ਮੈਲਬੌਰਨ (ਰਮਨਦੀਪ ਸਿੰਘ ਸੋਢੀ)- ਆਸਟ੍ਰੇਲੀਆ ਵਿਚ 3 ਅਪ੍ਰੈਲ ਨੂੰ 38ਵੀਂਆਂ ਸਿੱਖ ਖੇਡਾਂ ਦਾ ਆਗਾਜ਼ ਹੋਇਆ। ਇਸ ਵਾਰ ਇਹ ਖੇਡਾਂ ਆਸਟ੍ਰੇਲੀਆ ਦੇ ਖੂਬਸੂਰਤ ਸ਼ਹਿਰ ਮੈਲਬੌਰਨ ਦੇ ਪਾਰਕਵਿਲੇ ਇਲਾਕੇ ਵਿੱਚ ਸਥਿਤ ਖੇਡ ਮੈਦਾਨਾਂ ਵਿੱਚ ਹੋ ਰਹੀਆਂ ਹਨ। ਇਹ ਖੇਡਾਂ 3 ਤੋਂ 5 ਅਪ੍ਰੈਲ ਤੱਕ ਹੋਣਗੀਆਂ। ਇਨ੍ਹਾਂ ਖੇਡਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ। ਇੱਥੇ ਦੱਸ ਦਈਏ ਕਿ ਇਨ੍ਹਾਂ ਖੇਡਾਂ ਦੀ ਸ਼ੁਰੂਆਤ 1988 ਵਿਚ ਹੋਈ ਸੀ। ਇਸ ਕਰਕੇ ਇਸ ਵਾਰ 38ਵੀਆਂ ਖੇਡਾਂ ਆਯੋਜਿਤ ਕੀਤੀਆਂ ਗਈਆਂ ਹਨ। ਇਨ੍ਹਾਂ ਖੇਡਾਂ ਵਿਚ ਸਪੋਰਟਸ, ਸੱਭਿਆਚਾਰ ਅਤੇ ਸੇਵਾ ਭਾਵਨਾ ਨੂੰ ਇਕੱਠੇ ਤੌਰ 'ਤੇ ਪੇਸ਼ ਕੀਤਾ ਜਾਂਦਾ ਹੈ।
ਓਲੰਪਿਕ ਤੋਂ ਬਾਅਦ ਆਸਟ੍ਰੇਲੀਆ ਵਿਚ ਇਹ ਖੇਡਾਂ ਸਿੱਖ ਭਾਈਚਾਰੇ ਦਾ ਸਭ ਤੋਂ ਵੱਡਾ ਸਭਿਆਚਾਰ ਮੇਲਾ ਮੰਨੀਆਂ ਜਾਂਦੀਆਂ ਹਨ। ਇਸ ਕਰਕੇ ਇਨ੍ਹਾਂ ਨੂੰ 'ਮਿੰਨੀ ਸਿੱਖ ਓਲੰਪਿਕਸ' ਵੀ ਕਿਹਾ ਜਾਂਦਾ ਹੈ। ਇਨ੍ਹਾਂ ਖੇਡਾਂ ਦੇ ਆਯੋਜਨ ਲਈ ਇਨਡੋਰ ਅਤੇ ਆਊਟਡੋਰ ਗਰਾਊਂਡ ਤਿਆਰ ਕੀਤੇ ਗਏ ਹਨ। ਵੱਡੀ ਗਿਣਤੀ ਵਿਚ ਲੋਕ ਦਰਸ਼ਕਾਂ ਦੇ ਤੌਰ 'ਤੇ ਪੁੱਜਦੇ ਹਨ। ਈਸਟਰ ਵੀਕੈੰਡ ਦੌਰਾਨ ਇਹ ਸਿੱਖ ਖੇਡਾਂ ਕਰਵਾਈਆਂ ਜਾਂਦੀਆਂ ਹਨ। ਇਸ ਦੌਰਾਨ ਬਹੁਤ ਸਾਰੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ।
ਇਸ ਵਿਚ 15 ਤੋਂ ਵੱਧ ਖੇਡ ਮੁਕਾਬਲੇ ਹੋਣਗੇ, ਜਿਨ੍ਹਾਂ ਵਿਚ 5 ਹਜ਼ਾਰ ਤੋਂ ਲੈਕੇ 10 ਹਜ਼ਾਰ ਦੇ ਕਰੀਬ ਖਿਡਾਰੀ ਹਿੱਸਾ ਲੈ ਰਹੇ ਹਨ। ਇਸ ਖੇਡ ਮੁਕਾਬਲੇ ਵਿਚ ਸਿਰਫ ਇਕ ਦੇਸ਼ ਦੇ ਨਹੀਂ ਸਗੋਂ ਕੈਨੇਡਾ, ਯੂਕੇ ਅਤੇ ਹੋਰ ਦੇਸ਼ਾਂ ਦੇ ਖਿਡਾਰੀ ਵੀ ਹਿੱਸਾ ਲੈਂਦੇ ਹਨ। ਇਨ੍ਹਾਂ ਖੇਡਾਂ ਦਾ ਆਨੰਦ ਮਾਨਣ ਲਈ ਲੋਕ ਸਿਰਫ ਮੈਲਬੌਰਨ ਤੋਂ ਨਹੀਂ ਸਗੋਂ ਬ੍ਰਿਸਬੇਨ, ਸਿਡਨੀ, ਐਡੀਲੇਡ ਅਤੇ ਹੋਰ ਵੀ ਸੂਬਿਆਂ ਤੋਂ ਪਹੁੰਚਦੇ ਹਨ। ਹਰ ਸਾਲ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿਚ ਖੇਡਾਂ ਆਯੋਜਿਤ ਕਰਵਾਈਆਂ ਜਾਂਦਾੀਆਂ ਹਨ। ਖੇਡਾਂ ਦੇ ਨਾਲ-ਨਾਲ ਬਹੁਤ ਸਾਰੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ ਜਿਨਾਂ ਵਿਚ ਗਿੱਧਾ, ਭੰਗੜਾ ਵੀ ਹੁੰਦਾ ਹੈ। ਤਿੰਨ ਦਿਨ ਚੱਲਣ ਵਾਲੇ ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਆਏ ਹੋਏ ਲੋਕਾਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਇਹ ਖੇਡਾਂ ਨੌਜਵਾਨ ਪੀੜ੍ਹੀ ਨੂੰ ਸੱਭਿਆਚਾਰ ਦੇ ਨਾਲ, ਖੇਡਾਂ ਦੇ ਨਾਲ ਅਤੇ ਸੇਵਾ ਭਾਵਨ ਨਾਲ ਜੋੜਦੀ ਹੈ। ਇਹ ਸਿੱਖ ਭਾਈਚਾਰੇ ਦੀ ਏਕਤਾ ਦਾ ਪ੍ਰਤੀਕ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੰਮ ਵੀ ਨਹੀਂ ਦੇਖਿਆ, ਸਿੱਧਾ ਨੌਕਰੀ ਤੋਂ ਦੇ'ਤਾ ਜਵਾਬ ! Oracle ਦੀ ਛਾਂਟੀ ਤੋਂ ਬਾਅਦ ਸਦਮੇ 'ਚ ਮੁਲਾਜ਼ਮ
NEXT STORY