ਮੋਗਾ, (ਅਜ਼ਾਦ)- ਮੋਗਾ ਨਿਵਾਸੀ ਸਾਜੀਆ ਜੁਯੋਲ ਨੇ ਮੋਗਾ ਰਹਿੰਦੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ’ਤੇ ਲੱਖਾਂ ਰੁਪਏ ਦੀ ਨਕਦੀ ਦੀ ਮੰਗ ਪੂਰੀ ਨਾ ਕਰਨ ’ਤੇ ਉਸ ਨੂੰ ਕੁੱਟ-ਮਾਰ ਕਰਕੇ ਘਰੋਂ ਬਾਹਰ ਕੱਢਣ ਦਾ ਦੋਸ਼ ਲਾਇਆ ਹੈ। ਇਸ ਸਬੰਧੀ ਥਾਣਾ ਸਿਟੀ ਮੋਗਾ ਵੱਲੋਂ ਜਾਂਚ ਦੇ ਬਾਅਦ ਪੀਡ਼ਤਾ ਦੇ ਐੱਨ. ਆਰ. ਆਈ. ਪਤੀ ਰਾਹੁਲ ਸਟੀਫਨ ਨਿਵਾਸੀ ਇੰਗਲੈਂਡ ਅਤੇ ਉਸਦੀ ਸੱਸ ਸਵਰਨਲਤਾ ਨਿਵਾਸੀ ਨੇਡ਼ੇ ਸਿਵਲ ਹਸਪਤਾਲ ਮੋਗਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੀਡ਼ਤਾ ਨੇ ਕਿਹਾ ਕਿ ਉਸਦਾ ਵਿਆਹ 26 ਫਰਵਰੀ 2011 ਨੂੰ ਧਾਰਮਿਕ ਰੀਤੀ-ਰਿਵਾਜ਼ਾਂ ਅਨੁਸਾਰ ਰਾਹੁਲ ਸਟੀਫਨ ਪੁੱਤਰ ਸਟੀਫਨ ਸੁਦੀਕ ਨਾਲ ਹੋਇਆ ਸੀ। ਵਿਆਹ ਸਮੇਂ ਮੇਰੇ ਪੇਕਿਆਂ ਵਾਲਿਅਾ ਵੱਲੋਂ ਆਪਣੀ ਹੈਸੀਅਤ ਅਨੁਸਾਰ ਦਾਜ ਅਤੇ ਹੋਰ 10 ਲੱਖ ਰੁਪਏ ਖਰਚ ਕੀਤਾ ਸੀ, ਪਰ ਮੇਰਾ ਪਤੀ ਅਤੇ ਸਹੁਰਾ ਪਰਿਵਾਰ ਇਸ ਨਾਲ ਖੁਸ਼ ਨਹੀਂ ਸਨ ਅਤੇ ਉਸ ਨੂੰ ਘੱਟ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸਨ ਅਤੇ ਗਲੀ-ਗਲੋਚ ਕਰਦੇ ਰਹਿੰਦੇ ਸਨ। ਪੀਡ਼ਤਾ ਨੇ ਕਿਹਾ ਕਿ ਉਸਦਾ ਸਹੁਰਾ ਪਰਿਵਾਰ ਪੈਸਿਆਂ ਦੀ ਮੰਗ ਕਰਨ ਲੱਗਾ ਅਤੇ ਕਿਹਾ ਕਿ ਉਸਦੇ ਪਤੀ ਨੇ ਸਟੱਡੀ ਵੀਜ਼ਾ ’ਤੇ ਇੰਗਲੈਂਡ ਜਾਣਾ ਹੈ, ਜਿਸ ’ਤੇ 7 ਲੱਖ ਰੁਪਏ ਖਰਚ ਆਵੇਗਾ ਅਤੇ ਉਹ ਸਾਨੂੰ ਆਪਣੇ ਪੇਕਿਆਂ ਤੋਂ ਲਿਆ ਕੇ ਦੇਵੇਗਾ। ਜਦ ਮੈਂ ਆਪਣੇ ਪੇਕਿਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਹੋਰ ਪੈਸੇ ਦੇਣ ਤੋਂ ਇੰਨਕਾਰ ਕਰ ਦਿੱਤਾ। ਇਕ ਫਰਵਰੀ 2012 ਨੂੰ ਉਸਦਾ ਪਤੀ ਸਟੱਡੀ ਬੇਸ ’ਤੇ ਇੰਗਲੈਂਡ ਚਲਾ ਗਿਆ ਅਤੇ ਜਦ ਮੈਂ ਫਰਵਰੀ 2013 ’ਚ ਆਪਣੇ ਪਤੀ ਕੋਲ ਆਪਣੇ ਮਾਤਾ-ਪਿਤਾ ਤੋਂ ਪੈਸੇ ਲੈ ਕੇ ਟੂਰਿਸਟ ਵੀਜ਼ਾ ਲਵਾ ਕੇ ਇੰਗਲੈਂਡ ਗਈ ਤਾਂ ਉਸਦੇ ਪਤੀ ਨੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਮਾਰਕੁੱਟ ਵੀ ਕੀਤੀ, ਜਿਸ ’ਤੇ ਉਹ ਵਾਪਸ ਇੰਡੀਆ ਆ ਗਈ। ਹੁਣ ਤੱਕ ਉਸਦੇ ਪਤੀ ਨੇ ਉਸਦੇ ਨਾਲ ਕੋਈ ਸੰਪਰਕ ਨਹੀਂ ਕੀਤਾ। ਉਸਨੇ ਇਹ ਵੀ ਦੋਸ਼ ਲਾਇਆ ਕਿ ਉਸਦੀ ਸੱਸ ਵੀ ਵਿਦੇਸ਼ ਜਾਣ ਲਈ ਪੈਸਿਆਂ ਦੀ ਮੰਗ ਕਰਦੀ ਰਹੀ, ਜਿਸ ’ਤੇ 9 ਮਈ 2018 ਨੂੰ ਅਸੀਂ ਪੰਚਾਇਤ ਰਾਹੀਂ ਮੇਰੇ ਪਤੀ ਅਤੇ ਸੱਸ ਸਵਰਨਲਤਾ ਨੂੰ ਸਮਝਾਉਣ ਦਾ ਯਤਨ ਕੀਤਾ ਤਾਂ ਉਸਨੇ ਕਿਹਾ ਕਿ ਜੇਕਰ 10 ਲੱਖ ਰੁਪਏ ਦੇ ਸਕਦੇ ਹਨ ਤਾਂ ਉਹ ਘਰ ’ਚ ਰਹਿ ਸਕਦੀ ਹੈ, ਨਹੀਂ ਤਾਂ ਅਸੀਂ ਉਸ ਨੂੰ ਅਸੀਂ ਘਰ ਨਹੀਂ ਰੱਖਾਂਗੇ ਅਤੇ ਮਾਰਕੁੱਟ ਕਰਕੇ ਘਰ ’ਚੋਂ ਕੱਢ ਦਿੱਤਾ ਅਤੇ ਮੇਰਾ ਸੱਸ ਦਾਜ ਦਾ ਸਮਾਨ ਵੀ ਹਡ਼ੱਪ ਕਰ ਲਿਆ।
ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ. ਸਿਟੀ ਮੋਗਾ ਵੱਲੋਂ ਕੀਤੀ ਗਈ। ਜਾਂਚ ਸਮੇਂ ਜਾਂਚ ਅਧਿਕਾਰੀ ਨੇ ਦੋਨੋਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ।
ਜਾਂਚ ਦੇ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਪੀਡ਼ਤਾ ਦੇ ਪਤੀ ਰਾਹੁਲ ਸਟੀਫਨ ਅਤੇ ਉਸਦੀ ਸੱਸ ਸਵਰਨਲਤਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਵਰਿੰਦਰ ਕੁਮਾਰ ਵੱਲੋਂ ਕੀਤੀ ਜਾ ਰਹੀ ਹੈ।
ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਲਈ ਜਥਾ ਰਵਾਨਾ
NEXT STORY