ਬਵਲਿਨ ਕੌਰ
ਕਈ ਸੀਨੀਅਰ ਪੱਤਰਕਾਰ ਇਹ ਗੱਲਾਂ ਕਹਿੰਦੇ ਨੇ ਧਰਮ ਦੇ ਨਾਂਅ 'ਤੇ ਰਾਜਨੀਤੀ ਮੁੱਢ ਕਦੀਮ ਤੋਂ ਹੁੰਦੀ ਆ ਰਹੀ ਹੈ। ਇਸ ਤਰ੍ਹਾਂ ਦੀ ਰਾਜਨੀਤੀ ਨੂੰ ਖ਼ਤਮ ਕਰਨਾ ਸੌਖਾ ਨਹੀਂ ਹੈ। ਧਰਮ ਦੇ ਨਾਂਅ 'ਤੇ ਰਾਜਨੀਤੀ ਅਸੀਂ ਵੇਖ ਹੀ ਰਹੇ ਹਾਂ ਪਰ ਧਰਮ ਦੇ ਨਾਂਅ 'ਤੇ ਪੱਤਰਕਾਰੀ ਕਿਉਂ ਹੋ ਰਹੀ ਹੈ?
ਇਸ ਦੇ ਕਈ ਕਾਰਨ ਹਨ, ਕੁਝ ਪੱਤਰਕਾਰ ਅਜਿਹਾ ਇਸ ਲਈ ਕਰਦੇ ਹਨ, ਕਿਉਂਕਿ ਉਹ ਮਸ਼ਹੂਰ ਹੋਣਾ ਚਾਹੁੰਦੇ ਹਨ। ਉਨ੍ਹਾਂ ਦੇ ਦਿਲ ਦੀ ਇੱਛਾ ਹੁੰਦੀ ਹੈ ਕਿ ਉਹ ਅਜਿਹੀ ਸਟੋਰੀ ਕਰਨ, ਜੋ ਫ਼ੇਸਬੁੱਕ 'ਤੇ ਵਾਇਰਲ ਹੋ ਜਾਵੇ..। ਸਭ ਪਾਸੇ ਉਨ੍ਹਾਂ ਦੇ ਚਰਚੇ ਹੋਣ। ਜੋ ਸੋਸ਼ਲ ਮੀਡੀਆ 'ਤੇ ਵਿੱਕ ਰਿਹਾ ਹੈ, ਬਸ ਕੁਝ ਪੱਤਰਕਾਰ ਉਸ ਨੂੰ ਹੀ ਤਰਜ਼ੀਹ ਦੇ ਰਹੇ ਹਨ।
ਦੂਜਾ ਕਾਰਨ ਹੈ ਪੈਸੇ ਦਾ ਲਾਲਚ, ਲੀਡਰਾਂ ਨੂੰ ਖੁਸ਼ ਕਰਨ ਲਈ ਕਿਸ ਤਰ੍ਹਾਂ ਪੱਤਰਕਾਰ ਆਪਣਾ ਜ਼ਮੀਰ ਖ਼ਤਮ ਕਰ ਚੁੱਕੇ ਹਨ, ਇਹ ਵੇਖ ਕੇ ਤਰਸ ਆਉਂਦਾ ਹੈ। ਕਈ ਵਾਰੀ ਮੇਰੇ ਵਰਗੇ ਜੂਨੀਅਰ ਪੱਤਰਕਾਰ ਆਪਣੇ 'ਤੇ ਸ਼ਰਮ ਮਹਿਸੂਸ ਕਰਦੇ ਹਨ ਕਿ ਜਿਨ੍ਹਾਂ ਨੂੰ ਵੇਖ ਕੇ ਅਸੀਂ ਪੱਤਰਕਾਰਤਾ ਚੁਣਨ ਦਾ ਫ਼ੈਸਲਾ ਕੀਤਾ, ਅੱਜ ਉਹ ਹੀ ਸਰਕਾਰ ਦੀ ਭਗਤੀ ਕਰ ਰਹੇ ਹਨ।
ਸਿਰਫ਼ ਪੱਤਰਕਾਰਾਂ ਨੂੰ ਹੀ ਦੋਸ਼ੀ ਕਹਿਣਾ ਗਲਤ ਹੈ, ਮੀਡੀਆ ਅਧਾਰਿਆ ਦਾ ਵੀ ਇਸ ਵਿਚ ਪੂਰਾ ਯੋਗਦਾਨ ਹੈ। ਕਈ ਪੱਤਰਕਾਰ ਧਰਮ ਦੀ ਪੱਤਰਕਾਰੀ ਇਸ ਲਈ ਵੀ ਕਰਦੇ ਨੇ, ਕਿਉਂਕਿ ਉਨ੍ਹਾਂ ਨੂੰ ਆਪਣੇ ਘਰ ਦੀਆਂ ਮਜ਼ਬੂਰੀਆਂ ਨਜ਼ਰ ਆਉਂਦੀਆਂ ਹਨ। ਆਪਣੇ ਬੱਚੇ ਦੇ ਭਵਿੱਖ ਬਾਰੇ ਸੋਚ ਕੇ ਹੀ ਉਹ ਚੰਗੇ ਕਰਮਚਾਰੀ ਬਣੇ ਰਹਿੰਦੇ ਹਨ। ਇਸ ਤਰ੍ਹਾਂ ਦੇ ਪੱਤਰਕਾਰ ਅੰਦਰੋ ਰੋ ਰਹੇ ਹੁੰਦੇ ਹਨ, ਦੂਜੇ ਕਿਸੇ ਅਧਾਰੇ ਵਿਚ ਚੰਗੇ ਪੈਸੇਆਂ 'ਤੇ ਨੌਕਰੀ ਮਿਲ ਜਾਏ ਇਸ ਦੀ ਭਾਲ ਉਹ ਜਾਰੀ ਰੱਖਦੇ ਹਨ।
ਪੜ੍ਹੋ ਇਹ ਵੀ ਖਬਰ - ਸੰਗਤਾਂ ਨੂੰ ਬਦਨਾਮ ਨਾ ਕਰੋ, ਜ਼ਿੰਮੇਵਾਰੀ ਲਈ ਸਿਹਤ ਮੰਤਰੀ ਅਤੇ ਸਰਕਾਰਾਂ ਜਵਾਬ ਦੇਣ
ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਸਾਡੇ ਲਈ ਇਕ ਕੁਦਰਤ ਦਾ ਸੁਨੇਹਾ ਹੋ ਸਕਦੈ, ਪਰ ਜੇ ਸਮਝੀਏ ਤਾਂ...
ਅੱਜ ਦੇ ਇਸ ਪੱਤਰਕਾਰੀ ਰੁਝਾਨ ਨੂੰ ਵੇਖਦੇ ਹੋਏ ਉਹ ਆਜ਼ਾਦੀ ਦਾ ਵੇਲਾ ਯਾਦ ਆਉਂਦਾ ਹੈ। ਜਦੋਂ ਲੋਕੀ ਅਖ਼ਬਾਰਾਂ ਪੜ੍ਹ ਕੇ ਸੁਕੂਨ ਮਹਿਸੂਸ ਕਰਦੇ ਸਨ, ਕਿਤਾਬਾਂ ਵਿਚ ਪੜ੍ਹਿਆ ਹੈ ਉਸ ਵੇਲੇ ਬਲੈਕ ਵਿਚ ਅਖ਼ਬਾਰ ਵਿਕਦੀ ਸੀ।
ਅੱਜ ਜਦੋਂ ਪੂਰੀ ਦੁਨੀਆ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਨਾਲ ਲੜ ਰਹੀ ਹੈ, ਹਾਲਾਤ ਸ਼ਾਇਦ ਆਜ਼ਾਦੀ ਸੰਘਰਸ਼ ਵਰਗੇ ਹੀ ਨੇ ਜਾਂ ਉਸ ਤੋਂ ਖ਼ਰਾਬ ਵੀ ਕਹੇ ਜਾ ਸਕਦੇ ਹਨ। ਇਸ ਸੰਕਟ ਭਰੇ ਮਾਹੌਲ ਵਿਚ ਸਾਡੇ ਦੇਸ਼ ਦੇ ਸੂਝਵਾਨ ਪੱਤਰਕਾਰ ਆਪਣੇ ਚੈਨਲਾਂ 'ਤੇ ਇਹ ਨਸ਼ਰ ਕਰ ਰਹੇ ਹਨ ਕਿ ਤਬਲੀਕੀਆਂ ਕਾਰਨ ਕਿੰਨ੍ਹਾ ਹੋਇਆ, ਦੇਸ਼ ਦਾ ਨੁਕਸਾਨ। ਪ੍ਰਧਾਨ ਮੰਤਰੀ ਮੌਦੀ ਨੇ ਕਿੰਨੀ ਵਾਰੀ ਜੋੜੇ ਵੀਡੀਓ ਕਾਨਫਰਸਿੰਗ ਵਿਚ ਹੱਥ, ਹਜ਼ੂਰ ਸਾਹਿਬ ਤੋਂ ਪਰਤੀ ਸੰਗਤ ਨੇ ਫ਼ੈਲਾਇਆ ਕੋਰੋਨਾ ਆਦਿ ਵਰਗੇ ਵਿਸ਼ੇ ਜਦੋਂ ਨਿਊਜ਼ ਚੈਨਲਾਂ ਤੇ ਚੱਲਦੇ ਹਨ ਤਾਂ ਲੋਕਾਂ ਦੇ ਦਿਲ ਵਿਚ ਪੱਤਰਕਾਰਾਂ ਅਤੇ ਮੀਡੀਆ ਪ੍ਰਤੀ ਨਫ਼ਰਤ ਪੈਦਾ ਹੁੰਦੀ ਹੈ।
ਇਸ ਸੰਕਟ ਭਰੇ ਮਾਹੌਲ ਦੇ ਵਿਚ ਧਰਮ ਦੀ ਰਾਜਨੀਤੀ ਵੀ ਆਪਣੀਆਂ ਹੱਦਾਂ ਪਾਰ ਕਰ ਰਹੀ ਹੈ। ਅੱਜ ਜਦੋਂ ਹਜ਼ੂਰ ਸਾਹਿਬ ਤੋਂ ਸੰਗਤ ਪੰਜਾਬ ਆਈ ਹੈ ਤਾਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਆਪਣੀ ਜ਼ਿੰਮੇਵਾਰੀ ਸਮਝਣ ਦੀ ਬਜਾਏ ਇਹ ਆਖ ਰਹੇ ਹਨ ਕਿ ਹਜ਼ੂਰ ਸਾਹਿਬ ਤੋ ਆਈ ਸੰਗਤ ਨੇ ਉਨ੍ਹਾਂ ਦੀ ਮਿਹਨਤ 'ਤੇ ਪਾਣੀ ਫ਼ੇਰ ਦਿੱਤਾ।
ਸਿਆਸਤਦਾਨਾਂ ਨੂੰ ਭਲਾ ਇਹ ਪੁਛਿੱਏ ਕਿ ਹਜ਼ੂਰ ਸਾਹਿਬ ਬੈਠੀ ਸੰਗਤ ਦਾ ਕੀ ਕਸੂਰ ਸੀ। ਉਨ੍ਹਾਂ ਨੂੰ ਕੀ ਪਤਾ ਸੀ ਕਿ ਤਾਲਾਬੰਦੀ ਹੋ ਜਾਣੀ ਹੈ। ਕੋਰੋਨਾ ਪੂਰੀ ਦੁਨੀਆ ਵਿਚ ਫ਼ੇਲਿਆ ਹੈ, ਕੀ ਬਾਕੀ ਦੇਸ਼ਾਂ ਦੀਆਂ ਸਰਕਾਰਾਂ ਇਹ ਕੁਝ ਬੋਲ ਰਹੀਆਂ ਹਨ ?
ਪੜ੍ਹੋ ਇਹ ਵੀ ਖਬਰ - ਹਰਿਆਣੇ ਦੀ ਸਰਹੱਦ ਨਾਲ ਲੱਗਦੇ ਪੰਜਾਬ ਦੇ ਕਿਸਾਨਾਂ ਨੂੰ ਚੋਰਾਂ ਵਾਂਗ ਵੇਚਣੀ ਪਈ ਕਣਕ
ਪੜ੍ਹੋ ਇਹ ਵੀ ਖਬਰ - ਕਣਕ ਦੇ ਨਾੜ ਨੂੰ ਅੱਗ ਲਾਉਣ ਦੀ ਬਜਾਏ ਖੇਤ ਵਿਚ ਸੰਭਾਲੋ : ਪੀ.ਏ.ਯੂ.
ਸਿਆਣੇ ਕਹਿੰਦੇ ਨੇ ਮੇਰੀ ਮੇਰੀ ਕਰਦਾ ਬੰਦਾ ਖ਼ਾਲੀ ਹੱਥ ਹੀ ਜਾਵੇ। ਇਸ ਸੰਕਟ ਵਿਚ ਸਿਆਸਤਦਾਨ ਟੀਵੀ 'ਤੇ ਨਸ਼ਰ ਹੋ ਰਹੇ ਡੀਬੇਟ ਸ਼ੋਅ ਵਿਚ ਲੜ ਰਹੇ ਹਨ। ਜਦੋਂ ਇਹ ਲੋਕ ਲੜਦੇ ਨੇ ਤਾਂ ਚਰਚਾ ਇਨ੍ਹਾਂ 'ਤੇ ਹੀ ਹੁੰਦੀ ਹੈ। ਪੱਤਰਕਾਰਤਾ ਸਿਆਸਤਦਾਨਾਂ ਦੀ ਲੜ੍ਹਾਈ 'ਤੇ ਹੁੰਦੀ ਹੈ। ਇਕ ਭੁੱਖਾ ਗਰੀਬ ਕੀ ਬੋਲ ਰਿਹਾ ਉਸ ਵੱਲ ਥੋੜੀ ਕਿਸੇ ਦਾ ਧਿਆਨ ਜਾਂਦਾ ਹੈ।
ਇਸ ਮੀਡੀਆ ਦੇ ਰੁਝਾਨ ਨੂੰ ਵੇਖਦੇ ਹੋਏ ਸੋਸ਼ਲ ਮੀਡੀਆ 'ਤੇ ਕੁਝ ਲੋਕ ਇਹ ਆਖ ਰਹੇ ਹਨ ਕਿ ਉਹ ਸਾਰਾ ਦਿਨ ਟੀ.ਵੀ. ਨਹੀਂ ਚਲਾਉਂਦੇ ਕਿਉਂਕਿ ਗੁੱਸਾ ਆਉਂਦਾ ਹੈ। ਕਿੰਨ੍ਹਾਂ ਅੰਤਰ ਆ ਗਿਆ ਨਾ ਪਹਿਲਾਂ ਲੋਕਾਂ ਦੀ ਆਵਾਜ਼ ਬਣੀ ਮੀਡੀਆ ਨੇ ਆਜ਼ਾਦੀ ਸੰਘਰਸ਼ 'ਚ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਅਤੇ ਅੱਜ ਮੀਡੀਆ ਉਨ੍ਹਾਂ ਹੀ ਲੋਕਾਂ ਨੂੰ ਇਕ-ਦੂਜੇ ਦੇ ਨਾਲ ਲੜਾ ਰਹੀ ਹੈ।
ਮੰਤਰੀ ਬ੍ਰਹਮ ਮਹਿੰਦਰਾ ਦੇ ਓ. ਐੱਸ. ਡੀ. ਦੀ ਨਿਯੁਕਤੀ ਵਿਵਾਦਾਂ 'ਚ!
NEXT STORY