ਲੁਧਿਆਣਾ (ਰਿਸ਼ੀ) : ਮਾਂ ਨਾਲ ਬੁਲੇਟ ਮੋਟਰਸਾਈਕਲ 'ਤੇ ਬੱਸ ਸਟੈਂਡ ਦੇ ਨੇੜੇ ਕਿਸੇ ਕੰਮ ਤੋਂ ਜਾ ਰਹੇ ਨੌਜਵਾਨ ਨੂੰ ਕੁਝ ਵਿਅਕਤੀਆਂ ਨੇ ਅਗਵਾ ਕਰ ਲਿਆ ਅਤੇ ਇਕ ਘਰ ਵਿਚ ਲਿਜਾ ਕੇ ਜਮ ਕੇ ਕੁੱਟਮਾਰ ਕੀਤੀ ਅਤੇ ਵੀਡੀਓ ਵੀ ਬਣਾਈ। ਇਸ ਮਾਮਲੇ ਵਿਚ ਸ਼ਿਕਾਇਤ 'ਤੇ 4 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਂਚ ਅਧਿਕਾਰੀ ਸਤਵਿੰਦਰ ਸਿੰਘ ਅਨੁਸਾਰ ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਭੁਪਿੰਦਰ, ਬਲਜਿੰਦਰ ਕੁਮਾਰ, ਕਾਕਾ ਰਾਮ ਅਤੇ ਅਰਜਨ ਦੇ ਰੂਪ ਵਿਚ ਹੋਈ ਹੈ। ਜਿਨ੍ਹਾਂ ਪਾਸੋਂ ਪੁਲਸ ਨੂੰ 1 ਕ੍ਰਿਪਾਨ, 1 ਬੇਸਬਾਲ, 2 ਦਾਤਰ ਅਤੇ ਇਨੋਵਾ ਕਾਰ ਬਰਾਮਦ ਕੀਤੀ ਹੈ। ਫਰਾਰ ਦੋਸ਼ੀਆਂ ਦੀ ਪਛਾਣ ਹਰਪ੍ਰੀਤ ਸਿੰਘ, ਜਗਰੂਪ ਸਿੰਘ ਨਿਵਾਸੀ ਗੁਰਬਚਨ ਕਲੋਨੀ, ਸੁਨੀਲ ਕੁਮਾਰ ਉਸਦੀ ਪਤਨੀ ਨਾਨੋ, ਜੱਸਾ ਅਤੇ ਮੰਨਾ ਦੇ ਰੂਪ ਵਿਚ ਹੋਈ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਜ਼ਖ਼ਮੀ ਨੇ ਦੱਸਿਆ ਕਿ ਉਹ ਲੇਬਰ ਦਾ ਕੰਮ ਕਰਦਾ ਹੈ। ਬੀਤੀ 13 ਦਸੰਬਰ ਸਵੇਰੇ 10.30 ਵਜੇ ਆਪਣੀ ਮਾਂ ਇੰਦੂਦੇਵੀ ਨਾਲ ਬੁਲੇਟ ਮੋਟਰਸਾਈਕਲ 'ਤੇ ਕਿਸ਼ਤ ਦੇਣ ਜਾ ਰਿਹਾ ਸੀ। ਜਦੋਂ ਉਹ ਗੁਰਮੇਲ ਨਗਰ, ਲਵਲੀ ਮੈਡੀਕਲ ਦੇ ਕੋਲ ਪੁੱਜੇ ਤਾਂ ਮੋਟਰਸਾਈਕਲ ਸਵਾਰ ਦੋ ਭਰਾਵਾਂ, ਹਰਪ੍ਰੀਤ ਸਿੰਘ ਅਤੇ ਜਗਰੂਪ ਸਿੰਘ ਨੇ ਉਸ ਨੂੰ ਰੋਕ ਲਿਆ। ਜਿਨ੍ਹਾਂ ਦੇ ਹੱਥਾਂ ਵਿਚ ਦਾਤਰ ਫੜੇ ਹੋਏ ਸਨ। ਉਨ੍ਹਾਂ ਨੇ ਬੁਲੇਟ ਤੋਂ ਧੱਕੇ ਨਾਲ ਉਤਾਰ ਲਿਆ ਅਤੇ ਆਪਣੇ ਮੋਟਰਸਾਈਕਲ ਪਿੱਛੇ ਬਿਠਾ ਕੇ ਭੱਜਣ ਦਾ ਯਤਨ ਕੀਤਾ। ਵਿਰੋਧ ਕਰਨ 'ਤੇ ਕੁੱਟਮਾਰ ਕਰਨ ਲੱਗ ਪਏ ਜਦ ਉਸਦੀ ਮਾਂ ਬਚਾਅ ਕਰਨ ਆਈ ਤਾਂ ਉਸਨੂੰ ਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ ਅਤੇ ਆਪਣੇ ਮੋਟਰਸਾਈਕਲ 'ਤੇ ਬਿਠਾ ਕੇ ਦੋ ਹੋਰ ਸਾਥੀਆਂ ਨਾਲ ਟੋਨਾ ਚੌਕ ਵੱਲ ਲੈ ਗਏ। ਜਿਥੇ ਪਹਿਲਾ ਤੋਂ ਖੜੀ ਇਨੋਵਾ ਕਾਰ ਵਿਚ ਸਾਰੇ ਦੋਸ਼ੀਆਂ ਨੇ ਉਸ ਦੀ ਜਮ ਕੇ ਕੁੱਟਮਾਰ ਕੀਤੀ। ਦੋਸ਼ੀਆਂ ਨਾਲ ਇਸ ਗੱਲ ਤੋਂ ਰੰਜ਼ਿਸ ਹੈ ਕਿ ਉਸਦਾ ਦੀਪਕ ਸਮੇਤ ਹੋਰ ਕਈ ਦੋਸ਼ੀਆਂ ਦੇ ਨਾਲ ਧਾਰਾ 326 ਦਾ ਕੇਸ ਚੱਲ ਰਿਹਾ ਹੈ। ਜਿਸ ਕਾਰਨ ਡਰਾਉਣ ਲਈ ਉਸਨੂੰ ਅਗਵਾ ਕੀਤਾ ਗਿਆ। ਫਿਲਹਾਲ ਪੁਲਸ ਵਲੋਂ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।
ਗੈਂਗਸਟਰ ਹੈਰੀ ਚੀਮਾ ਗ੍ਰਿਫਤਾਰ
NEXT STORY