ਵਲਟੋਹਾ (ਗੁਰਮੀਤ) : ਬੇਸ਼ੱਕ ਸਰਕਾਰਾਂ ਵਲੋਂ ਨਸ਼ਿਆਂ ਨੂੰ ਖ਼ਤਮ ਕਰਨ ਸਬੰਧੀ ਦਗਮਜ਼ੇ ਮਾਰੇ ਜਾਂਦੇ ਹਨ ਪਰ ਇਹ ਦਾਅਵੇ ਸਿਰਫ ਦਾਅਵਿਆਂ ਤੱਕ ਹੀ ਸੀਮਿਤ ਹਨ ਜਦ ਕਿ ਹਾਲਾਤ ਇਹ ਹਨ ਕਿ ਆਏ ਦਿਨ ਨਸ਼ਿਆਂ ਦਾ ਦੈਂਤ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਿਗਲਦਾ ਜਾ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਕਸਬਾ ਵਲਟੋਹਾ ਵਿਖੇ ਮਿਲੀ, ਜਿੱਥੇ ਨਸ਼ੀਲਾ ਟੀਕਾ ਲਗਾਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਸੇਵਕ ਸਿੰਘ (ਉਮਰ 32 ਸਾਲ) ਪੁੱਤਰ ਈਸ਼ਰ ਸਿੰਘ ਵਾਸੀ ਵਲਟੋਹਾ ਜੋ ਕਿ ਜਿਮੀਂਦਾਰ ਪਰਿਵਾਰ ਨਾਲ ਸਬੰਧਤ ਸੀ ਅਤੇ ਖੇਤੀਬਾੜੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਗੁਰਸੇਵਕ ਸਿੰਘ ਦਾ ਅਜੇ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ ਜਿਸ ਦਾ ਇਕ ਬੱਚਾ ਹੈ।
ਇਹ ਵੀ ਪੜ੍ਹੋ : ਗੈਂਗਸਟਰ ਜੈਪਾਲ ਭੁੱਲਰ ਦੇ ਐਨਕਾਊਂਟਰ ਤੋਂ ਬਾਅਦ ਮਿਲੇ ਤਿੰਨ ਮੋਬਾਇਲ, ਹੋਇਆ ਵੱਡਾ ਖ਼ੁਲਾਸਾ
ਅੱਜ ਸਵੇਰੇ ਗੁਰਸੇਵਕ ਸਿੰਘ ਆਪਣੇ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਕਿਸੇ ਕੰਮ ਲਈ ਚਲਾ ਗਿਆ ਪ੍ਰੰਤੂ ਘਰ ਵਾਪਸ ਨਹੀਂ ਪਰਤਿਆ। ਜਦ ਕਿ ਬਾਅਦ ਵਿਚ ਪਤਾ ਲੱਗਾ ਕਿ ਗੁਰਸੇਵਕ ਸਿੰਘ ਨੇ ਨਸ਼ੇ ਦਾ ਟੀਕਾ ਲਗਾਇਆ ਸੀ ਅਤੇ ਓਵਰਡੋਜ਼ ਹੋਣ ਕਰਕੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਗੁਰਸੇਵਕ ਸਿੰਘ ਦੀ ਲਾਸ਼ ਬਹਾਦਰਨਗਰ ਰੋਡ ਦੇ ਨਜ਼ਦੀਕ ਸੂਏ ਦੇ ਪੁਲ ਉਪਰ ਪਈ ਹੋਈ ਸੀ। ਉਧਰ ਘਟਨਾ ਦਾ ਪਤਾ ਚੱਲਦਿਆਂ ਥਾਣਾ ਵਲਟੋਹਾ ਦੇ ਐੱਸ.ਐੱਚ.ਓ. ਨਰਿੰਦਰ ਸਿੰਘ ਢੋਟੀ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ। ਐੱਸ.ਐੱਚ.ਓ. ਨਰਿੰਦਰ ਸਿੰਘ ਢੋਟੀ ਨੇ ਦੱਸਿਆ ਕਿ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਇਸ਼ਕ ਦੇ ਨਸ਼ੇ ਨੇ ਅੰਨ੍ਹੀ ਕੀਤੀ ਦੋ ਬੱਚਿਆਂ ਦੀ ਮਾਂ, ਆਸ਼ਕ ਨਾਲ ਮਿਲ ਹੱਥੀਂ ਉਜਾੜ ਲਿਆ ਆਪਣਾ ਘਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਵੱਡੀ ਖ਼ਬਰ : ਹੁਣ SIT ਖ਼ੁਦ ਜਾ ਕੇ 'ਵੱਡੇ ਬਾਦਲ' ਤੋਂ ਕਰੇਗੀ ਪੁੱਛਗਿੱਛ, ਦਿੱਤੀ ਨਵੀਂ ਤਾਰੀਖ਼
NEXT STORY