ਗੁਰਦਾਸਪੁਰ (ਵਿਨੋਦ) : ਸ਼ੱਕੀ ਹਾਲਾਤ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜੇ ਪਾਸੇ ਇਸ ਸੰਬੰਧੀ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਦੋਸਤ 'ਤੇ ਹੱਤਿਆ ਦਾ ਦੋਸ਼ ਲਗਾਇਆ ਹੈ। ਹਸਪਤਾਲ ਵਿਚ ਜਾਣਕਾਰੀ ਦਿੰਦਿਆਂ ਮ੍ਰਿਤਕ ਰਵੀ ਮਸੀਹ ਪੁੱਤਰ ਧਰਮੀ ਵਾਸੀ ਪਿੰਡ ਲੋਪਾ ਕਲਾਨੌਰ ਦੇ ਭਰਾ ਬੁੱਗੀ ਮਸੀਹ ਨੇ ਦੱਸਿਆ ਕਿ ਉਸ ਦਾ ਭਰਾ ਰਵੀ ਮਿਹਨਤ ਮਜਦੂਰੀ ਆਦਿ ਦਾ ਕੰਮ ਕਰਦਾ ਸੀ ਅਤੇ ਉਹ ਬੀਤੇ ਦਿਨੀਂ ਆਪਣੇ ਦੋਸਤ ਸਾਜਨ ਨਿਵਾਸੀ ਬਲੀਲਾ ਨਾਲ ਘਰੋਂ ਕਰੀਬ 7:30 ਵਜੇ ਗਿਆ ਸੀ। ਉਨ੍ਹਾਂ ਦੱਸਿਆ ਕਿ ਸਾਜਨ ਵੱਲੋਂ ਮ੍ਰਿਤਕ ਦੇ ਪਿੰਡ ਦੇ ਹੀ ਰਹਿਣ ਵਾਲੇ ਇਕ ਨੌਜਵਾਨ ਲਵ ਨੂੰ ਅੱਜ ਸਵੇਰੇ 11 ਵਜੇਂ ਦੇ ਕਰੀਬ ਫੋਨ ਕੀਤਾ ਅਤੇ ਕਿਹਾ ਕਿ ਰਵੀ ਮਸੀਹ ਦੀ ਹਾਲਤ ਠੀਕ ਨਹੀਂ ਹੈ ਜਿਸ ਨੂੰ ਹਸਪਤਾਲ ਲੈ ਕੇ ਜਾਣਾ ਹੈ। ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਜਦੋਂ ਲਵ ਸਾਜਨ ਦੇ ਘਰ ਗਿਆ ਤਾਂ ਉਥੇ ਸਾਜਨ ਨਹੀਂ ਸੀ, ਜਿਸ 'ਤੇ ਲਵ ਨੇ ਰਵੀ ਮਸੀਹ ਨੂੰ ਚੁੱਕ ਕੇ ਕਲਾਨੌਰ ਹਸਪਤਾਲ ਵਿਚ ਦਾਖ਼ਲ ਕਰਵਾਇਆ। ਜਿਥੇ ਡਾਕਟਰਾਂ ਨੇ ਰਵੀ ਮਸੀਹ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
ਮ੍ਰਿਤਕ ਦੇ ਪਰਿਵਾਰ ਨੇ ਦੋਸਤ 'ਤੇ ਲਾਏ ਹੱਤਿਆ ਦੇ ਦੋਸ਼
ਦੂਜੇ ਪਾਸੇ ਹਸਪਤਾਲ 'ਚ ਮ੍ਰਿਤਕ ਰਵੀ ਮਸੀਹ ਦੇ ਭਰਾ ਤੇ ਹੋਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਰਵੀ ਕੋਈ ਨਸ਼ਾ ਆਦਿ ਨਹੀਂ ਸੀ ਕਰਦਾ ਅਤੇ ਨਾ ਹੀ ਉਹ ਕਿਸੇ ਨਾਲ ਜ਼ਿਆਦਾ ਬੋਲ ਚਾਲ ਰੱਖਦਾ ਸੀ। ਰਵੀ ਬੀਤੇ ਦਿਨੀਂ ਘਰੋਂ ਦੱਸ ਕੇ ਗਿਆ ਸੀ ਕਿ ਉਹ ਸਾਜਨ ਨਾਲ ਕਿਸੇ ਕੰਮ ਚੱਲਿਆ ਹੈ ਅਤੇ ਜਲਦੀ ਹੀ ਘਰ ਵਾਪਸ ਆ ਜਾਵੇਗਾ। ਕਾਫੀ ਦੇਰ ਉਡੀਕ ਕਰਨ 'ਤੇ ਵੀ ਸਾਜਨ ਘਰ ਵਾਪਸ ਨਹੀਂ ਆਇਆ। ਅੱਜ ਸਵੇਰੇ ਸਾਡੇ ਪਿੰਡ ਦੇ ਇਕ ਲੜਕੇ ਨੂੰ ਫੋਨ ਆਇਆ ਕਿ ਰਵੀ ਦੀ ਤਬੀਅਤ ਠੀਕ ਨਹੀਂ ਹੈ ਅਤੇ ਉਸ ਨੂੰ ਹਸਪਤਾਲ ਇਲਾਜ ਲਈ ਲਿਆਂਦਾ ਗਿਆ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਰਵੀ ਘਰ ਤੋਂ ਬਿਲਕੁਲ ਠੀਕ ਗਿਆ ਸੀ ਅਤੇ ਸਾਜਨ ਨੇ ਹੀ ਉਨ੍ਹਾਂ ਦੇ ਬੇਟੇ ਨੂੰ ਮੌਤ ਦੇ ਘਾਟ ਉਤਾਰਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜਦ ਰਵੀ ਘਰੋਂ ਗਿਆ ਸੀ ਉਸ ਨੇ ਕੱਪੜੇ ਹੋਰ ਪਾਏ ਹੋਏ ਸਨ ਜਦ ਅਸੀ ਹਸਪਤਾਲ ਪਹੁੰਚੇ ਤਾਂ ਉਥੇ ਰਵੀ ਮਸੀਹ ਨੂੰ ਹੋਰ ਕੱਪੜੇ ਪਾਏ ਹੋਏ ਸਨ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਕਲਾਨੌਰ ਥਾਣੇ ਵਿਚ ਇਸ ਦੀ ਸ਼ਿਕਾਇਤ ਦਿੱਤੀ ਗਈ ਹੈ।
ਭਾਈ ਅਜਨਾਲਾ ਨੇ ਕਬੂਲਿਆਂ ਢੱਡਰੀਆਂਵਾਲਿਆਂ ਦਾ ਚੈਲੇਂਜ, ਕਿਹਾ ਸਮਾਂ 'ਤੇ ਸਥਾਨ ਤੁਹਾਡਾ
NEXT STORY