰਿਸ਼ਟਾਚਾਰ ਸੜੇ ’ਤੇ ਲੂਣ ਬਰਾਬਰ ਹੈ। ਸੁਨਾਮੀ, ਸੋਕਾ ਅਤੇ ਹੜ੍ਹ ਵਰਗੀਆਂ ਕੁਦਰਤੀ ਆਫ਼ਤਾਂ ਲਈ ਵੀ ਮਨੁੱਖ ਦੀ ਉਦਾਸੀਨਤਾ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਤਾਂ ਹਰੇਕ ਦੀ ਜ਼ਿੰਮੇਵਾਰੀ ਹੈ ਕਿ ਧਰਤੀ, ਉਸ ਦੀ ਜੰਗਲੀ-ਜਾਇਦਾਦ, ਪਾਣੀ ਦੀ ਜਾਇਦਾਦ, ਪਹਾੜ ਅਤੇ ਕੁਦਰਤ ਨੂੰ ਬਚਾਉਣ ਲਈ ਨਿੱਜੀ ਅਤੇ ਸਮੂਹਿਕ ਤੌਰ ’ਤੇ ਯਤਨ ਕੀਤੇ ਜਾਣ।
ਪੜ੍ਹੋ ਇਹ ਵੀ ਖ਼ਬਰਾਂ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ
![PunjabKesari](https://static.jagbani.com/multimedia/10_45_482088889earth day1-ll.jpg)
ਮਨੁੱਖ ਸਮੇਤ ਧਰਤੀ ਲੱਖਾਂ ਪ੍ਰਜਾਤੀਆਂ ਦਾ ਘਰ ਹੈ। ਧਰਤੀ ਸੂਰਜ ਮੰਡਲ ਦਾ ਇਕੋ-ਇਕ ਗ੍ਰਹਿ ਹੈ, ਜਿਥੇ ਜ਼ਿੰਦਗੀ ਸੰਭਵ ਹੈ। ਸੱਤ ਮਹਾਦੀਪਾਂ ਵਿਚ ਵੰਡੀ ਗਈ ਧਰਤੀ ’ਤੇ ਸਭ ਤੋਂ ਉੱਚਤਮ ਬਿੰਦੂ ਮਾਊਂਟ ਐਵਰੈਸਟ ਹੈ, ਜਿਸ ਦੀ ਉਚਾਈ 8848 ਮੀਟਰ ਹੈ। ਦੂਜੇ ਪਾਸੇ ਸਭ ਤੋਂ ਹੇਠਲਾ ਬਿੰਦੂ ਪ੍ਰਸ਼ਾਂਤ ਮਹਾਸਾਗਰ ਵਿਚ ਸਥਿਤ ਮਾਰਿਆਨਾ ਖੱਡ ਹੈ, ਜਿਸ ਦੀ ਸਮੁੰਦਰ ਦੇ ਪੱਧਰ ਤੋਂ ਡੂੰਘਾਈ 10 ਹਜ਼ਾਰ 911 ਮੀਟਰ ਹੈ। ਧਰਤੀ ਆਕਾਰ ਵਿਚ ਵਿਸ਼ਵ ਦਾ ਸਭ ਤੋਂ ਵੱਡਾ ਪੰਜਵਾਂ ਗ੍ਰਹਿ ਹੈ ਅਤੇ ਸੂਰਜ ਤੋਂ ਦੂਰੀ ਦੇ ਕ੍ਰਮ ਵਿਚ ਤੀਸਰਾ ਗ੍ਰਹਿ ਹੈ। ਆਕਾਰ ਅਤੇ ਬਨਾਵਟ ਦੀ ਦ੍ਰਿਸ਼ਟੀ ਨਾਲ ਇਹ ਸ਼ੁੱਕਰ ਦੇ ਬਰਾਬਰ ਹੈ।
ਪੜ੍ਹੋ ਇਹ ਵੀ ਖਬਰ - ਸ਼੍ਰੋਮਣੀ ਅਕਾਲੀ ਦਲ ਮਹਿਲਾ ਵਿੰਗ ਦੀ ਜਰਨਲ ਸਕੱਤਰ ਦੇ ਘਰ STF ਦੀ ਰੇਡ, ਹੈਰੋਇਨ ਦੀ ਵੱਡੀ ਖੇਪ ਬਰਾਮਦ (ਵੀਡੀਓ)
ਇਹ ਆਪਣੇ ਧੁਰੇ ’ਤੇ ਪੱਛਮੀ ਤੋਂ ਪੂਰਬੀ 1610 ਕਿਲੋਮੀਟਰ ਪ੍ਰਤੀ ਘੰਟੇ ਦੀ ਚਾਲ ਨਾਲ 23 ਘੰਟੇ 56 ਮਿੰਟ ਅਤੇ 4 ਸੈਕੰਡ ’ਚ ਇਕ ਚੱਕਰ ਪੂਰਾ ਕਰਦੀ ਹੈ। ਧਰਤੀ ਦੀ ਇਸ ਗਤੀ ਨੂੰ ਰੋਜ਼ਾਨਾ ਦੀ ਰਫ਼ਤਾਰ ਕਹਿੰਦੇ ਹਨ। ਇਸ ਰਫ਼ਤਾਰ ਨਾਲ ਹੀ ਦਿਨ ਤੇ ਰਾਤ ਹੁੰਦੇ ਹਨ। ਧਰਤੀ ਨੂੰ ਸੂਰਜ ਦੀ ਇਕ ਪਰਿਕਰਮਾ ਪੂਰੀ ਕਰਨ ’ਚ 365 ਦਿਨ, 5 ਘੰਟੇ, 48 ਮਿੰਟ ਅਤੇ 46 ਸੈਕੰਡ ਦਾ ਸਮਾਂ ਲੱਗਦਾ ਹੈ। ਸੂਰਜ ਦੇ ਚੁਫੇਰੇ ਧਰਤੀ ਦੀ ਇਸ ਪਰਿਕਰਮਾ ਨੂੰ ਧਰਤੀ ਦੀ ਸਾਲਾਨਾ ਰਫ਼ਤਾਰ ਜਾਂ ਚੱਕਰ ਕਹਿੰਦੇ ਹਨ। ਧਰਤੀ ਨੂੰ ਸੂਰਜ ਦੀ ਇਕ ਪਰਿਕਰਮਾ ਪੂਰੀ ਕਰਨ ’ਚ ਲੱਗੇ ਸਮੇਂ ਨੂੰ ਸੂਰਜੀ ਸਾਲ ਕਿਹਾ ਜਾਂਦਾ ਹੈ।
ਪੜ੍ਹੋ ਇਹ ਵੀ ਖਬਰ - 12ਵੀਂ ਦੇ ਵਿਦਿਆਰਥੀ ਦੀ ਸ਼ਰਮਨਾਕ ਕਰਤੂਤ: ਘੁਮਾਉਣ ਦੇ ਬਹਾਨੇ 13 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
![PunjabKesari](https://static.jagbani.com/multimedia/10_45_484901364earth day4-ll.jpg)
ਹਰੇਕ ਸੂਰਜੀ ਸਾਲ ਕੈਲੰਡਰ ਸਾਲ ਤੋਂ ਲਗਭਗ 6 ਘੰਟੇ ਵਧ ਜਾਂਦਾ ਹੈ, ਜਿਸ ਨੂੰ ਹਰ ਚੌਥੇ ਸਾਲ ’ਚ ਲੀਪ ਸਾਲ ਬਣਾ ਕੇ ਸਮਾਯੋਜਿਤ ਕੀਤਾ ਜਾਂਦਾ ਹੈ। ਲੀਪ ਦਾ ਸਾਲ 366 ਦਿਨ ਦਾ ਹੁੰਦਾ ਹੈ, ਜਿਸ ਕਾਰਨ ਫਰਵਰੀ ਮਹੀਨੇ ’ਚ 28 ਦਿਨਾਂ ਦੀ ਥਾਂ ’ਤੇ 29 ਦਿਨ ਹੁੰਦੇ ਹਨ। ਪਾਣੀ ਦੀ ਹਾਜ਼ਰੀ ਅਤੇ ਪੁਲਾੜ ਤੋਂ ਨੀਲਾ ਦਿਖਾਈ ਦੇਣ ਕਾਰਨ ਧਰਤੀ ਨੂੰ ਨੀਲਾ ਗ੍ਰਹਿ ਵੀ ਕਿਹਾ ਜਾਂਦਾ ਹੈ।
ਧਰਤੀ ਦੀ ਉਤਪਤੀ 4.6 ਅਰਬ ਸਾਲ ਪਹਿਲਾਂ ਹੋਈ ਸੀ, ਜਿਸ ਦਾ 70.8 ਫੀਸਦੀ ਹਿੱਸਾ ਪਾਣੀ ਅਤੇ 29.2 ਫੀਸਦੀ ਹਿੱਸਾ ਪੱਧਰਾ ਹੈ। ਉਤਪਤੀ ਦੇ ਇਕ ਅਰਬ ਸਾਲ ਬਾਅਦ ਇਥੇ ਜ਼ਿੰਦਗੀ ਦਾ ਵਿਕਾਸ ਸ਼ੁਰੂ ਹੋ ਗਿਆ ਸੀ। ਉਦੋਂ ਤੋਂ ਧਰਤੀ ਦੇ ਜੈਵਮੰਡਲ ਨੇ ਇਥੋਂ ਦੇ ਵਾਯੂਮੰਡਲ ’ਚ ਕਾਫ਼ੀ ਤਬਦੀਲੀ ਕੀਤੀ ਹੈ।
ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)
ਸਮਾਂ ਬੀਤਣ ਦੇ ਨਾਲ ਓਜ਼ੋਨ ਪਰਤ ਬਣੀ, ਜਿਸ ਨੇ ਧਰਤੀ ਦੇ ਚੁੰਬਕੀ ਖੇਤਰ ਨਾਲ ਮਿਲ ਕੇ ਧਰਤੀ ’ਤੇ ਆਉਣ ਵਾਲੀਆਂ ਹਾਨੀਕਾਰਕ ਸੂਰਜੀ ਕਿਰਨਾਂ ਨੂੰ ਰੋਕ ਕੇ ਇਸ ਨੂੰ ਰਹਿਣ ਦੇ ਯੋਗ ਬਣਾਇਆ ਪਰ ਵਧਦੀ ਆਬਾਦੀ ਅਤੇ ਉਦਯੋਗੀਕਰਨ ਅਤੇ ਸ਼ਹਿਰੀਕਰਨ ’ਚ ਤੇਜ਼ੀ ਨਾਲ ਵਾਧੇ ਨੇ 20ਵੀਂ ਸਦੀ ’ਚ ਵਾਤਾਵਰਣ ਨੂੰ ਨੁਕਸਾਨ ਦੀ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤਾ ਸੀ।
![PunjabKesari](https://static.jagbani.com/multimedia/10_45_484120149earth day3-ll.jpg)
ਪ੍ਰਦੂਸ਼ਣ ਕਾਰਨ ਧਰਤੀ ਆਪਣਾ ਕੁਦਰਤੀ ਰੂਪ ਗੁਆਉਂਦੀ ਜਾ ਰਹੀ ਹੈ। ਧਰਤੀ ਦੇ ਸੁਹੱਪਣ ਨੂੰ ਥਾਂ-ਥਾਂ ਬੇਤਰਤੀਬ ਫੈਲੇ ਕਚਰੇ ਦੇ ਢੇਰਾਂ ਅਤੇ ਠੋਸ ਰਹਿੰਦ-ਖੂੰਹਦ ਪਦਾਰਥਾਂ ਨੇ ਨਿਗਲ ਲਿਆ ਹੈ। ਆਧੁਨਿਕ ਯੁੱਗ ’ਚ ਸਹੂਲਤਾਂ ਦੇ ਵਾਧੇ ਨੇ ਵੀ ਸਥਿਤੀ ਨੂੰ ਭਿਆਨਕ ਬਣਾ ਦਿੱਤਾ ਹੈ। ਮਨੁੱਖਾਂ ਦੀ ਸਹੂਲਤ ਲਈ ਬਣਾਈ ਗਈ ਪੋਲੀਥੀਨ ਸਭ ਤੋਂ ਵੱਡਾ ਸਿਰਦਰਦ ਬਣ ਗਈ ਹੈ। ਪੋਲੀਥੀਨ ਜ਼ਮੀਨ ਅਤੇ ਪਾਣੀ ਦੋਵਾਂ ਲਈ ਖ਼ਤਰਨਾਕ ਸਿੱਧ ਹੋਈ ਹੈ।
ਪੜ੍ਹੋ ਇਹ ਵੀ ਖਬਰ - ਪਟਿਆਲਾ ਦੇ ਵਿਅਕਤੀ ਨੇ ਅੰਮ੍ਰਿਤਸਰ ਦੇ ਹੋਟਲ 'ਚ ਜ਼ਹਿਰ ਖਾ ਕੇ ਕੀਤੀ ‘ਖ਼ੁਦਕੁਸ਼ੀ’, ਸੁਸਾਈਡ ਨੋਟ ’ਚ ਕੀਤੇ ਵੱਡੇ ਖ਼ੁਲਾਸੇ
ਇਸ ਨੂੰ ਸਾੜਨ ਨਾਲ ਨਿਕਲਣ ਵਾਲਾ ਧੂੰਆਂ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜੋ ਗਲੋਬਲ ਵਾਰਮਿੰਗ ਦਾ ਵੱਡਾ ਕਾਰਨ ਹੈ। ਦੇਸ਼ ’ਚ ਹਰ ਸਾਲ ਲੱਖਾਂ ਪਸ਼ੂ-ਪੰਛੀ ਪੋਲੀਥੀਨ ਦੇ ਕਚਰੇ ਨਾਲ ਮਰ ਰਹੇ ਹਨ। ਇਸ ਨਾਲ ਲੋਕਾਂ ’ਚ ਕਈ ਕਿਸਮ ਦੀਆਂ ਬੀਮਾਰੀਆਂ ਫੈਲ ਰਹੀਆਂ ਹਨ। ਇਸ ਨਾਲ ਧਰਤੀ ਹੇਠਲੇ ਪਾਣੀ ਦੇ ਸਰੋਤ ਦੂਸ਼ਿਤ ਹੋ ਰਹੇ ਹਨ। ਪੋਲੀਥੀਨ ਦਾ ਕਚਰਾ ਸਾੜਨ ਨਾਲ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ ਅਤੇ ਕਾਰਬਨ ਡਾਈਆਕਸੀਂਸ ਵਰਗੀਆਂ ਜ਼ਹਿਰੀਆਂ ਗੈਸਾਂ ਨਿਕਲਦੀਆਂ ਹਨ।
ਇਨ੍ਹਾਂ ਨਾਲ ਸਾਹ, ਚਮੜੀ ਆਦਿ ਦੀਆਂ ਬੀਮਾਰੀਆਂ ਹੋਣ ਦਾ ਖਦਸ਼ਾ ਵਧ ਜਾਂਦਾ ਹੈ। ਭਾਰਤ ਦੀ ਹੀ ਗੱਲ ਕਰੀਏ ਤਾਂ ਇਥੇ ਹਰ ਸਾਲ ਲਗਭਗ 500 ਮੀਟਰ ਟਨ ਪੋਲੀਥੀਨ ਦਾ ਨਿਰਮਾਣ ਹੁੰਦਾ ਹੈ ਪਰ ਇਸ ਦੇ ਇਕ ਫੀਸਦੀ ਤੋਂ ਵੀ ਘੱਟ ਦਾ ਰੀਸਾਈਕਲ ਹੋ ਸਕਦਾ ਹੈ। ਅੰਦਾਜ਼ਾ ਹੈ ਕਿ ਭੋਜਨ ਦੇ ਧੋਖੇ ’ਚ ਇਸ ਨੂੰ ਖਾ ਲੈਣ ਕਾਰਨ ਹਰ ਸਾਲ ਇਕ ਲੱਖ ਸਮੁੰਦਰੀ ਜੀਵਾਂ ਦੀ ਮੌਤ ਹੁੰਦੀ ਹੈ। ਵਿਸ਼ਵ ’ਚ ਪ੍ਰਤੀ ਸਾਲ ਪਲਾਸਟਿਕ ਦਾ ਉਤਪਾਦਨ 10 ਕਰੋੜ ਟਨ ਦੇ ਲਗਭਗ ਹੈ ਅਤੇ ਇਸ ’ਚ ਪ੍ਰਤੀ ਸਾਲ 4 ਫੀਸਦੀ ਦਾ ਵਾਧਾ ਹੋ ਰਿਹਾ ਹੈ। ਭਾਰਤ ’ਚ ਔਸਤਨ ਹਰੇਕ ਭਾਰਤੀ ਕੋਲ ਪ੍ਰਤੀ ਸਾਲ ਅੱਧਾ ਕਿਲੋ ਪਲਾਸਟਿਕ ਰਹਿੰਦ-ਖੂੰਹਦ ਪਦਾਰਥ ਇਕੱਠਾ ਹੋ ਜਾਂਦਾ ਹੈ, ਜਿਸ ਦਾ ਜ਼ਿਆਦਾਤਰ ਹਿੱਸਾ ਕੂੜੇ ਦੇ ਢੇਰ ’ਤੇ ਅਤੇ ਇਧਰ-ਓਧਰ ਖਿੱਲਰ ਕੇ ਵਾਤਾਵਰਣ ਪ੍ਰਦੂਸ਼ਣ ਫੈਲਾਉਂਦਾ ਹੈ।
![PunjabKesari](https://static.jagbani.com/multimedia/10_45_485683119earth day5-ll.jpg)
ਵਿਧਾਇਕ ਪਿੰਕੀ ਅਤੇ ਸਮੱਗਲਰ ਰਾਜਾ ਦੇ ਸਬੰਧਾਂ ਦੀ ਜਾਂਚ ਕਰੇ ਕੈਪਟਨ ਸਰਕਾਰ: ਚਰਨਜੀਤ ਸਿੰਘ
NEXT STORY