ਵਿਕਰਮਜੀਤ ਸਿੰਘ ਰੂਪਰਾਏ
ਵਿਕਰਮਜੀਤ ਸਿੰਘ ਰੂਪਰਾਏ ਉਹ ਇਤਿਹਾਸਕਾਰ ਅਤੇ ਮਾਹਰ ਹਨ ਜੋ ਵਿਰਾਸਤਾਂ ਦਾ ਦਸਤਾਵੇਜ਼ ਬਣਾਉਂਦੇ ਹਨ। ਉਨ੍ਹਾਂ ਨੇ ਪੁਰਾਤਨ ਬਾਉਲੀਆਂ ਉੱਤੇ ਵਿਸ਼ੇਸ਼ ਕਾਰਜ ਕੀਤਾ ਹੈ। ਵਿਸ਼ਵ ਵਿਰਾਸਤ ਦਿਹਾੜੇ ਤੇ ਉਹ ਦੱਸ ਰਹੇ ਹਨ ਆਪਣੀਆਂ ਫੋਟੋਆਂ ਦੇ ਰਾਹੀਂ ਕਿ ਭਾਰਤ ਦੀ ਵਿਰਾਸਤ ਕਿੰਨੀ ਸ਼ਾਹਕਾਰ ਹੈ ।
1. ਗਾਂਧੀ ਸਮ੍ਰਿਤੀ ਦਿੱਲੀ
ਇਸ ਨੂੰ ਬਿਰਲਾ ਹਾਊਸ ਵੀ ਕਿਹਾ ਜਾਂਦਾ ਹੈ। ਮਹਾਤਮਾ ਗਾਂਧੀ ਇਸ ਬਿਰਲਾ ਹਾਊਸ ਵਿੱਚ ਰਹਿੰਦੇ ਰਹੇ ਹਨ ਅਤੇ 30 ਜਨਵਰੀ 1948 ਨੂੰ ਮਹਾਤਮਾ ਗਾਂਧੀ ਨੂੰ ਨਾਥੂਰਾਮ ਗੋਡਸੇ ਨੇ ਇਥੇ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।
2.ਗੁਰਦੁਆਰਾ ਸੀਸ ਗੰਜ ਸਾਹਿਬ ਚਾਂਦਨੀ ਚੌਕ ਦਿੱਲੀ
ਇੱਥੇ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਮੁਗਲ ਹਕੂਮਤ ਚ ਬਾਦਸ਼ਾਹ ਔਰੰਗਜ਼ੇਬ ਦੀ ਸਰਕਾਰ ਨੇ ਸ਼ਹੀਦ ਕੀਤਾ ਸੀ।
3. ਗੌਸ ਅਲੀ ਸ਼ਾਹ ਦਾ ਮਕਬਰਾ ਗਵਾਲੀਅਰ
ਇਹ ਤਾਨਸੇਨ ਦਾ ਮੁਰਸ਼ਿਦ (ਗੁਰੂ) ਸੀ। ਇਹ ਮਕਬਰਾ ਗਵਾਲੀਅਰ ਕਿਲ੍ਹੇ ਦੇ ਹੇਠਲੇ ਪਾਸੇ ਹੈ। ਇਸ ਮਕਬਰੇ ਦੀ ਖ਼ੂਬਸੂਰਤੀ ਇਹ ਹੈ ਕਿ ਇਹਦੀ ਹਰ ਜਾਲੀ ਤੇ ਮੀਨਾਕਾਰੀ ਇਕ ਦੂਜੇ ਤੋਂ ਵੱਖਰੀ ਹੈ।
4. ਗੋਪਾਚਲ ਪਰਬਤ, ਗਵਾਲੀਅਰ
ਇਹ ਉਹ ਪਹਾੜੀ ਹੈ ਜਿਸ ਓਪਰ ਗਵਾਲੀਅਰ ਦਾ ਕਿਲ੍ਹਾ ਸਥਿਤ ਹੈ। ਜਦੋਂ ਅਸੀਂ ਕਿਲ੍ਹੇ ਦੇ ਪਿਛਲੇ ਪਾਸਿਓਂ ਦਾਖਲ ਹੁੰਦੇ ਹਾਂ ਤਾਂ ਪਹਾੜੀ ਦਾ ਬਹੁਤ ਵੱਡਾ ਹਿੱਸਾ ਜੈਨ ਸਮਾਰਕ ਦੇ ਰੂਪ ਵਿੱਚ ਹੈ। ਇਹ ਜੈਨ ਤੀਰਥ ਵਜੋਂ ਵੀ ਮਸ਼ਹੂਰ ਹੈ।
5. ਪੀਰ ਗੋਸ ਦਾ ਮਕਬਰਾ ਗਵਾਲੀਅਰ
ਪਰ ਗੋਸ ਦੇ ਮਕਬਰੇ ਦੇ ਗਲਿਆਰੇ ਦਾ ਵਿਹੜਾ।
6. ਕਿਲ੍ਹਾ ਕਾਂਗਲਾ, ਇੰਫਾਲ, ਮਣੀਪੁਰ
ਮਿਥਿਹਾਸ ’ਚ ਇਹ ਪ੍ਰਸਿੱਧ ਹੈ ਕਿ 'ਕਾਂਗਲਾ ਸ਼ਾ' ਮਨੀਪੁਰ ਦਾ ਰੱਖਿਅਕ ਹੈ। ਕਿਲ੍ਹਾ ਕਾਂਗਲਾ ਵਿੱਚ ਅਸੀਂ ਦੋ ਵੱਡੇ ਸ਼ਾ ਅੰਦਰਲੇ ਦਰਵਾਜ਼ੇ ਪਾਸ ਵੇਖਦੇ ਹਾਂ।
7. ਖਵਾਜ਼ਾ ਕੁਤਬ-ਉਦ-ਦੀਨ ਬਖਤਿਆਰ ਕਾਕੀ ਦੀ ਦਰਗਾਹ ਦਿੱਲੀ
ਖਵਾਜ਼ਾ ਕੁਤਬ-ਉਦ-ਦੀਨ ਬਖਤਿਆਰ ਕਾਕੀ ਖਵਾਜਾ ਮੋਇਨ-ਉਦ-ਦੀਨ ਚਿਸ਼ਤੀ ਦੇ ਸਿਲਸਿਲੇ ਵਿੱਚੋਂ ਸਨ। ਬਾਬਾ ਫਰੀਦ ਖ੍ਵਾਜਾ ਕੁਤੁਬ ਦੇ ਸ਼ਾਗਿਰਦ ਹੋਏ।ਇਨ੍ਹਾਂ ਦੀ ਇਹ ਦਰਗਾਹ, ਦਿੱਲੀ ਵਿਚ ਸੂਫ਼ੀ ਪਰੰਪਰਾ ਦੀ ਸਭ ਤੋਂ ਖਾਸ ਥਾਂ ਹੈ।
8. ਫਤਿਹਪੁਰ ਸੀਕਰੀ ਆਗਰਾ
ਇਹ ਫ਼ਤਿਹਪੁਰ ਸੀਕਰੀ ਦਾ ਪਿਛਲਾ ਦਰਵਾਜ਼ਾ ਹੈ ਇਸ ਦਰਵਾਜ਼ੇ ਉੱਤੇ ਵੱਡੇ-ਵੱਡੇ ਹਾਥੀ ਘੜੇ ਗਏ ਹਨ, ਜੋ ਸਮੇਂ ਸਮੇਂ ਮੁਤਾਬਕ ਢਹਿੰਦੇ ਗਏ।
9. ਦੀਗ ਪੈਲੇਸ ਰਾਜਸਥਾਨ
ਦੀਗ ਭਰਤਪੁਰ ਜੱਟਾਂ ਦੀ ਪਹਿਲੀ ਰਾਜਧਾਨੀ ਹੈ। ਇਹ ਫੋਟੋ ਮਾਰਬਲ ਪਲੇਸ ਤੋਂ ਲਈ ਗਈ ਹੈ। ਕਹਿੰਦੇ ਹਨ ਇਹ ਪੈਲੇਸ ਆਗਰਾ ਤੋਂ ਗੱਡੇ ਤੇ ਲੱਦ ਕੇ ਦੀਗ ਲਿਆਂਦਾ ਗਿਆ ਸੀ।
10. ਦੀਗ ਪੈਲੇਸ ਰਾਜਸਥਾਨ
ਇਹ ਫੋਟੋ ਤਲਾਬ ਤੋਂ ਲਈ ਗਈ ਹੈ| ਭਰਤਪੁਰ ਦਾ ਜੱਟ ਰਾਜਾ ਸਿੱਖਾਂ ਨਾਲ ਵੀ ਸਬੰਧ ਰੱਖਦਾ ਸੀ| ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਭਰਤਪੁਰ ਸਟੇਟ ਆ ਕੇ 1783 ਈਸਵੀ ਵਿੱਚ ਦਿੱਲੀ ਤੇ ਫਤਿਹ ਕਰਨ ਦੇ ਲਈ ਸਹਿਯੋਗ ਮੰਗਿਆ ਸੀ।
11. ਸੂਰਜਕੁੰਡ ਫਰੀਦਾਬਾਦ
ਇਹ ਸੂਰਜ ਦਾ ਮੰਦਰ ਹੈ ਜੋ ਰਾਜਾ ਸੂਰਜਪਾਲ ਸਿੰਘ ਤੋਮਰ ਨੇ ਬਣਵਾਇਆ ਸੀ।
12. ਜਾਗੇਸ਼ਵਰ ਮੰਦਰ ਅਲਮੋੜਾ
ਉੱਤਰਾਖੰਡ ਵਿੱਚ ਸਥਿਤ ਜਾਗੇਸ਼ਵਰ ਮੰਦਰ ਬਹੁਤ ਕਮਾਲ ਦਾ ਇਮਾਰਤਸਾਜ਼ੀ ਦਾ ਨਮੂਨਾ ਹੈ।
13. ਰਾਜਿਆਂ ਦੀ ਬਾਉਲੀ ਦਿੱਲੀ
ਪੌੜੀਦਾਰ ਇਹ ਬਾਉਲੀ ਦੌਲਤ ਖ਼ਾਨ ਨੇ ਲੋਧੀ ਕਾਲ ਵਿੱਚ ਬਣਵਾਈ ਸੀ। ਬਾਊਲੀ ਦੇ ਪਿੱਛੇ ਦੌਲਤ ਖ਼ਾਨ ਦਾ ਮਕਬਰਾ ਹੈ| ਦੌਲਤ ਖ਼ਾਨ ਲੁਧਿਆਣੇ ਅਤੇ ਨੇੜਲੇ ਇਲਾਕਿਆਂ ਦਾ ਗਵਰਨਰ ਸੀ।
14. ਲਾਲ ਕਿਲ੍ਹਾ ਦਿੱਲੀ
ਇਹ ਲਾਲ ਕਿਲੇ ਦੇ ਲਾਹੌਰੀ ਦਰਵਾਜ਼ਾ ਹੈ। ਇੱਥੇ ਉਹ ਕਮਰੇ ਹਨ ਜੋ ਬਰਤਾਨਵੀ ਅਫਸਰਾਂ ਵੱਲੋਂ ਈਸਟ ਇੰਡੀਆ ਕੰਪਨੀ ਦੇ ਸਮੇਂ ਵਰਤੇ ਜਾਂਦੇ ਸਨ।
15. ਕੈਥਡਰਲ ਚਰਚ ਆਫ ਰਿਡੈਂਪਸ਼ਨ ਦਿੱਲੀ
ਇਹ ਬਰਤਾਨਵੀ ਭਾਰਤ ਵਿੱਚ ਵਾਇਸਰਾਏ ਦਾ ਸਰਕਾਰੀ ਚਰਚ ਸੀ ਜੋ ਰਾਸ਼ਟਰਪਤੀ ਭਵਨ ਦੇ ਨੇੜੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕੋਲ ਹੈ।
16. ਬਟੇਸ਼ਵਰ ਕੰਪਲੈਕਸ ਮੋਰੇਨਾ, ਮਧ ਪ੍ਰਦੇਸ਼
ਇਹ ਵੱਡਾ ਗਲਿਆਰਾ 200 ਮੰਦਰਾਂ ਵਾਲਾ ਚੰਬਲ ਖਾੜੀ ਵਿੱਚ ਹੈ ਜੋ 8-9 ਵੀਂ ਸਦੀ ਵਿੱਚ ਬਣਿਆ।
17. ਤਾਜ ਮਹਿਲ ਆਗਰਾ
ਯਮੁਨਾ ਦੇ ਕੰਢੇ ਤਾਜਮਹਿਲ ਦਾ ਇਹ ਨਜ਼ਾਰਾ ਯਮਨਾ ਦੇ ਦੂਜੇ ਕੰਢੇ ਮਹਿਤਾਬ ਬਾਗ ਤੋਂ ਵੇਖਦਾ ਹੈ।
18. ਸ਼ੰਭੂ ਸਰਾਂ ਪੰਜਾਬ
ਲੋਧੀ ਕਾਲ ਅਤੇ ਉਸ ਤੋਂ ਬਾਅਦ ਮੁਗ਼ਲ ਕਾਲ ਦੇ ਦੌਰਾਨ ਸੜਕਾਂ ਦੇ ਕੰਢੇ ਆਰਾਮ ਦੇ ਲਈ ਇਹ ਸ਼ੰਭੂ ਸਰਾਂ ਹੈ।
19. ਕੁਤਬ ਮੀਨਾਰ ਦਿੱਲੀ
ਇਹ ਸੰਸਾਰ ਦਾ ਸਭ ਤੋਂ ਉੱਚਾ ਪਥਰਾਂ ਦਾ ਮੀਨਾਰ ਹੈ। ਇਹਨੂੰ ਕੁਤਬਦੀਨ ਐਬਕ ਨੇ ਬਣਵਾਇਆ ਸੀ ਜੋ ਬਾਅਦ ਵਿੱਚ ਅਲਤਮਸ਼ ਅਤੇ ਫਿਰੋਜ਼ ਤੁਗ਼ਲਕ ਨੇ ਪੂਰਾ ਕਰਵਾਇਆ।
ਨਸ਼ੇ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਇਕਲੌਤੇ ਪੁੱਤ ਦੀ ਹੋਈ ਮੌਤ
NEXT STORY