ਬਲਾਚੌਰ (ਜ.ਬ.) : ਬਲਾਚੌਰ-ਬਾਈਪਾਸ (ਕੰਗਣਾ ਪੁਲ) ’ਤੇ ਸਥਿਤ ਵੇਰਕਾ ਮਿਲਕ ਕੁਲੈਕਸ਼ਨ ਸੈਂਟਰ ’ਤੇ ਰਾਤ ਸਮੇਂ ਚੌਕੀਦਾਰ ਵਜੋਂ ਕੰਮ ਕਰ ਰਹੇ ਇਕ 30-31 ਸਾਲ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਹੋਣ ਦਾ ਸਨਸਨੀਖੇਜ਼ ਸਮਾਚਾਰ ਪ੍ਰਾਪਤ ਹੋਇਆ ਹੈ। ਨੌਜਵਾਨ ਦੇ ਕਤਲ ਸਬੰਧੀ ਉਸ ਵੇਲੇ ਪਤਾ ਲੱਗਾ ਜਦੋਂ ਦਿਨ ਸਮੇਂ ਚੌਕੀਦਾਰੀ ਕਰਨ ਵਾਲੇ ਵਿਅਕਤੀ ਨੇ ਆਪਣੀ ਡਿਊਟੀ ’ਤੇ ਹਾਜ਼ਰ ਹੋਣ ਸਮੇਂ ਨੌਜਵਾਨ ਦੀ ਲਾਸ਼ ਖੂਨ ਨਾਲ ਲੱਥਪੱਥ ਦੇਖੀ। ਇਸ ਦੌਰਾਨ ਉਸ ਨੇ ਮ੍ਰਿਤਕ ਦੇ ਪਿੰਡ ਰੱਕੜਾਂ ਬੇਟ ਉਸ ਦੇ ਪਰਿਵਾਰ ਵਾਲਿਆਂ ਨੂੰ ਫੋਨ ਕਰ ਕੇ ਦੱਸਿਆ। ਮ੍ਰਿਤਕ ਦੀ ਪਛਾਣ ਲਖਵੀਰ ਉਰਫ ਮੰਗਾ ਪੁੱਤਰ ਦੇਸ ਰਾਜ ਵਾਸੀ ਪਿੰਡ ਰੱਕੜਾਂ ਬੇਟ ਵਜੋਂ ਹੋਈ।
ਇਹ ਵੀ ਪੜ੍ਹੋ : ਹਨੀ ਟਰੈਪ ’ਚ ਫਸੇ ਅੰਮ੍ਰਿਤਸਰ ਦੇ ਹੋਟਲ ਮਾਲਕ ਨੇ ਕੀਤੀ ਆਤਮਹੱਤਿਆ, ਖ਼ੁਦਕੁਸ਼ੀ ਨੋਟ ’ਚ ਕੀਤੇ ਵੱਡੇ ਖ਼ੁਲਾਸੇ
ਕਤਲ ਸਬੰਧੀ ਸਥਾਨਕ ਪੁਲਸ ਨੂੰ ਪਤਾ ਲੱਗਾ ਤਾਂ ਡੀ. ਐੱਸ. ਪੀ. ਤਰਲੋਚਨ ਸਿੰਘ ਥਾਣਾ ਮੁਖੀ ਗੁਰਮੀਤ ਸਿੰਘ ਭਾਰੀ ਪੁਲਸ ਬਲ ਦੇ ਨਾਲ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਨੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਯਤਨ ਕੀਤਾ। ਇਸ ਮੌਕੇ ਜ਼ਿਲ੍ਹਾ ਫੋਰੈਂਸਿਕ ਟੀਮ ਜਿਸ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਆਪਣੇ ਨਾਲ ਕਮਲਜੀਤ ਸਿੰਘ' ਰਾਕੇਸ਼ ਕੁਮਾਰ, ਜੁਝਾਰ ਸਿੰਘ ਸਾਰੇ (ਏ. ਐੱਸ. ਆਈਜ਼) ਨੂੰ ਲੈ ਕੇ ਕਤਲ ਦਾ ਸੁਰਾਗ ਜੁਟਣ ਵਿਚ ਡਟ ਗਏ।
ਇਹ ਵੀ ਪੜ੍ਹੋ : ਗਟਰ ਜਾਮ ਹੋਇਆ ਤਾਂ ਠੀਕ ਕਰਨ ਲਈ ਬੁਲਾਏ ਸਫਾਈ ਕਰਮਚਾਰੀ, ਜਦੋਂ ਖੋਲ੍ਹ ਕੇ ਵੇਖਿਆ ਤਾਂ ਉੱਡੇ ਹੋਸ਼
ਸੂਤਰਾਂ ਅਨੁਸਾਰ ਨੌਜਵਾਨ ਦਾ ਕਤਲ ਬੜੇ ਸ਼ਾਤਰ ਤਰੀਕੇ ਨਾਲ ਕੀਤਾ ਗਿਆ ਹੈ, ਕਤਲ ਕਰਨ ਸਮੇਂ ਵਾਰਦਾਤ ਨੂੰ ਅੰਜਾਮ ਦੇਣ ਲੱਗਿਆ ਕੋਈ ਸੁਰਾਗ਼/ਨਿਸ਼ਾਨ ਪਿੱਛੇ ਨਹੀਂ ਛੱਡਿਆ ਪਰ ਸਥਾਨਕ ਅਤੇ ਜ਼ਿਲ੍ਹਾ ਪੁਲਸ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦਾ ਸੁਰਾਗ਼ ਲੱਭਣ ਲਈ ਯਤਨ ਕਰ ਰਹੀ ਰਹੀ ਹੈ। ਘਟਨਾ ਸਥਾਨ ’ਤੇ ਐੱਸ. ਪੀ. (ਡੀ.) ਵਜ਼ੀਰ ਸਿੰਘ ਵੀ ਪਹੁੰਚੇ ਅਤੇ ਉਨ੍ਹਾਂ ਨੇ ਵੀ ਬਾਰੀਕੀ ਨਾਲ ਇਸ ਮਾਮਲੇ ਦੀ ਜਾਂਚ ਕੀਤੀ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਜੇਲ੍ਹ ’ਚ ਜ਼ਬਰਦਸਤ ਗੈਂਗਵਾਰ, ਲਹੂ-ਲੁਹਾਨ ਹੋਏ ਕੈਦੀ
ਸੂਤਰਾਂ ਅਨੁਸਾਰ ਜਿਸ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ, ਉਹ ਕਈ ਸਾਲ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਮਸ਼ਹੂਰ ਸ਼ਹਿਰ ਰਾਮਪੁਰ ਬੁਸ਼ਹਿਰ ਦੇ ਨੇੜੇ ਲੱਕੜ ਦਾ ਕੰਮ ਕਰਦਾ ਸੀ। ਉਪਰੰਤ ਉਹ ਆਬੂਧਾਬੀ ਵਿਖੇ ਰੋਜ਼ਗਾਰ ਦੀ ਭਾਲ ’ਚ ਚਲਾ ਗਿਆ ਕਰੀਬ 6 ਮਹੀਨੇ ਪਹਿਲਾਂ ਉਹ ਵਿਦੇਸ਼ ਤੋਂ ਆ ਕੇ ਵੇਰਕਾ ਮਿਲਕ ਸੈਂਟਰ ਵਿਖੇ ਰਾਤ ਦੇ ਸਮੇਂ ਸੈਂਟਰ ਦੀ ਚੌਕੀਦਾਰੀ ਦਾ ਕੰਮ ਕਰਦਾ ਸੀ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਦਾ ਪੋਸਟਮਾਰਟਮ ਕਰਾਉਣ ਲਈ ਪੁਲਸ ਸਥਾਨਕ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਯਾਦਗਾਰੀ ਸਰਕਾਰੀ ਹਸਪਤਾਲ ਵਿਚ ਮੌਜੂਦ ਸੀ।
ਇਹ ਵੀ ਪੜ੍ਹੋ : ਕੈਨੇਡਾ ਰਹਿੰਦੀ ਬੇਅੰਤ ਕੌਰ ਦਾ ਪਰਿਵਾਰ ਆਇਆ ਸਾਹਮਣੇ, ਕੀਤੇ ਵੱਡੇ ਖ਼ੁਲਾਸੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਘਰ ਚੋਰੀ ਕਰਨ ਆਇਆ ਚੋਰ, ਧਮਕਾਉਣ ਦੇ ਚੱਕਰ ’ਚ ਫਸਿਆ, ਨਿਕਲਿਆ ਪੁੱਤ ਦਾ ਦੋਸਤ
NEXT STORY