ਬਟਾਲਾ (ਗੁਰਪ੍ਰੀਤ) : ਬਟਾਲਾ ਦੇ ਗੁਰੂ ਨਾਨਕ ਨਗਰ ਇਲਾਕੇ ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਤਿੰਨ ਬੱਚਿਆਂ ਦੀ ਮਾਂ ਨਾਲ ਲੀਵਿੰਗ ਤੌਰ ’ਤੇ ਕਿਰਾਏ ਦੇ ਮਕਾਨ ’ਚ ਰਹਿ ਰਹੇ 22 ਸਾਲਾਂ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਗਲੀ ਹੋਈ ਲਾਸ਼ ਮਿਲੀ। ਪੁਲਸ ਨੇ ਮੌਕੇ ’ਤੇ ਪੁਹੰਚ ਕੇ ਘਰ ਦੇ ਦਰਵਾਜ਼ੇ ਦਾ ਤਾਲਾ ਤੋੜ ਕੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਦੇ ਸਿਵਲ ਹਸਪਤਾਲ ਭੇਜ ਦਿੱਤਾ। ਮ੍ਰਿਤਕ ਦੀ ਲਾਸ਼ ਵਿਚ ਕੀੜੇ ਪੈ ਚੁੱਕੇ ਸਨ ਜਿਸ ਤੋਂ ਸਾਫ ਲੱਗ ਰਿਹਾ ਸੀ ਕਿ ਲਾਸ਼ 10 ਤੋਂ 15 ਦਿਨ ਪੁਰਾਣੀ ਹੋ ਚੁਕੀ ਸੀ ਜਦਕਿ ਜਿਸ ਮਹਿਲਾ ਨਾਲ ਉਕਤ ਨੌਜਵਾਨ ਰਹਿੰਦਾ ਸੀ ਉਹ ਫਰਾਰ ਦੱਸੀ ਜਾ ਰਹੀ ਹੈ। ਮ੍ਰਿਤਕ ਨੌਜਵਾਨ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਦੂੰਬੀਵਾਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ ’ਤੇ ਵੱਡੇ ਸਟਾਰਾਂ ’ਚ ਆਉਂਦਾ ਸੀ ਸ਼ਹੀਦ ਕੁਲਦੀਪ ਬਾਜਵਾ, ਲੱਖਾਂ ਲੋਕ ਕਰਦੇ ਸੀ ਫਾਲੋਅ
ਮ੍ਰਿਤਕ ਦੇ ਭਰਾ ਵਿਕਾਸ ਕੁਮਾਰ ਦਾ ਕਹਿਣਾ ਹੈ ਕਿ ਉਹ ਖੁਦ ਵਿਦੇਸ਼ ਰਹਿੰਦਾ ਹੈ ਅਤੇ ਕਈ ਵਾਰ ਉਸਨੇ ਆਪਣੇ ਭਰਾ ਸੰਨੀ ਨੂੰ ਵੀ ਵਿਦੇਸ਼ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ। ਸੰਨੀ ਇਕ ਵਾਰ ਵਿਦੇਸ਼ ਚਲਾ ਵੀ ਗਿਆ ਪਰ ਉਕਤ ਮਹਿਲਾ ਨੇਹਾ ਸ਼ਰਮਾ ਦੇ ਕਹਿਣ ’ਤੇ ਇਹ ਵਾਪਿਸ ਆ ਗਿਆ ਅਤੇ ਉਕਤ ਮਹਿਲਾ ਨਾਲ ਬਟਾਲਾ ਦੇ ਗੁਰੂ ਨਾਨਕ ਨਗਰ ਵਿਚ ਕਿਰਾਏ ਦਾ ਮਕਾਨ ਲੈ ਕੇ ਰਹਿਣ ਲੱਗ ਪਿਆ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਭਰਾ ਸੰਨੀ ਨੂੰ ਬਹੁਤ ਸਮਝਾਇਆ ਪਰ ਉਸਨੇ ਸਾਡੀ ਇਕ ਨਹੀਂ ਮੰਨੀ ਅਤੇ ਉਕਤ ਮਹਿਲਾ ਨੇਹ ਸ਼ਰਮਾ ਨਾਲ ਪਿਛਲੇ ਚਾਰ ਸਾਲ ਤੋਂ ਰਹਿਣ ਲੱਗ ਪਿਆ ਅਤੇ ਅੱਜ ਉਕਤ ਮਹਿਲਾ ਦਾ ਸਾਨੂੰ ਫੋਨ ਆਇਆ ਕਿ ਮੈਂ ਕੁਝ ਦਿਨਾਂ ਤੋਂ ਦੂਸਰੇ ਸ਼ਹਿਰ ਆਈ ਹੋਈ ਹਾਂ ਅਤੇ ਸੰਨੀ ਮੇਰਾ ਫੋਨ ਨਹੀਂ ਚੁੱਕ ਰਿਹਾ। ਤੁਸੀਂ ਜਾ ਕੇ ਦੇਖੋ ਅਤੇ ਜਦੋਂ ਅਸੀਂ ਬਟਾਲਾ ਆ ਕੇ ਉਕਤ ਮਕਾਨ ਵਿਚ ਦੇਖਿਆ ਤਾਂ ਮਕਾਨ ਚਾਰੇ ਪਾਸਿਓਂ ਬੰਦ ਸੀ ਅਤੇ ਇਕ ਸੀਸੇ ਰਾਹੀਂ ਨਜ਼ਰ ਆਇਆ ਕਿ ਸੰਨੀ ਦੀ ਮ੍ਰਿਤਕ ਦੇਹ ਬੈੱਡ ’ਤੇ ਪਈ ਹੋਈ ਸੀ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ’ਚ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ, ਨੌਜਵਾਨ ਕੁੜੀ ਦੇ ਸਿਰ ’ਚ ਗੋਲ਼ੀ ਮਾਰ ਕੇ ਕੀਤਾ ਕਤਲ
ਇਸ ਦੌਰਾਨ ਉਨ੍ਹਾਂ ਨੇ ਘਟਨਾ ਬਾਰੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਪੁਲਸ ਦੀ ਮਦਦ ਨਾਲ ਮਕਾਨ ਦੇ ਤਾਲੇ ਤੋੜ ਕੇ ਭਰਾ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜਿਆ। ਉਨ੍ਹਾਂ ਕਿਹਾ ਕਿ ਸਾਨੂੰ ਇਨਸਾਫ ਚਾਹੀਦਾ ਹੈ। ਘਟਨਾ ਦੀ ਇਤਲਾਹ ਮਿਲਦੇ ਹੀ ਮੌਕੇ ’ਤੇ ਪਹੁੰਚੇ ਐੱਸ. ਐੱਚ. ਓ. ਕੁਲਵੰਤ ਸਿੰਘ ਨੇ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਬਿਆਨਾਂ ਦੇ ਅਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ’ਚ ਹੱਡ ਚੀਰਵੀਂ ਠੰਡ ਦਾ ਦੌਰ ਜਾਰੀ, ਸੂਬਾ ਸਰਕਾਰ ਵਲੋਂ ਬੱਚਿਆਂ ਦੀਆਂ ਛੁੱਟੀਆਂ ’ਚ ਵਾਧਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਝਟਕਾ, ਹਾਈਕੋਰਟ ਨੇ ਅਗਾਊਂ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
NEXT STORY