ਬਟਾਲਾ, (ਬੇਰੀ)- ਥਾਣਾ ਸਿਟੀ ਦੀ ਪੁਲਸ ਨੇ ਤੁਰ-ਫਿਰ ਕੇ ਦਡ਼ੇ ਸੱਟੇ ਦਾ ਕੰਮ ਕਰਨ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਬੱਸ ਸਟੈਂਡ ਤੋਂ ਇਕ ਨੌਜਵਾਨ ਮੁਨੀਸ਼ ਕੁਮਾਰ ਪੁੱਤਰ ਕਿਸ਼ੋਰੀ ਲਾਲ ਵਾਸੀ ਮੋਨੀਆਂ ਮੁਹੱਲਾ ਬਟਾਲਾ ਜੋ ਕਿ ਤੁਰ-ਫਿਰ ਕੇ ਲਾਟਰੀ ਦੀ ਆਡ਼ ਹੇਠ ਦਡ਼ਾ ਸੱਟਾ ਲਾਉਣ ਦਾ ਕੰਮ ਕਰਦਾ ਸੀ, ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 1050 ਰੁਪਏ ਨਕਦ, ਇਕ ਕਾਪੀ, ਇਕ ਕੈਲਕੂਲੇਟਰ, ਇਕ ਪੈੱਨ ਬਰਾਮਦ ਕੀਤਾ। ਉਸ ਵਿਰੁੱਧ ਥਾਣਾ ਸਿਟੀ ’ਚ ਗੈਂਬਲਿੰਗ ਐਕਟ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਹੈ।
ਮਨੁੱਖੀ ਸਿਹਤ ਲਈ ਘਾਤਕ ਨੇ ਨਸ਼ੇ : SDM ਜਗਜੀਤ
NEXT STORY