ਰਾਮਪੁਰਾ ਫੂਲ, (ਰਜਨੀਸ਼)- ਪਿੰਡ ਸਿਧਾਣਾ ਦਾ ਇਕ ਨੌਜਵਾਨ ਦੀ ਨਹਿਰ ’ਚ ਡੁੱਬਣ ਨਾਲ ਮੌਤ ਹੋ ਗਈ, ਜਦਕਿ ਨੇਡ਼ਲੇ ਪਿੰਡ ਗੋਬਿੰਦਪੁਰਾ ਦੇ ਤਿੰਨ ਨੌਜਵਾਨ ਵੀ ਇਕ ਹਫ਼ਤਾ ਪਹਿਲਾਂ ਡੁੱਬ ਕੇ ਮਰ ਗਏ ਸਨ। ਕੀ ਪ੍ਰਸ਼ਾਸਨ ਇਨ੍ਹਾਂ ਮੌਤਾਂ ਨੂੰ ਰੋਕਣ ਦੀ ਲੋਡ਼ ਨਹੀਂ ਸਮਝ ਰਿਹਾ? ਜਾਣਕਾਰੀ ਮੁਤਾਬਕ ਪਿੰਡ ਸਿਧਾਣਾ ਦਾ ਨੌਜਵਾਨ ਰਾਜਵਿੰਦਰ ਸਿੰਘ ਅੱਜ ਕਰੀਬ 2 ਵਜੇ ਆਪਣੇ ਦੋਸਤਾਂ ਨਾਲ ਨਹਿਰ ’ਚ ਨਹਾਉਣ ਲਈ ਕੋਠੇ ਮੱਲੂਆਣਾ ਨੇਡ਼ੇ ਬਠਿੰਡਾ ਬ੍ਰਾਂਚ ਨਹਿਰ ’ਤੇ ਚਲਾ ਗਿਆ। ਜਦੋਂ ਉਹ ਦੋਸਤਾਂ ਨਾਲ ਨਹਿਰ ਦੇ ਪਾਣੀ ਵਿਚ ਮਸਤੀ ਕਰ ਰਿਹਾ ਸੀ ਤਾਂ ਉਹ ਤੇ ਉਸਦਾ ਇਕ ਹੋਰ ਦੋਸਤ ਡੂੰਘੇ ਪਾਣੀ ਵਿਚ ਚਲੇ ਗਏ। ਤੈਰਾਕੀ ਦੀ ਜਾਂਚ ਘੱਟ ਹੋਣ ਕਾਰਨ ਉਹ ਡੁੱਬਣ ਲੱਗੇ। ਉਸਦੇ ਸਾਥੀਆਂ ਨੇ ਰੌਲਾ ਪਾਇਆ ਤਾਂ ਨੇਡ਼ਲੇ ਖੇਤਾਂ ’ਚ ਕੰਮ ਕਰਦੇ ਕਿਸਾਨ ਮੌਕੇ ’ਤੇ ਪਹੁੰਚ ਗਏ। ਕਿਸਾਨਾਂ ਨੇ ਜਿਵੇਂ-ਤਿਵੇਂ ਰਾਜਵਿੰਦਰ ਸਿੰਘ ਦੇ ਦੋਸਤ ਨੂੰ ਬਚਾਅ ਲਿਆ, ਪਰ ਉਹ ਰਾਜਵਿੰਦਰ ਸਿੰਘ ਨੂੰ ਨਹੀਂ ਬਚਾਅ ਸਕੇ। ਖ਼ਬਰ ਲਿਖਣ ਤੱਕ ਉਕਤ ਦੀ ਲਾਸ਼ ਲੱਭੀ ਜਾ ਰਹੀ ਸੀ। ਪੁਲਸ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਵਰਕਰਾਂ ਤੋਂ ਇਲਾਵਾ ਬਠਿੰਡਾ ਤੋਂ ਐੱਨ. ਡੀ .ਆਰ. ਐੱਫ. ਦੀ ਟੀਮ ਵੀ ਪਹੁੰਚ ਚੁੱਕੀ ਸੀ।
ਲਡ਼ਕੀ ਨੂੰ ਅਗਵਾ ਕਰਨ ਦੇ ਦੋਸ਼ ’ਚ ਮਾਮਲਾ ਦਰਜ
NEXT STORY