ਨਿਊਜ਼ੀਲੈਂਡ (ਰਮਨਦੀਪ ਸਿੰਘ ਸੋਢੀ): ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਖੇ ਦੂਜਾ ਵਰਲਡ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ । ਇਥੇ ਸਥਿਤ ਟਾਕਾਨੀਨੀ ਗੁਰੂਘਰ ਦਾ ਸਪੋਰਟਸ ਕੰਪਲੈਕਸ 10 ਹਜ਼ਾਰ ਤੋਂ ਵਧੇਰੇ ਦਰਸ਼ਕਾਂ ਦੇ ਨਾਲ ਭਰਿਆ ਹੋਇਆ ਹੈ। ਵਿਸ਼ਵ ਭਰ ਤੋਂ ਕੁੱਲ 6 ਮੁਲਕਾਂ ਦੀਆਂ ਟੀਮਾਂ ਅਤੇ 60 ਤੋਂ ਵਧੇਰੇ ਖਿਡਾਰੀ ਪਹੁੰਚੇ ਹੋਏ ਹਨ। ਸੁਪਰੀਮ ਸਿੱਖ ਸੋਸਾਇਟੀ, ਕਬੱਡੀ ਫੈਡਰੇਸ਼ਨ ਨਿਊਜ਼ੀਲੈਂਡ ਅਤੇ ਯੂਥ ਦੀ ਟੀਮ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਪੈਟਰੋਲ ਨੂੰ ਲੈ ਕੇ ਦਿੱਤੀ ਗਈ ਚੇਤਾਵਨੀ
ਸੁਪਰੀਮ ਸਿੱਖ ਸੋਸਾਇਟੀ ਦੇ ਮੁੱਖ ਬੁਲਾਰੇ ਦਲਜੀਤ ਸਿੰਘ ਅਤੇ ਇਸ ਕੱਪ ਦੇ ਪਲੈਟੀਨਮ ਸਪਾਂਸਰ ਗੋਪਾ ਬੈਂਸ ਤੇ ਗੋਪੀ ਹਕੀਮਪੁਰ ਦੱਸਦੇ ਹਨ ਕੇ ਅੱਜ ਦਾ ਇਹ ਕੱਪ ਵਿਸ਼ਵ ਭਰ ਦੇ ਅੰਦਰ ਮਿਸਾਲ ਪੈਦਾ ਕਰੇਗਾ । ਉਨ੍ਹਾਂ ਸੰਗਤ ਦੇ ਸਹਿਯੋਗ ਦਾ ਧੰਨਵਾਦ ਕੀਤਾ ਤੇ ਦਾਅਵੇ ਨਾਲ ਕਿਹਾ ਕਿ ਮੈਚ ਪੂਰੀ ਨਿਰਪੱਖਤਾ ਦੇ ਨਾਲ ਕਰਵਾਏ ਜਾਣਗੇ । ਜੇਕਰ ਕਿਸੇ ਟੀਮ ਨੂੰ ਇਤਰਾਜ਼ ਹੁੰਦਾ ਹੈ ਤਾਂ ਉਸ ਦੇ ਲਈ ਬਕਾਇਦਾ ਟੈਕਨੀਕਲ ਟੀਮ ਬਣਾਈ ਗਈ ਹੈ ਜੋ ਸ਼ਿਕਾਇਤ ਦਾ ਮੌਕੇ 'ਤੇ ਨਿਪਟਾਰਾ ਕਰਦੀ ਹੈ।
ਇਸ ਕੱਪ ਅੰਦਰ ਅੱਜ India, Pakistan, Canada, America, Australia ਤੇ Newzealand ਤੋਂ ਟੀਮਾਂ ਪਹੁੰਚੀਆਂ ਹੋਇਆਂ ਹਨ।
ਇਹ ਖ਼ਬਰ ਵੀ ਪੜ੍ਹੋ - ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਵੱਡਾ ਕਦਮ ਚੁੱਕਣ ਜਾ ਰਹੀ ਪੰਜਾਬ ਸਰਕਾਰ
ਦਲਜੀਤ ਸਿੰਘ ਦੱਸਦੇ ਹਨ ਕਿ ਸਾਨੂ ਇਸ ਗੱਲ ਦਾ ਬੜਾ ਮਾਣ ਹੈ ਕਿ ਪੂਰੇ ਵਿਸ਼ਵ ਅੰਦਰ ਪੰਜਾਬੀਆਂ ਦਾ ਇਹ ਪਹਿਲਾ ਆਪਣਾ ਸਟੇਡੀਅਮ ਹੈ ਜਿਸ ਵਿਚ ਕੁਲ ਸੱਤ ਗਰਾਊਂਡ ਹਨ । ਇਸ ਉੱਪਰ ਕੁੱਲ 25 ਮਿਲੀਅਨ ਨਿਊਜ਼ੀਲੈਂਡ ਡਾਲਰ ਦਾ ਖਰਚਾ ਆਇਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਾਈਕ ਸਵਾਰ ਲੁਟੇਰਿਆਂ ਨੇ ਔਰਤ ਦਾ ਖੋਹਿਆ ਮੋਬਾਈਲ, ਫ਼ਰਾਰ ਮੁਲਜ਼ਮਾਂ ਦੀ ਭਾਲ 'ਚ ਛਾਪੇਮਾਰੀ
NEXT STORY