ਨਾਭਾ (ਰਾਹੁਲ)—ਸਥਾਨਕ ਦੇਵੀ ਦੁਆਲਾ ਚੌਕ ਲਾਗੇ ਸਥਿਤ ਪ੍ਰਾਚੀਨ ਗਲੀ ਦੇ ਵਸਨੀਕ ਤੇ ਸ਼ਿਵ ਸ਼ਕਤੀ ਪਾਰਟੀ ਦੇ ਸੀਨੀਅਰ ਮੈਂਬਰ ਨਰੇਸ਼ ਸ਼ਰਮਾ ਉਰਫ ਬਿਟੂ ਦੇ 21 ਸਾਲਾ ਨੌਜਵਾਨ ਪੁੱਤਰ ਵਿਸ਼ਾਲ ਸ਼ਰਮਾ ਦੀ 24 ਨਵੰਬਰ ਨੂੰ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਸ਼ੱਕੀ ਹਾਲਾਤ 'ਚ ਮੌਤ ਹੋ ਗਈ ਸੀ। ਅੱਜ ਉਸ ਦੀ ਲਾਸ਼ ਘਰ ਪਹੁੰਚਣ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।
ਜਾਣਕਾਰੀ ਮੁਤਾਬਕ ਜਿਹੜਾ ਪੁੱਤਰ ਵਿਦੇਸ਼ੀ ਧਰਤੀ 'ਤੇ ਪੈਰਾਂ 'ਤੇ ਖੜ੍ਹਨ ਲਈ ਗਿਆ ਸੀ ਪਿਛਲੇ ਦਿਨੀਂ 24 ਨਵੰਬਰ ਨੂੰ ਵਿਸ਼ਾਲ ਸ਼ਰਮਾ ਦੀ ਮੌਤ ਕੈਨੇਡਾ ਦੇ ਟੋਰਾਂਟੋ ਵਿਖੇ ਉਸ ਦੇ ਘਰ ਦੇ ਪਿੱਛੇ ਬਣੇ ਬਗੀਚੇ 'ਚ ਭੇਤਭਰੇ ਹਾਲਾਤਾਂ 'ਚ ਮਿਲੀ ਸੀ। ਇਸ ਗੱਲ ਦੀ ਇਤਲਾਹ ਟੋਰਾਂਟੋ ਦੀ ਪੁਲਸ ਨੇ ਫੋਨ 'ਤੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਲੋਂ ਆਪਣੇ ਪੁੱਤਰ ਦੀ ਲਾਸ਼ ਭਾਰਤ ਲਿਆਉਣ 'ਚ ਪਟਿਆਲਾ ਦੇ ਸਾਂਸਦ ਡਾ.ਧਰਮਵੀਰ ਗਾਂਧੀ ਕੋਲ ਫਰਿਆਦ ਕੀਤੀ ਅਤੇ ਉਨ੍ਹਾਂ ਨੇ ਫੌਰੀ ਤੌਰ 'ਤੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ ਇਸ ਪਰਿਵਾਰ ਦੀ ਫਰਿਆਦ ਰੱਖੀ ਅਤੇ ਉਨ੍ਹਾਂ ਨੇ 10 ਦਿਨਾਂ ਦੇ ਅੰਦਰ-ਅੰਦਰ ਵਿਸ਼ਾਲ ਦੀ ਲਾਸ਼ ਨਾਭਾ ਲਿਆਉਣ 'ਚ ਪੂਰੀ ਮਦਦ ਕੀਤੀ।
ਕਿਸਾਨਾਂ ਵੱਲੋਂ ਹਾਈਵੇਅ ਜਾਮ, ਫਗਵਾੜਾ ਬਣਿਆ ਪੁਲਸ ਛਾਉਣੀ (ਤਸਵੀਰਾਂ)
NEXT STORY