ਫਤਹਿਗੜ੍ਹ ਸਾਹਿਬ (ਜੱਜੀ) : ਪਿੰਡ ਰੁੜਕੀ ਦੇ ਇਕ ਨੌਜਵਾਨ ਦੀ ਸ਼ੱਕੀ ਹਾਲਤ ’ਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ । ਥਾਣਾ ਮੂਲੇਪੁਰ ਦੇ ਐੱਸ. ਐੱਚ. ਓ. ਰਾਜਵੰਤ ਸਿੰਘ ਨੇ ਦੱਸਿਆ ਕਿ ਮਹਿੰਦਰ ਸਿੰਘ ਪੁੱਤਰ ਹੁਕਮ ਸਿੰਘ ਵਾਸੀ ਪਿੰਡ ਰੁੜਕੀ ਨੇ ਪੁਲਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਸ ਦੇ 4 ਬੱਚੇ ਹਨ, ਤਿੰਨ ਲੜਕੇ ਅਤੇ ਇਕ ਲੜਕੀ ਹੈ, ਉਸ ਦਾ ਵੱਡਾ ਲੜਕਾ ਮਨਪ੍ਰੀਤ ਸਿੰਘ ਸ਼ਾਦੀਸ਼ੁਦਾ ਹੈ, ਜਦਕਿ ਲੜਕੀ ਕੁਲਦੀਪ ਕੌਰ, ਉਸ ਤੋਂ ਛੋਟਾ ਲੜਕਾ ਅਮਨਪ੍ਰੀਤ ਸਿੰਘ ਅਤੇ ਉਸ ਤੋਂ ਛੋਟਾ ਲੜਕਾ ਬੀਰਪਾਲ ਸਿੰਘ ਅਜੇ ਕੁਆਰੇ ਹਨ।
ਅਮਨਪ੍ਰੀਤ ਸਿੰਘ ਦੀ ਉਮਰ 20 ਸਾਲ ਹੈ, ਅਮਨਪ੍ਰੀਤ ਸਿੰਘ ਘੱਗਰ ਸਰੈ ਬਲੈਕ ਕੰਪਨੀ ਰਾਜਪੁਰਾ ਜ਼ਿਲ੍ਹਾ ਪਟਿਆਲਾ ਵਿਖੇ ਪ੍ਰਾਈਵੇਟ ਤੌਰ ’ਤੇ ਨੌਕਰੀ ਕਰਦਾ ਸੀ। ਬੀਤੇ ਦਿਨੀਂ ਅਮਨਪ੍ਰੀਤ ਸਿੰਘ ਆਪਣੀ ਸਕੂਟਰੀ ਨੰਬਰ ਪੀ. ਬੀ. 11 ਬੀ. ਜੈਡ. - 8265 'ਤੇ ਸਵਾਰ ਹੋ ਕੇ ਬਿਨਾਂ ਕਿਸੇ ਨੂੰ ਕੁਝ ਦੱਸੇ ਘਰ ਤੋਂ ਚਲਾ ਗਿਆ ਸੀ। ਅਮਨਪ੍ਰੀਤ ਸਿੰਘ ਦੀ ਲਾਸ਼ ਭਾਖਨਾ ਭਾਖੜਾ ਨਹਿਰ ਨੇੜੇ ਪਿੰਡ ਪਸਿਆਣਾ ਜ਼ਿਲ੍ਹਾ ਪਟਿਆਲਾ ਕੋਲੋਂ ਮਿਲੀ ਹੈ । ਜਿਸ ’ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਮਨਪ੍ਰੀਤ ਸਿੰਘ ਦੀ ਲਾਸ਼ ਦਾ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਤੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਪੰਜਾਬ 'ਚ ਵੱਡੀ ਵਾਰਦਾਤ, 2 ਧਿਰਾਂ 'ਚ ਚੱਲੀਆਂ ਗੋਲੀਆਂ, 22 ਸਾਲਾ ਨੌਜਵਾਨ ਦੀ ਮੌਤ
NEXT STORY