ਫ਼ਰੀਦਕੋਟ (ਰਾਜਨ) : ਸਥਾਨਕ ਸਾਈਂ ਇਨਕਲੇਵ ਦੀ ਗਲੀ ਨੰਬਰ 3 ਨਿਵਾਸੀ ਭਗਵਾਨ ਦਾਸ ਦੇ ਹੱਥ ਪੈਰ ਬੰਨ੍ਹ ਕੇ ਨਕਦੀ ਆਦਿ ਚੋਰੀ ਕਰਕੇ ਲੈ ਜਾਣ ਵਾਲੇ ਦੋਸ਼ੀ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਸਿੱਖਾਂਵਾਲਾ ਰੋਡ ਸੰਧਵਾਂ ਨੂੰ ਸਥਾਨਕ ਥਾਣਾ ਸਿਟੀ ਪੁਲਸ ਵੱਲੋਂ ਕਾਬੂ ਕਰਕੇ ਇਸ ਪਾਸੋਂ 22, 4580 ਰੁਪਏ ਅਤੇ ਘਟਨਾਂ ਨੂੰ ਅੰਜਾਮ ਦੇਣ ਲਈ ਵਰਤੀ ਗਈ ਐਕਟਿਵਾ ਦੀ ਬਰਾਮਦਗੀ ਕਰ ਲਈ ਹੈ। ਇਸ ਮਾਮਲੇ ਦਾ ਇੱਕ ਦਿਲਚਸਪ ਪਹਿਲੂ ਇਹ ਵੀ ਹੈ ਕਿ ਜਿਸ ਵੇਲੇ ਦੋਸ਼ੀ ਇਹ ਕਾਰਾ ਕਰਕੇ ਜਾਣ ਲੱਗਾ ਤਾਂ ਉਸਨੇ ਘਰ ਦੇ ਮੁਖੀ ਨੂੰ ਕਾਫ਼ੀ ਧਮਕੀਆਂ ਦਿੱਤੀਆਂ ਜਿਸਦੀ ਆਵਾਜ਼ ਤੋਂ ਘਰ ਦੇ ਮੁਖੀ ਨੇ ਦੋਸ਼ੀ ਦੀ ਪਛਾਣ ਕਰ ਲਈ। ਵੇਰਵੇ ਸਹਿਤ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਤਵਿੰਦਰ ਸਿੰਘ ਵਿਰਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਭਗਵਾਨ ਦਾਸ ਜਿਸਦਾ ਇੱਕ ਬੇਟਾ ਅਤੇ ਬੇਟੀ ਚੰਡੀਗੜ੍ਹ ਅਤੇ ਦਿੱਲੀ ਵਿਖੇ ਨੌਕਰੀ ਕਰਦੇ ਹਨ, ਦਾ ਵੱਡਾ ਲੜਕਾ ਸਥਾਨਕ ਮਾਡਰਨ ਜੇਲ ਦੇ ਹਸਪਤਾਲ ਵਿੱਚ ਨੌਕਰੀ ਕਰਦਾ ਹੈ। ਉਨ੍ਹਾਂ ਦੱਸਿਆ ਕਿ ਬੀਤੀ 11 ਜੁਲਾਈ ਨੂੰ ਜਦ ਉਸਦੇ ਘਰ ਵਾਲੀ ਬਿਮਲਾ ਦੇਵੀ ਡੱਬਵਾਲੀ ਅਤੇ ਉਸਦਾ ਲੜਕਾ ਡਿਊਟੀ ’ਤੇ ਗਿਆ ਹੋਇਆ ਸੀ ਤਾਂ ਉਹ ਘਰ ਵਿੱਚ ਇਕੱਲਾ ਸੀ। ਰਾਤ ਕਰੀਬ ਢਾਈ ਵਜੇ ਜਦ ਲਾਈਟ ਬੰਦ ਹੋ ਗਈ ਤਾਂ ਉਹ ਕਮਰੇ ’ਚੋਂ ਬਾਹਰ ਗਿਆ।
ਇਹ ਵੀ ਪੜ੍ਹੋ : ਆਈ. ਜੀ. ਪਰਮਾਰ ਦਾ ਵੱਡਾ ਬਿਆਨ, ਬਰਗਾੜੀ ਕਾਂਡ ’ਚੋਂ ਨਹੀਂ ਹਟਾਇਆ ਡੇਰਾ ਮੁੱਖੀ ਦਾ ਨਾਂ
ਉਨ੍ਹਾਂ ਦੱਸਿਆ ਕਿ ਜਦ ਭਗਵਾਨ ਦਾਸ ਕਮਰੇ ’ਚੋਂ ਬਾਹਰ ਆਇਆ ਤਾਂ ਉੱਥੇ ਪਹਿਲਾਂ ਹੀ ਖੜ੍ਹੇ ਇੱਕ ਵਿਅਕਤੀ ਨੇ ਉਸਦੇ ਮੂੰਹ ’ਤੇ ਕੱਪੜਾ ਪਾ ਕੇ ਹੇਠਾਂ ਸੁੱਟ ਲਿਆ ਅਤੇ ਉਸਦੀ ਕੁੱਟਮਾਰ ਕਰਕੇ ਹੱਥ ਪੈਰ ਬੰਨ੍ਹ ਕੇ ਜੇਬ੍ਹ ਵਿੱਚੋਂ ਚਾਬੀ ਕੱਢਣ ਉਪਰੰਤ ਅਲਮਾਰੀ ’ਚ ਪਏ 3 ਲੱਖ ਰੁਪਏ, 35000 ਰੁਪਏ ਦੀ ਕੀਮਤ ਦਾ ਲੈਪਟਾਪ ਵਾਲਾ ਬੈਗ ਚੋਰੀ ਕਰ ਲਿਆ। ਜਾਂਦੇ ਸਮੇਂ ਇਹ ਧਮਕੀ ਦਿੱਤੀ ਕਿ ਜੇਕਰ ਇਸ ਸਬੰਧੀ ਰੌਲਾ ਪਾਇਆ ਤਾਂ ਨਤੀਜੇ ਚੰਗੇ ਨਹੀਂ ਨਿੱਕਲਣਗੇ ਤਾਂ ਭਗਵਾਨ ਦਾਸ ਨੇ ਉਸਦੀ ਬੋਲੀ ਤੋਂ ਦੋਸ਼ੀ ਦੀ ਪਛਾਣ ਕਰ ਲਈ ਕਿ ਇਹ ਉਸਦੇ ਲੜਕੇ ਦਾ ਹੀ ਦੋਸਤ ਹੈ। ਉਨ੍ਹਾਂ ਦੱਸਿਆ ਕਿ ਭਗਵਾਨ ਦਾਸ ਦੇ ਹੱਥ ਪੈਰ ਸਵੇਰੇ ਉਸਦੇ ਘਰ ਕੰਮ ਕਰਨ ਆਈ ਜਨਾਨੀ ਨੇ ਖੋਲ੍ਹੇ। ਉਨ੍ਹਾਂ ਦੱਸਿਆ ਕਿ ਥਾਣਾ ਸਿਟੀ ਮੁਖੀ ਕਰਨਵੀਰ ਸਿੰਘ ਵੱਲੋਂ ਇਸ ਮਾਮਲੇ ਵਿੱਚ ਬਰੀਕੀ ਨਾਲ ਕੀਤੀ ਗਈ ਜਾਂਚ ਦੇ ਚੱਲਦਿਆਂ ਦੋਸ਼ੀ ਗੁਰਪ੍ਰੀਤ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਮੌਕੇ ਥਾਣਾ ਸਿਟੀ ਮੁਖੀ ਐੱਸ. ਆਈ. ਕਰਨਦੀਪ ਸਿੰਘ ਤੋਂ ਇਲਾਵਾ ਹੋਰ ਵੀ ਪੁਲਸ ਕਰਮਚਾਰੀ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਦੋਸ਼ੀ ਦਾ ਪੁਲਸ ਰਿਮਾਂਡ ਲੈ ਕੇ ਹੋਰ ਪੁੱਛ ਗਿੱਛ ਜਾਰੀ ਹੈ।
ਇਹ ਵੀ ਪੜ੍ਹੋ : 2017 ਦੀਆਂ ਚੋਣਾਂ ’ਚ ਮੋਦੀ ਦੇ ਹੁਕਮਾਂ ’ਤੇ ਅਕਾਲੀ ਦਲ ਅਤੇ ਭਾਜਪਾ ਵਰਕਰਾਂ ਨੇ ਕਾਂਗਰਸ ਨੂੰ ਪਾਈਆਂ ਸਨ ਵੋਟਾਂ : ਰਾਘਵ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਪਦਮ ਐਵਾਰਡਜ਼ 2022 ਲਈ 15 ਸਤੰਬਰ ਤੱਕ ਮੰਗੀਆਂ ਨਾਮਜ਼ਦਗੀਆਂ
NEXT STORY