ਬਨੂੜ (ਗੁਰਪਾਲ) : ਬਨੂੜ ਪੁਲਸ ਨੇ ਬੀਤੇ ਦਿਨ ਨਿੱਜੀ ਰੰਜਿਸ਼ ਕਾਰਨ ਨੌਜਵਾਨ ਦਾ ਕਤਲ ਕਰਨ ਵਾਲੀ ਔਰਤ ਸਮੇਤ 4 ਦੋਸ਼ੀਆਂ ਨੂੰ ਘਟਨਾ ਵਾਪਰਨ ਦੇ 24 ਘੰਟਿਆਂ ਵਿਚ ਹੀ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਸਲੇਮਪੁਰ ਨੰਗਲ ਦੇ 27 ਸਾਲਾ ਜਤਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਜੋ ਕਿ ਬਨੂੜ ਵੱਲ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆ ਰਿਹਾ ਸੀ, ਰਸਤੇ ਵਿਚ ਉਸ ਦੇ ਹੀ ਪਿੰਡ ਦੇ ਵਸਨੀਕ ਨੌਜਵਾਨਾਂ ਨੇ ਕਾਰ ਦੀ ਟੱਕਰ ਮਾਰ ਕੇ ਨੌਜਵਾਨ ਦਾ ਕਤਲ ਕਰ ਦਿੱਤਾ ਸੀ।
ਮ੍ਰਿਤਕ ਨੌਜਵਾਨ ਦੇ ਚਚੇਰੇ ਭਰਾ ਮੰਗਾ ਰਾਮ ਪੁੱਤਰ ਨੱਥੂ ਰਾਮ ਦੇ ਬਿਆਨਾਂ ਦੇ ਆਧਾਰ 'ਤੇ ਨੌਜਵਾਨ ਗੁਰਦੀਪ ਸੋਨੂੰ, ਸੁਖਚੈਨ ਸਿੰਘ ਪੁੱਤਰ ਮਹਿੰਦਰ ਸਿੰਘ, ਮਹਿੰਦਰ ਸਿੰਘ ਪੁੱਤਰ ਹੰਸ ਰਾਜ, ਸੰਦੀਪ ਕੌਰ ਪਤਨੀ ਅਵਤਾਰ ਸਿੰਘ ਸਾਰੇ ਵਾਸੀ ਪਿੰਡ ਸਲੇਮਪੁਰ ਨੰਗਲ, ਮਹਿਬੂਬ ਖਾਂ ਪੁੱਤਰ ਸਲਾਮੂਦੀਨ ਖਾਂ ਵਾਸੀ ਖਾਸਪੁਰ ਥਾਣਾ ਬਨੂੜ ਤੋਂ ਇਲਾਵਾ ਇਕ ਹੋਰ ਅਣਪਛਾਤੇ ਨੌਜਵਾਨ ਖਿਲਾਫ ਧਾਰਾ 302, 148, 149, 120 ਬੀ ਅਧੀਨ ਮੁਕੱਦਮਾ ਦਰਜ ਕਰ ਕੇ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ।
ਥਾਣਾ ਮੁਖੀ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਪੁਲਸ ਨੇ ਗੁਰਦੀਪ, ਸੁਖਚੈਨ ਪੁੱਤਰ ਮਹਿੰਦਰ ਸਿੰਘ, ਮਹਿੰਦਰ ਸਿੰਘ ਤੇ ਸੰਦੀਪ ਕੌਰ ਪਤਨੀ ਸਵ. ਅਵਤਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਵਿਧਵਾ ਪਤਨੀ, 2 ਬੱਚੇ ਤੇ ਬਜ਼ੁਰਗ ਮਾਤਾ ਪਿਤਾ ਛੱਡ ਗਿਆ ਹੈ ਤੇ ਉਹ ਮਾਪਿਆਂ ਦਾ ਇਕਲੋਤਾ ਪੁੱਤਰ ਸੀ।
ਬਠਿੰਡਾ 'ਚ ਡੇਂਗੂ ਦੀ ਰੋਕਥਾਮ ਲਈ ਸਿਵਲ ਹਸਪਤਾਲ 'ਚ ਕੀਤੇ ਗਏ ਪੁਖਤਾ ਪ੍ਰਬੰਧ
NEXT STORY