ਚੰਡੀਗਡ਼੍ਹ, (ਸਾਜਨ)- ਟੈਕਸ ਸਕੈਮ ਮਾਮਲੇ ’ਚ ਯੂ. ਟੀ. ਵਿਜੀਲੈਂਸ ਦੀ ਜਾਂਚ ਵਿਚ ਚੰਡੀਗਡ਼੍ਹ ਦੇ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਦੀ ਕਾਰਜਪ੍ਰਣਾਲੀ ਸ਼ੱਕ ਦੇ ਘੇਰੇ ’ਚ ਆ ਰਹੀ ਹੈ। ਵਿਭਾਗ ’ਤੇ ਠੀਕ ਢੰਗ ਨਾਲ ਜਾਂਚ ਨਾ ਕਰਨ ਦੀ ਗੱਲ ਸਾਹਮਣੇ ਆਈ ਹੈ। ਸੈਂਕੜੇ ਕੰਪਨੀਆਂ ਨੇ ਨਾ ਸਿਰਫ ਟੈਕਸ ਬਚਾਇਆ, ਸਗੋਂ ਵਿਭਾਗ ਨੂੰ ਜ਼ਬਰਦਸਤ ਚੂਨਾ ਲਾਉਂਦੀਆਂ ਰਹੀਆਂ। ਟੈਕਸ ਸਕੈਮ ’ਚ ਕਰੋਡ਼ਾਂ ਰੁਪਏ ਦੀ ਹੇਰਾਫੇਰੀ ’ਚ ਕਥਿਤ ਤੌਰ ’ਤੇ ਵਿਭਾਗ ਦੇ ਚਾਰ ਅਧਿਕਾਰੀਆਂ ਤੇ ਚਾਰ ਕਰਮਚਾਰੀਆਂ ਦੀ ਮਿਲੀਭੁਗਤ ਦਾ ਪਤਾ ਲੱਗਿਆ ਹੈ। ਸ਼ੁਰੂਆਤੀ ਜਾਂਚ ’ਚ 52 ਕੰਪਨੀਆਂ ਹੀ ਸਾਹਮਣੇ ਆਈਆਂ ਸਨ ਪਰ ਹੁਣ ਟੈਕਸ ’ਚ ਘਪਲਾ ਕਰਨ ਵਾਲੀਆਂ 900 ਕੰਪਨੀਆਂ ਦਾ ਪਤਾ ਲੱਗਾ ਹੈ। ਸਕੈਮ ’ਚ ਕਈ ਸੌ ਕਰੋਡ਼ ਦੀ ਹੇਰਾਫੇਰੀ ਹੋਈ। ਬੀਤੇ ਇਕ ਦਹਾਕੇ ਤੋਂ ਨਿੱਜੀ ਕੰਪਨੀਆਂ ਵਿਭਾਗੀ ਮਿਲੀਭੁਗਤ ਨਾਲ ਸਰਕਾਰੀ ਖਜ਼ਾਨੇ ਨੂੰ ਲੁੱਟ ਰਹੀਆਂ ਸਨ।
ਵੱਖ-ਵੱਖ ਧਾਰਾਵਾਂ ਤਹਿਤ ਦਰਜ ਹੋ ਚੁੱਕਿਆ ਹੈ ਮਾਮਲਾ: ਐਡਵਾਈਜ਼ਰ ਦੇ ਨਿਰਦੇਸ਼ਾਂ ’ਤੇ 1 ਅਗਸਤ ਨੂੰ ਵਿਜੀਲੈਂਸ ਨੇ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਦੇ ਕੁਝ ਅਧਿਕਾਰੀਆਂ ਤੇ ਹੋਰ ਲੋਕਾਂ ਖਿਲਾਫ ਐੱਫ. ਆਈ. ਆਰ. ਦਰਜ ਕਰਵਾਈ ਸੀ। ਦੋਸ਼ ਸੀ ਕਿ ਕੁਝ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਕਥਿਤ ਤੌਰ ’ਤੇ ਨਿੱਜੀ ਕੰਪਨੀਆਂ ਨੂੰ ਟੈਕਸ ਬਚਾਉਣ ’ਚ ਮਦਦ ਕਰ ਕੇ ਪ੍ਸ਼ਾਸਨ ਨਾਲ ਧੋਖਾਦੇਹੀ ਕੀਤੀ। ਮਾਮਲੇ ’ਚ ਧੋਖਾਦੇਹੀ, ਜਾਅਲਸਾਜ਼ੀ ਤੇ ਅਪਰਾਧਿਕ ਚਾਲ ਦਾ ਮਾਮਲਾ ਵੱਖ-ਵੱਖ ਹੋਰ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਸੀ। ਜਾਂਚ ’ਚ ਸਾਹਮਣੇ ਆਇਆ ਕਿ ਮਾਮਲੇ ਦੀ ਰਾਸ਼ੀ ਦਾ ਭੁਗਤਾਨ ਕਰਨ ਤੋਂ ਬਚਣ ਲਈ ਵੱਖ-ਵੱਖ ਕੰਪਨੀਆਂ ਦੇ ਪੈਂਡਿੰਗ ਟੈਕਸ ਫੀਸ ਤੇ ਵੈਟ ਬਕਾਇਆ ਰਾਸ਼ੀ ’ਚ ਹੇਰਾਫੇਰੀ ਕੀਤੀ ਗਈ ਸੀ। 8 ਅਧਿਕਾਰੀਆਂ ਤੇ ਕਰਮਚਾਰੀਆਂ ਦੀ ਭੂਮਿਕਾ ਸ਼ੱਕ ਦੇ ਘੇਰੇ ’ਚ ਹੈ ਤੇ ਇਨ੍ਹਾਂ ਨੇ ਕਥਿਤ ਤੌਰ ’ਤੇ 900 ਨਿੱਜੀ ਕੰਪਨੀਆਂ ਨੂੰ ਬਕਾਇਆ ਟੈਕਸ ਭੁਗਤਾਨ ਕਰਨ ਤੋਂ ਬਚਾਉਣ ’ਚ ਮਦਦ ਪਹੁੰਚਾਈ। ਇਸ ਵਿਚ ਚਾਰ ਡਾਟਾ ਐਂਟਰੀ ਅਾਪਰੇਟਰ ਤੇ ਚਾਰ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਦੇ ਈ. ਟੀ. ਓ. ਹਨ। ਇਨ੍ਹਾਂ ’ਚੋਂ ਇਕ ਅਧਿਕਾਰੀ ਨੇ ਤਾਂ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੰਮੀ ਛੁੱਟੀ ਲੈ ਲਈ ਹੈ।
ਇਸ ਤਰ੍ਹਾਂ ਕੀਤਾ ਧੋਖਾ : ਯੂ. ਟੀ. ਵਿਜੀਲੈਂਸ ਵਿਭਾਗ ਨੇ ਪਾਇਆ ਕਿ ਚਾਰ ਵੱਡੀਆਂ ਕੰਪਨੀਆਂ ਦੇ ਟੈਕਸ ਬਚਾਉਣ ਲਈ ਤੇ ਫਰਜ਼ੀ ਐਂਟਰੀ ਬਣਾਉਣ ਲਈ ਚਾਰ ਡਾਟਾ ਐਂਟਰੀ ਅਾਪਰੇਟਰਾਂ ਨੂੰ ਈ. ਟੀ. ਓ. ਵਲੋਂ ਉਨ੍ਹਾਂ ਦੇ ਸਬੰਧਤ ਲਾਗਇਨ, ਆਈ. ਡੀ. ਤੇ ਪਾਸਵਰਡ ਦੀ ਵਰਤੋਂ ਕਰਨ ਦੀ ਹਿਦਾਇਤ ਦਿੱਤੀ ਗਈ ਸੀ। ਇਨ੍ਹਾਂ ਦੇ ਲਾਗਇਨ ਨਾਲ ਟੈਕਸ ਚੋਰੀ ਦਾ ਵੱਡੀ ਖੇਡ ਖੇਡੀ ਗਈ। ਕੋਈ ਲਿਖਤੀ ਰਿਕਾਰਡ ਨਹੀਂ ਹੈ। ਰਸੀਦਾਂ ਨੂੰ ਪਿਛਲੀਆਂ ਕਾਪੀਆਂ ’ਤੇ ਆਨਲਾੲੀਨ ਅੱਪਡੇਟ ਕੀਤਾ ਜਾ ਰਿਹਾ ਸੀ, ਇਸ ਲਈ 2011 ਤੋਂ ਲੇਖਾ ਨਿਰੀਖਕ ਰਿਪੋਰਟ ਦੇ ਆਧਾਰ ’ਤੇ ਇਸਦਾ ਮਿਲਾਨ ਕੀਤਾ ਜਾ ਰਿਹਾ ਹੈ।
ਮਾਮਲਾ ਵਿਜੀਲੈਂਸ ਕੋਲ ਹੈ। ਫਿਲਹਾਲ ਜਾਂਚ ਜਾਰੀ ਹੈ, ਜਦੋਂ ਤਕ ਪੂਰੀ ਰਿਪੋਰਟ ਸਾਹਮਣੇ ਨਹੀਂ ਆ ਜਾਂਦੀ, ਇਸ ਸਬੰਧੀ ਕੁਝ ਨਹੀਂ ਕਿਹਾ ਜਾ ਸਕਦਾ।
-ਰਾਕੇਸ਼ ਕੁਮਾਰ ਪੋਪਲੀ, ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ
ਟੈਕਸ ਚੋਰੀ ਕਰਨ ਵਾਲੀਆਂ ਕੰਪਨੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹੇਰਾਫੇਰੀ ਕਰੋਡ਼ਾਂ ’ਚ ਹੋਈ ਪਰ ਅਜੇ ਕੰਪਨੀਆਂ ਦੇ ਨਾਂ ਡਿਸਕਲੋਜ਼ ਨਹੀਂ ਕੀਤੇ ਜਾ ਸਕਦੇ।
-ਬੀ. ਐੱਲ. ਸ਼ਰਮਾ, ਵਿਜੀਲੈਂਸ ਅਧਿਕਾਰੀ
ਸੁਖਬੀਰ ਦੇ ਦੋਸ਼ਾਂ ਦੀ ਜਾਂਚ ਲਈ ਵਿਧਾਨ ਸਭਾ ਨੇ ਗਠਿਤ ਕੀਤੀ ਹਾਊਸ ਕਮੇਟੀ
NEXT STORY