ਜਲੰਧਰ (ਵੈੱਬ ਡੈਸਕ)–ਪੰਜਾਬ ਵਿਚ ਹੁਣ ਲਗਾਤਾਰ ਠੰਡ ਵਧਣ ਲੱਗੀ ਹੈ। ਤਾਪਮਾਨ ਵਿਚ ਗਿਰਾਵਟ ਦੇ ਵਿਚਕਾਰ ਮੌਸਮ ਵਿਭਾਗ ਵੱਲੋਂ ਸੀਤ ਲਹਿਰ ਦਾ ਯੈਲੋ ਅਲਰਟ 'ਜਾਰੀ ਕੀਤਾ ਗਿਆ ਹੈ। ਖ਼ੁਸ਼ਕ ਮੌਸਮ ਵਿਚ ਵਧ ਰਹੀ ਸਰਦੀ ਸਿਹਤ ’ਤੇ ਉਲਟ ਪ੍ਰਭਾਵ ਪਾ ਰਹੀ ਹੈ, ਜਿਸ ਨਾਲ ਲੋਕਾਂ ਨੂੰ ਸਰੀਰਕ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ। ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਨੂੰ ਲੈ ਕੇ ਅੱਜ ਤੋਂ ਲੈ ਕੇ 8 ਦਸੰਬਰ ਤੱਕ ਨਵੀਂ ਅਪਡੇਟ ਜਾਰੀ ਕੀਤੀ ਗਈ ਹੈ। ਫਿਲਹਾਲ ਬਾਰਿਸ਼ ਨੂੰ ਲੈ ਕੇ ਕਈ ਅਲਰਟ ਨਹੀਂ ਦਿੱਤਾ ਗਿਆ ਹੈ।
ਮੌਸਮ ਵਿਭਾਗ ਮੁਤਾਬਕ ਇਸ ਵੇਲੇ ਇਕ ਵੈਸਟਰਨ ਡਿਸਟਰਬੈਂਸ ਉੱਤਰ ਪਾਕਿਸਤਾਨ ਦੇ ਉੱਪਰ ਬਣਿਆ ਹੋਇਆ ਹੈ, ਜਿਸ ਕਾਰਨ ਮੌਸਮ ਵਿੱਚ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। ਇਸ ਕਾਰਨ ਹਰਿਆਣਾ ਦੇ ਨੇੜੇ ਹਵਾ ਦਾ ਘੁਮਾਓ (ਸਾਈਕਲੋਨ ਵਰਗੀ ਸਥਿਤੀ) ਹੁਣ ਦੱਖਣੀ ਹਿਮਾਚਲ ਪ੍ਰਦੇਸ਼ ਵੱਲ ਪਹੁੰਚ ਗਿਆ ਹੈ। ਪੰਜਾਬ ਦੇ 8 ਜ਼ਿਲ੍ਹਿਆਂ ਵਿਚ ਸੀਤ ਲਹਿਰ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਭਾਖੜਾ ਡੈਮ ਨਾਲ ਜੁੜੀ ਵੱਡੀ ਖ਼ਬਰ! BBMB ਨੇ ਲਿਆ ਵੱਡਾ ਫ਼ੈਸਲਾ

ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਬਠਿੰਡਾ, ਮੋਗਾ, ਜਲੰਧਰ ਅਤੇ ਮਾਨਸਾ ਵਿੱਚ ਕੁਝ ਥਾਵਾਂ ‘ਤੇ ਕੋਲਡ ਵੇਵ ਦਾ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪਹਾੜਾਂ ਦੇ ਉੱਪਰੀ ਇਲਾਕਿਆਂ ਵਿਚ ਹੋਣ ਵਾਲੀ ਬਰਫ਼ਬਾਰੀ ਕਾਰਨ ਪੰਜਾਬ ਦੇ ਤਾਪਮਾਨ ਵਿਚ ਗਿਰਾਵਟ ਦਰਜ ਹੋਈ ਹੈ। ਜੇਕਰ ਤਾਪਮਾਨ ਨੂੰ ਲੈ ਕੇ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਘੱਟੋ-ਘੱਟ ਤਾਪਮਾਨ ਵਿੱਚ 1 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ। ਇਹ ਸਾਧਾਰਣ ਤਾਪਮਾਨ ਨਾਲੋਂ 1.6 ਡਿਗਰੀ ਘੱਟ ਹੋ ਗਿਆ ਹੈ। ਪੰਜਾਬ ਵਿਚ ਸਭ ਤੋਂ ਘੱਟ ਤਾਪਮਾਨ ਫਰੀਦਕੋਟ ਵਿੱਚ 3 ਡਿਗਰੀ ਦਰਜ ਕੀਤਾ ਗਿਆ, ਜੋਕਿ ਸੂਬੇ ਦਾ ਸਭ ਤੋਂ ਠੰਡਾ ਸਥਾਨ ਹੈ। ਚੰਡੀਗੜ੍ਹ ਵਿੱਚ 6.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਰੇਲ ਯਾਤਰੀਆਂ ਲਈ ਅਹਿਮ ਖ਼ਬਰ, ਇਹ ਟ੍ਰੇਨਾਂ ਅੱਜ ਤੋਂ ਰਹਿਣਗੀਆਂ ਰੱਦ
ਸ਼ਹਿਰਾਂ ਦੀ ਹਵਾ ਹੋਈ ਪ੍ਰਦੂਸ਼ਿਤ
ਪੰਜਾਬ ਦੇ ਸਾਰੇ ਸ਼ਹਿਰਾਂ ਦਾ ਏਅਰ ਕੁਆਲਿਟੀ ਇੰਡੈਕਸ 100 ਤੋਂ ਵੱਧ ਦਰਜ ਕੀਤਾ ਗਿਆ। ਬਠਿੰਡਾ ਅਤੇ ਰੂਪਨਗਰ ਦਾ ਏਅਰ ਕੁਆਲਿਟੀ ਇੰਡੈਕ ਕ੍ਰਮਵਾਰ 76 ਅਤੇ 63 ਸੀ। ਜਲੰਧਰ ਦਾ ਏਅਰ ਕੁਆਲਿਟੀ ਇੰਡੈਕ 171, ਖੰਨਾ 122, ਲੁਧਿਆਣਾ 124, ਮੰਡੀ ਗੋਬਿੰਦਗੜ੍ਹ 156 ਅਤੇ ਪਟਿਆਲਾ 143 ਦਰਜ ਕੀਤਾ ਗਿਆ। ਇਸੇ ਤਰ੍ਹਾਂ ਚੰਡੀਗੜ੍ਹ ਸੈਕਟਰ-22 ਦਾ ਏਅਰ ਕੁਆਲਿਟੀ ਇੰਡੈਕ 181, ਮੋਹਾਲੀ ਨਾਲ ਸਨੇਹਾ ਸੈਕਟਰ-53 ਦਾ ਏਅਰ ਕੁਆਲਿਟੀ ਇੰਡੈਕ 153 ਦਰਜ ਕੀਤਾ ਗਿਆ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖੜ੍ਹੀ ਹੋਵੇਗੀ ਮੁਸੀਬਤ! 5 ਦਸੰਬਰ ਨੂੰ ਲੈ ਕੇ ਹੋਇਆ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਲਈ 50,000 ਕਰੋੜ ਦੇ ਵਿਸ਼ੇਸ਼ ਪੈਕੇਜ ਦੀ ਮੰਗ ! MP ਕੰਗ ਨੇ ਲੋਕ ਸਭਾ 'ਚ ਚੁੱਕਿਆ ਮੁੱਦਾ
NEXT STORY