ਝਬਾਲ (ਨਰਿੰਦਰ) : ਨਜ਼ਦੀਕੀ ਪਿੰਡ ਕੋਟ ਧਰਮਚੰਦ ਕਲਾਂ ਦਾ ਜਵਾਨ ਗੁਰਜੀਤ ਸਿੰਘ ਪੁੱਤਰ ਮੰਗਲ ਸਿੰਘ ਕਸ਼ਮੀਰ ਦੇ ਪੁੰਛ ਖੇਤਰ ਵਿਚ 24 ਸਿੱਖ ਫੀਲਡ ਰੈਜੀਮੈਂਟ ਵਿਚ ਬਤੌਰ ਹੌਲ਼ਦਾਰ ਸੇਵਾ ਨਿਭਾਅ ਰਿਹਾ ਸੀ। 11 ਜਨਵਰੀ ਮੰਗਲਵਾਰ ਨੂੰ ਪਾਕਿਸਤਾਨ ਵਾਲੇ ਪਸਿਓਂ ਆਏ ਅੱਤਵਾਦੀਆਂ ਨਾਲ ਹੋਏ ਇਕ ਜ਼ਬਰਦਸਤ ਮੁਕਾਬਲੇ ਵਿਚ 3 ਅੱਤਵਾਦੀਆਂ ਨੂੰ ਢੇਰ ਕਰਦਿਆਂ ਅਖੀਰ ਆਪ ਵੀ ਸ਼ਹੀਦੀ ਜਾਮ ਪੀ ਗਿਆ। ਸ਼ਹੀਦ ਦੀ ਦੇਹ ਉਸ ਦੇ ਜੱਦੀ ਪਿੰਡ ਕੋਟ ਧਰਮਚੰਦ ਕਲਾਂ ਵਿਖੇ ਫੌਜ ਵਲੋਂ ਲਿਆਂਦੀ ਜਾ ਰਹੀ ਹੈ। ਪੱਤਰਕਾਰਾਂ ਦੀ ਟੀਮ ਜਦੋਂ ਜਵਾਨ ਗੁਰਜੀਤ ਸਿੰਘ ਪੁੱਤਰ ਮੰਗਲ ਸਿੰਘ ਦੇ ਘਰ ਪਹੁੰਚੀ ਤਾਂ ਸਾਰਾ ਪਿੰਡ ਗਮਗੀਨ ਮਾਹੌਲ ਵਿਚ ਸ਼ਹੀਦ ਦੇ ਘਰ ਇਕੱਠਾ ਹੋਇਆ ਸੀ। ਉਸ ਦੀ ਦੇਹ ਦੀ ਉਡੀਕ ਕਰ ਰਿਹਾ ਸੀ।
ਇਹ ਵੀ ਪੜ੍ਹੋ : ਰਾਤ ਨੂੰ ਲੋਹੜੀ ਦੇ ਪ੍ਰੋਗਰਾਮ ਤੋਂ ਪਰਤਣ ਦੌਰਾਨ ਵਾਪਰਿਆ ਵੱਡਾ ਹਾਦਸਾ, ਪੂਰਾ ਪਰਿਵਾਰ ਹੋ ਗਿਆ ਖ਼ਤਮ
ਸ਼ਹੀਦ ਜਵਾਨ ਪਿੱਛੇ ਬਜ਼ੁਰਗ ਮਾਤਾ ਸੁਰਜੀਤ ਕੌਰ, ਪਤਨੀ ਸੰਦੀਪ ਕੌਰ ਅਤੇ ਦੋ ਛੋਟੇ ਬੱਚੇ ਦਿਲਸ਼ਾਦ ਸਿੰਘ (13) ਅਤੇ ਅੰਸ਼ਦੀਪ ਸਿੰਘ (10) ਨੂੰ ਛੱਡ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਸ਼ਹੀਦ ਹੋਏ ਗੁਰਜੀਤ ਸਿੰਘ ਦਾ ਚਾਚਾ ਅਜੀਤ ਸਿੰਘ ਵੀ 2003 ਵਿਚ ਪੁੰਛ ਖੇਤਰ ਵਿਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਵਿਚ ਸ਼ਹੀਦੀ ਜਾਮ ਪੀ ਗਿਆ ਸੀ ਜਿਸ ਦੀ ਯਾਦ ਵਿਚ ਪਿੰਡ ਵਿਚ ਗੇਟ ਬਣਿਆ ਹੈ। ਸ਼ਹੀਦ ਗੁਰਜੀਤ ਸਿੰਘ ਦੀ ਪਤਨੀ ਸੰਦੀਪ ਕੌਰ ਨੇ ਦੱਸਿਆ ਕਿ ਸ਼ਹੀਦ ਹੋਣ ਤੋਂ ਥੋੜਾ ਚਿਰ ਪਹਿਲਾਂ ਹੀ ਉਸ ਦਾ ਫੋਨ ਆਇਆ ਸੀ ਕਿ ਕੋਈ ਚਿੰਤਾ ਨਹੀਂ ਕਰਨੀ ਮੈਂ ਹੁਣ ਛੁੱਟੀ ਆਉਣਾ ਹੈ ਅਤੇ ਆ ਕੇ ਮਕਾਨ ਦੀ ਰਜਿਸਟਰੀ ਕਰਵਾ ਲਵਾਂਗੇ ਪਰ ਰਾਤ ਨੂੰ ਹੀ ਉਸ ਦੀ ਸ਼ਹੀਦੀ ਦੀ ਖ਼ਬਰ ਆ ਗਈ। ਉਸ ਨੇ ਦੱਸਿਆ ਕਿ ਉਹ 5 ਮਹੀਨੇ ਪਹਿਲਾਂ ਛੁੱਟੀ ਆਇਆ ਸੀ ਅਤੇ ਹੁਣ ਫਿਰ ਛੁੱਟੀ ਆਉਣ ਦੀ ਤਿਆਰੀ ਵਿਚ ਸੀ ਕਿ ਆਹ ਭਾਣਾ ਵਾਪਰ ਗਿਆ।
ਇਹ ਵੀ ਪੜ੍ਹੋ : ਬਠਿੰਡਾ ਗੈਂਗਵਾਰ ’ਚ ਵੱਡਾ ਖ਼ੁਲਾਸਾ, ਕੈਨੇਡਾ ’ਚ ਰਚੀ ਗਈ ਸੀ ਸਾਜ਼ਿਸ਼, ਗੈਂਗਸਟਰ ਸੁੱਖਾ ਨੇ ਫੇਸਬੁੱਕ ’ਤੇ ਲਈ ਜ਼ਿੰਮੇਵਾਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਲੋਹੜੀ ਵਾਲੀ ਰਾਤ ਚੋਰਾਂ ਨੇ ਖੋਲ੍ਹੇ ਕਾਰ ਦੇ ਟਾਇਰ ਤੇ 5 ਗੱਡੀਆਂ ਦੇ ਤੋੜੇ ਸ਼ੀਸ਼ੇ
NEXT STORY