ਬਲਾਚੌਰ/ਹੁਸ਼ਿਆਰਪੁਰ (ਬ੍ਰਹਮਪੁਰੀ) : ਕਈ ਦਿਨਾਂ ਤੋਂ ਦੋਆਬੇ ਦੇ ਮੁੱਖ ਮਾਰਗ ਸਟੇਟ ਹਾਈਵੇ 24 (ਬਲਾਚੌਰ ਤੋਂ ਦਸੂਹਾ) ’ਤੇ ਸਥਿਤ ਰੋਹਨ ਰਾਜਦੀਪ ਕੰਪਨੀ ਦੇ ਤਿੰਨ ਟੋਲ ਪਲਾਜ਼ੇ, ਜਿਨ੍ਹਾਂ ’ਚੋਂ ਮਾਜਰੀ (ਨਵਾਂਸ਼ਹਿਰ ਜ਼ਿਲ੍ਹੇ ਦਾ), ਚੱਬੇਵਾਲ ਅਤੇ ਮਾਨਗੜ੍ਹ (ਦੋਵੇਂ ਹੁਸ਼ਿਆਰਪੁਰ ਜ਼ਿਲ੍ਹੇ ਦੇ) ਅੱਜ ਰਾਤ 12 ਵਜੇ ਤੋਂ ਬਾਅਦ ਬੰਦ ਕਰਨ ਦੇ ਲੋਕ ਨਿਰਮਾਣ ਵਿਭਾਗ ਪੰਜਾਬ ਨੇ ਲਿਖਤੀ ਹੁਕਮ ਤਿੰਨ ਟੋਲ ਪਲਾਜ਼ਿਆਂ ਨੂੰ ਆਪਣੇ ਵਿਭਾਗ ਦੇ ਪ੍ਰੇਮ ਕਮਲ ਕਾਰਜਕਾਰੀ ਇੰਜੀਨੀਅਰ ਹੁਸ਼ਿਆਰਪੁਰ ਕੋਲ ਹੱਥ ਦਸਤੀ ਚੰਡੀਗੜ੍ਹ ਮੁਖ ਦਫਤਰ ਤੋਂ ਭੇਜ ਦਿੱਤੇ ਹਨ। ਇਨ੍ਹਾਂ ਦੀ ਪਹਿਲੀ ਕਾਪੀ ਵਿਭਾਗ ਦੇ ਹੁਕਮਾਂ ਦੀ ਰੋਹਨ ਰਾਜਦੀਪ ਕੰਪਨੀ ਦੇ ਮਜਾਰੀ ਟੋਲ ਪਲਾਜ਼ੇ ਦੇ ਮੈਨੇਜਰ ਸਤਵੀਰ ਸਿੰਘ ਨੂੰ ਦੇ ਦਿੱਤੀ ਗਈ । ਇਨ੍ਹਾਂ ਦੇ ਲਿਖਤੀ ਹੁਕਮਾਂ ਵਿਚ ਅੱਜ ਰਾਤ 12 ਵਜੇ ਤੋਂ (14 ਫਰਵਰੀ) ਬਾਅਦ ਟੋਲ ਦੇ ਸਾਰੇ ਬੈਰੀਗੇਡ ਚੁੱਕ ਦਿੱਤੇ ਗਏ। ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਅੱਜ (15 ਫਰਵਰੀ) ਨੂੰ ਜਨਤਕ ਐਲਾਨ ਕਰਨ ਲਈ ਹੁਸ਼ਿਆਰਪੁਰ ਆ ਰਹੇ ਹਨ।
ਇਹ ਵੀ ਪੜ੍ਹੋ : ASI ਨੇ ਚਾਵਾਂ ਨਾਲ ਕੈਨੇਡਾ ਭੇਜੀ ਨੂੰਹ ਨੇ ਵਰਕ ਪਰਮਿਟ ਮਿਲਦਿਆਂ ਬਦਲੇ ਰੰਗ, ਕੀਤੀ ਕਰਤੂਤ ਨੇ ਉਡਾਏ ਹੋਸ਼
ਇਥੇ ਇਹ ਦੱਸਣਯੋਗ ਹੈ ਕਿ ਨਵਾਂਸ਼ਹਿਰ ਦੇ ਮਜਾਰੀ, ਹੁਸ਼ਿਆਰਪੁਰ ਦੇ ਨੰਗਲ ਸ਼ਹੀਦਾਂ ਅਤੇ ਮਾਨਗੜ੍ਹ ਵਿਚ ਪੈਂਦੇ ਤਿੰਨ ਟੋਲ ਪਲਾਜ਼ਿਆ ਤਹਿਤ 105 ਕਿਲੋਮੀਟਰ ਦੇ ਲਗਭਗ ਸੜਕ ਪੈਂਦੀ ਹੈ। ਇਸ ਸੜਕ ’ਤੇ ਹਰ 35 ਕਿੱਲੋਮੀਟਰ ਤੋਂ ਬਾਅਦ ਕੰਪਨੀ ਦਾ ਟੋਲ ਹੈ। ਨਵਾਂਸ਼ਹਿਰ ਤੋਂ ਦਸੂਹਾ, ਪਠਾਨਕੋਟ ਅਤੇ ਅੱਗੇ ਜੰਮੂ-ਕਸ਼ਮੀਰ ਜਾਣ ਵਾਲਿਆਂ ਨੂੰ ਇਨ੍ਹਾਂ ਟੋਲ ’ਤੇ ਫੀਸ ਦਾ ਭੁਗਤਾਨ ਕਰਨਾ ਪੈਂਦਾ ਸੀ। 2007 ਵਿਚ ਸਥਾਪਤ ਕੀਤੇ ਗਏ ਟੋਲ ਦੀ ਮਿਆਦ ਵਧਾਉਣ ਲਈ ਟੋਲ ਕੰਪਨੀ ਨੇ ਸਰਕਾਰ ਤੋਂ ਅਪੀਲ ਕੀਤੀ ਸੀ ਜਿਸ ਨੂੰ ਨਹੀਂ ਮੰਨਿਆ ਗਿਆ ਹੈ। ਇਸ ਤਰ੍ਹਾਂ ਹੁਣ 105 ਕਿੱਲੋਮੀਟਰ ਸੜਕ ਟੋਲ ਮੁਕਤ ਹੋ ਗਈ ਹੈ। ਜਿਸ ਨਾਲ ਇਥੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਮਿਲਣੀ ਸੁਭਾਵਕ ਹੈ।
ਇਹ ਵੀ ਪੜ੍ਹੋ : ਭਗਵੰਤ ਮਾਨ ਸਰਕਾਰ ਦਾ ਵੱਡਾ ਐਲਾਨ, ਅੱਜ ਤੋਂ ਬੰਦ ਹੋਣਗੇ ਪੰਜਾਬ ਦੇ ਇਹ ਤਿੰਨ ਮਸ਼ਹੂਰ ਟੋਲ ਪਲਾਜ਼ੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਆਗੂ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਵਾਇਰਲ, ਜਾਣੋ ਕੀ ਹੈ ਪੂਰਾ ਮਾਮਲਾ
NEXT STORY