ਜਲੰਧਰ (ਮਹੇਸ਼)- ਜ਼ਿਲ੍ਹਾ ਦਿਹਾਤੀ ਥਾਣਾ ਪਤਾਰਾ ਅਧੀਨ ਪੈਂਦੇ ਪਿੰਡ ਬੋਲੀਨਾ ਦੋਆਬਾ ਦੇ 26 ਸਾਲਾ ਨੌਜਵਾਨ ਦੀ ਖੇਤਾਂ ’ਚ ਵਾਹੀ ਕਰਦੇ ਸਮੇਂ ਆਪਣੇ ਹੀ ਟਰੈਕਟਰ ਥੱਲੇ ਆਉਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰੋਮਨਦੀਪ ਸਿੰਘ ਦਿਓਲ ਵਜੋਂ ਹੋਈ ਹੈ। ਪਿੰਡ ਬੋਲੀਨਾ ਦੋਆਬਾ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਫਗੂੜਾ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਦਲਵੀਰ ਸਿੰਘ ਦੀ 8 ਸਾਲ ਪਹਿਲਾਂ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਉਨ੍ਹਾਂ ਦਾ ਛੋਟਾ ਭਰਾ ਤਰਨਦੀਪ ਸਿੰਘ ਦਿਓਲ ਤੇ ਦਾਦਾ-ਦਾਦੀ ਵੀ ਕੈਨੇਡਾ ’ਚ ਰਹਿੰਦੇ ਹਨ।
ਇਹ ਖ਼ਬਰ ਵੀ ਪੜ੍ਹੋ - ਜ਼ਿਮਨੀ ਚੋਣ ਤੋਂ ਪਹਿਲਾਂ ਜਲੰਧਰ 'ਚ ਹੀ ਪੱਕਾ ਡੇਰਾ ਲਾਉਣਗੇ CM ਮਾਨ, ਅਹੁਦੇਦਾਰਾਂ ਨੂੰ ਦਿੱਤੀਆਂ ਹਦਾਇਤਾਂ
ਮ੍ਰਿਤਕ ਰੋਮਨਦੀਪ ਖੇਤੀਬਾੜੀ ਕਰਦਾ ਸੀ ਤੇ ਆਪਣੀ ਮਾਤਾ ਪਰਮਿੰਦਰ ਕੌਰ ਨਾਲ ਪਿੰਡ ’ਚ ਹੀ ਰਹਿੰਦਾ ਸੀ। ਸੋਮਵਾਰ ਦੇਰ ਰਾਤ ਤੱਕ ਰੋਮੀ ਦੇ ਘਰ ਨਾ ਪੁੱਜਣ ’ਤੇ ਉਸ ਦੀ ਮਾਂ ਪਰਮਿੰਦਰ ਕੌਰ ਨੇ ਉਸ ਦੇ ਦੋਸਤ ਪਰਮਵੀਰ ਨੂੰ ਫੋਨ ’ਤੇ ਇਸ ਸਬੰਧੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪਰਮਵੀਰ ਨੇ ਖੇਤਾਂ ’ਚ ਜਾ ਕੇ ਦੇਖਿਆ ਕਿ ਰੋਮੀ ਆਪਣੇ ਹੀ ਟਰੈਕਟਰ ਦੇ ਟਾਇਰ ਹੇਠਾਂ ਮਰਿਆ ਪਿਆ ਸੀ, ਜਿਸ ਬਾਰੇ ਉਸ ਨੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ।
ਜਾਣਕਾਰੀ ਅਨੁਸਾਰ ਮ੍ਰਿਤਕ ਰੋਮਨ ਦੇ ਖੇਤਾਂ ’ਚ ਰਾਤ ਸਮੇਂ ਇਕੱਲਾ ਹੀ ਵਾਹੀ ਕਰ ਰਿਹਾ ਸੀ, ਜਿਸ ਕਾਰਨ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਆਪਣੇ ਹੀ ਟਰੈਕਟਰ ਹੇਠ ਕਿਵੇਂ ਆ ਗਿਆ? ਰੋਮਨ ਦੀ ਮੌਤ ਦੀ ਖਬਰ ਨਾਲ ਪੂਰੇ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ। ਉਸ ਦੀ ਮਾਤਾ ਪਰਮਿੰਦਰ ਕੌਰ ਦਾ ਵੀ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਕੁਝ ਸਮੇਂ ਪਹਿਲਾਂ ਹੀ ਕੈਨੇਡਾ ਤੋਂ ਆਏ ਰੋਮਨ ਦੇ ਦਾਦਾ ਤੋਂ ਵੀ ਆਪਣੇ ਮ੍ਰਿਤਕ ਪਿਆ ਪੋਤਾ ਦੇਖਿਆ ਨਹੀਂ ਜਾ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ - ਸਿੱਖ ਨੌਜਵਾਨ 'ਤੇ 'ਖ਼ਾਲਿਸਤਾਨੀ' ਕਹਿ ਕੇ ਹਮਲਾ, ਜਾਨੋਂ ਮਾਰਨ ਦੀ ਵੀ ਦਿੱਤੀ ਧਮਕੀ
ਇਸ ਹਾਦਸੇ ਸਬੰਧੀ ਥਾਣਾ ਪਤਾਰਾ ਦੇ ਐੱਸ. ਐੱਚ. ਓ. ਬਲਜੀਤ ਸਿੰਘ ਹੁੰਦਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਨੇ ਵੀ ਪੁਲਸ ਨੂੰ ਕੋਈ ਸੂਚਨਾ ਨਹੀਂ ਦਿੱਤੀ ਹੈ। ਸਾਬਕਾ ਸਰਪੰਚ ਗੁਰਦੀਪ ਸਿੰਘ ਬੋਲੀਨਾ ਨੇ ਦੱਸਿਆ ਕਿ ਰੋਮਨ ਦੇ ਭਰਾ ਤਰਨਦੀਪ ਸਿੰਘ ਤੇ ਚਾਚੇ ਨੂੰ ਉਸ ਦੀ ਮੌਤ ਦੀ ਸੂਚਨਾ ਦੇ ਦਿੱਤੀ ਗਈ ਹੈ। ਰੋਮਵ ਦਾ ਅੰਤਿਮ ਸੰਸਕਾਰ ਉਸ ਦੇ ਭਰਾ ਦੇ ਕੈਨੇਡਾ ਤੋਂ ਆਉਣ ਤੋਂ ਬਾਅਦ ਹੀ ਕੀਤਾ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜ਼ਿਮਨੀ ਚੋਣ ਤੋਂ ਪਹਿਲਾਂ ਜਲੰਧਰ 'ਚ ਹੀ ਪੱਕਾ ਡੇਰਾ ਲਾਉਣਗੇ CM ਮਾਨ, ਅਹੁਦੇਦਾਰਾਂ ਨੂੰ ਦਿੱਤੀਆਂ ਹਦਾਇਤਾਂ
NEXT STORY