ਬਠਿੰਡਾ (ਸੁਖਵਿੰਦਰ) : ਰੇਲ ਗੱਡੀ ਹੇਠ ਆਉਣ ਦੇ ਤਿੰਨ ਵੱਖ-ਵੱਖ ਮਾਮਲਿਆਂ 'ਚ 2 ਨੌਜਵਾਨਾਂ ਦੀ ਮੌਤ ਹੋ ਗਈ ਜਦਕਿ 1 ਗੰਭੀਰ ਜ਼ਖਮੀ ਹੋ ਗਿਆ ਜੋ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਹੈ। ਜਾਣਕਾਰੀ ਅਨੁਸਾਰ ਸ਼ਨੀਵਾਰ ਸਵੇਰੇ ਬਠਿੰਡਾ-ਪਟਿਆਲਾ ਰੇਲਵੇ ਲਾਈਨ 'ਤੇ ਆਈ.ਟੀ.ਆਈ. ਨਜ਼ਦੀਕ 1 ਨੋਜਵਾਨ ਨੇ ਰੇਲਵੇ ਲਾਈਨ 'ਤੇ ਸਿਰ ਰੱਖਕੇ ਆਪਣੀ ਜੀਵਲ ਲੀਲਾ ਸਮਾਪਤ ਕਰ ਲਈ। ਹਾਦਸੇ ਦੌਰਾਨ ਉਸਦਾ ਸਿਰ ਧੜ ਤੋਂ ਵੱਖ ਹੋ ਗਿਆ। ਸੂਚਨਾ ਮਿਲਣ 'ਤੇ ਸਹਾਰਾ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰ ਸੰਦੀਪ ਗੋਇਲ, ਮਨੀ ਸ਼ਰਮਾ ਅਤੇ ਜੀ.ਆਰ.ਪੀ. ਦੇ ਮੁਲਾਜ਼ਮ ਮੌਕੇ 'ਤੇ ਪਹੁੰਚੇ। ਮ੍ਰਿਤਕ ਦਾ ਸਿਰ ਰੇਲਵੇ ਲਾਈਨ ਦੇ ਅੰਦਰ ਅਤੇ ਧੜ ਬਾਹਰ ਪਿਆ ਹੋਈ ਸੀ। ਪੁਲਸ ਵਲੋਂ ਮੁੱਢਲੀ ਕਾਰਵਾਈ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਮ੍ਰਿਤਕ ਦੀ ਸ਼ਨਾਖਤ ਮਨਦੀਪ ਸਿੰਘ (22) ਵਾਸੀ ਮਤੀਦਾਸ ਨਗਰ ਵਜੋਂ ਹੋਈ ਹੈ। ਫਿਲਹਾਲ ਪੁਲਸ ਵਲੋਂ ਘਟਨਾ ਦੀ ਪੜਤਾਲ ਕੀਤੀ ਜਾ ਰਹੀ ਹੈ।
ਉਧਰ, ਗੋਪਾਲ ਨਗਰ ਵਾਸ਼ਿੰਗ ਲਾਈਨਾਂ ਨਜ਼ਦੀਕ ਗੰਗਾਨਗਰ ਰੇਲਵੇ ਲਾਈਨ 'ਤੇ 1 ਨੌਜਵਾਨ ਦੀ ਰੇਲ ਗੱਡੀ ਨਾਲ ਟਕਰਾਅ ਕੇ ਮੌਤ ਹੋ ਗਈ। ਮ੍ਰਿਤਕ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਸੀ। ਜੀ.ਆਰ.ਪੀ ਦੀ ਮੁੱਢਲੀ ਕਾਰਵਾਈ ਤੋਂ ਬਾਅਦ ਸੰਸਥਾ ਵਲੋਂ ਮ੍ਰਿਤਕ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਮ੍ਰਿਤਕ ਦੀ ਸ਼ਨਾਖ਼ਤ ਕਮਲਜੀਤ (22) ਵਾਸੀ ਗੋਪਾਲ ਨਗਰ ਵਜੋਂ ਹੋਈ ਹੈ। ਜਾਂਚ ਅਧਿਕਾਰੀ ਗੁਰਪਾਲ ਸਿੰਘ ਨੇ ਦੱÎਸਿਆ ਲਾਈਨ ਪਾਰ ਕਰਦੇ ਸਮੇਂ ਮ੍ਰਿਤਕ ਰੇਲ ਗੱਡੀ ਨਾਲ ਟਕਰਾਅ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਕਤ ਨੌਜਵਾਨ ਮਾਨਸਿਕ ਤੌਰ 'ਤੇ ਵੀ ਪ੍ਰੇਸ਼ਾਨ ਸਨ।
ਇਸ ਤੋਂ ਇਲਾਵਾ ਬਠਿੰਡਾ-ਪਟਿਆਲਾ ਲਾਈਨ 'ਤੇ 1 ਨੌਜਵਾਨ ਚਲਦੀ ਰੇਲ ਗੱਡੀ ਤੋਂ ਡਿੱਗ ਕਿ ਜ਼ਖਮੀ ਹੋ ਗਿਆ। ਹਾਦਸੇ ਦੌਰਾਨ ਉਸ ਦੇ ਸਿਰ ਅਤੇ ਹੱਥਾਂ 'ਤੇ ਗੰਭੀਰ ਸੱਟਾਂ ਲੱਗੀਆ। ਪ੍ਰੰਤੂ ਜ਼ਖਮੀ ਦੀ ਸ਼ਨਾਖਤ ਨਹੀ ਹੋ ਸਕੀ।
ਜਗਬਾਣੀ ਦੀ ਖਬਰ ਦਾ ਅਸਰ : ਪਿੰਡ ਮਾਨਕਪੁਰਾ ਦੀ ਪੰਚਾਇਤੀ ਜ਼ਮੀਨ ਦੀ ਹੋਈ ਨਿਸ਼ਾਨਦੇਹੀ
NEXT STORY