ਨਵਾਂਸ਼ਹਿਰ (ਮਨੋਰੰਜਨ) : ਬੀਤੀ ਰਾਤ ਥਾਣਾ ਬਹਿਰਾਮ ਦੇ ਪਿੰਡ ਖੋਥੜਾ ਵਿਚ ਫਗਵਾੜਾ ਦੇ ਇਕ ਨੌਜਵਾਨ ਦੀ ਰੱਸੀ ਨਾਲ ਗਲਾ ਘੁੱਟ ਕੇ ਹੱਤਿਆ ਕਰਨ ਤੋਂ ਬਾਅਦ ਲਾਸ਼ ਝਾੜੀਆਂ 'ਚ ਸੁੱਟ ਦਿੱਤੀ ਗਈ। ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ. ਐੱਚ. ਓ. ਬਹਿਰਾਮ ਇੰਸਪੈਕਟਰ ਰਾਜ ਕੁਮਾਰ ਨੇ ਦੱਸਿਆ ਕਿ ਪਿੰਡ ਖੋਥੜਾ ਨਿਵਾਸੀ ਜਗਤਾਰ ਸਿੰਘ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਉਸ ਦੀ ਠੇਕੇ ਦੀ ਲਈ ਜ਼ਮੀਨ ਜਿਹੜੀ ਫਗਵਾੜਾ ਮੁਕੰਦਪੁਰ ਰੋਡ 'ਤੇ ਹੈ ਜਦੋ ਉਹ ਆਪਣੇ ਖੇਤਾ ਵਿਚ ਆਇਆ ਤਾਂ ਉਸਨੇ ਦੇਖਿਆ ਕਿ ਖੇਤਾ ਕੋਲ ਝਾੜੀਆਂ ਵਿਚ ਇਕ ਨੌਜਵਾਨ ਦੀ ਲਾਸ਼ ਪਈ ਹੈ। ਜਿਸ ਦੇ ਕੋਲ ਸ਼ਰਾਬ ਦੀ ਇਕ ਖਾਲੀ ਬੋਤਲ ਰੱਖੀ ਸੀ। ਜਦੋ ਲਾਸ਼ ਦੇ ਨਜ਼ਦੀਕ ਜਾ ਕੇ ਦੇਖਿਆ ਤਾ ਮ੍ਰਿਤਕ ਦੇ ਗਲੇ 'ਚ ਰੱਸੀ ਸੀ ਅਤੇ ਗਲੇ 'ਤੇ ਨਿਸ਼ਾਨ ਬਣਿਆ ਹੋਇਆ ਸੀ।
ਇਸ ਤੋਂ ਬਾਅਦ ਉਸ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਐੱਸ. ਐੱਚ. ਓ. ਰਾਜ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਫਗਵਾੜਾ ਦੇ ਸ਼ਾਮ ਸੁੰਦਰ (45) ਦੇ ਰੂਪ ਵਿਚ ਹੋਈ ਹੈ। ਮ੍ਰਿਤਕ ਫਗਵਾੜਾ ਵਿਖੇ ਫੈਕਟਰੀ ਵਿਚ ਕੰਮ ਕਰਦਾ ਸੀ ਅਤੇ ਮੁਹੱਲਾ ਗੋਬਿੰਦਪੁਰਾ ਦਾ ਰਹਿਣ ਵਾਲਾ ਹੈ। ਐੱਸ. ਐੱਚ. ਓ. ਰਾਜ ਕੁਮਾਰ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਗੌਂਡਰ-ਲਾਹੌਰੀਆ ਐਨਕਾਊਂਟਰ ਮਾਮਲਾ : ਲਖਵਿੰਦਰ ਲੱਖਾ ਨੂੰ ਮਿਲੀ ਜ਼ਮਾਨਤ
NEXT STORY