ਹਾਜੀਪੁਰ (ਜੋਸ਼ੀ) : ਹਾਜੀਪੁਰ-ਤਲਵਾੜਾ ਸੜਕ 'ਤੇ ਬੀਤੀ ਅੱਧੀ ਰਾਤ ਨੂੰ ਉਸ ਸਮੇਂ ਇਕ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਇਕ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿਚ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਪਰ ਖੁਸ਼ਕਿਸਮਤੀ ਇਹ ਰਹੀ ਕਿ ਕਾਰ ਵਿਚ ਸਵਾਰ ਸਾਰੇ ਵਿਅਕਤੀ ਸਮਾਂ ਰਹਿੰਦੇ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਏ । ਹਾਜੀਪੁਰ ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਪਵਨ ਕੁਮਾਰ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਸ਼ਿਵਾਲਿਕ ਇਨਕਲੇਵ, ਤਲਵਾੜਾ ਜੋ ਕਿ ਪੇਸ਼ੇ ਤੋਂ ਫੋਟੋਗ੍ਰਾਫਰ ਹੈ, ਆਪਣੀ ਕਾਰ ਨੰਬਰ ਪੀ.ਬੀ.07-ਬੀ.ਆਰ.-8902 ਵਿਚ ਆਪਣੇ ਤਿੰਨ ਸਾਥੀਆਂ ਨੂੰ ਲੈ ਕੇ ਹਾਜੀਪੁਰ ਵਿਖੇ ਇਕ ਪ੍ਰੋਗਰਾਮ ਦੇ ਸ਼ੂਟ ਲਈ ਜਾ ਰਿਹਾ ਸੀ ਜਦੋਂ ਉਨ੍ਹਾਂ ਦੀ ਕਾਰ ਨਿਕੂਚੱਕ ਮੋੜ ਦੇ ਨੇੜੇ ਪਹੁੰਚੀ ਤਾਂ ਅਚਾਨਕ ਕਾਰ ਵਿਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਖ਼ਤਰੇ ਨੂੰ ਭਾਂਪਦਿਆਂ ਚਾਲਕ ਨੇ ਤੁਰੰਤ ਕਾਰ ਰੋਕੀ । ਜਿਵੇਂ ਹੀ ਚਾਲਕ ਅਤੇ ਉਸ ਦੇ ਸਾਥੀ ਕਾਰ ਵਿੱਚੋਂ ਬਾਹਰ ਨਿਕਲੇ, ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।
ਕਾਰ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਆ ਗਈ ਅਤੇ ਕੁਝ ਹੀ ਮਿੰਟਾਂ ਵਿਚ ਸੜ ਕੇ ਸੁਆਹ ਹੋ ਗਈ ਅਤੇ ਕਾਰ 'ਚ ਰੱਖੇ ਗੋਟੋਗ੍ਰਾਫ਼ੀ ਲਈ ਕੈਮਰਿਆਂ ਦੇ ਨਾਲ ਹੋਰ ਸਮਾਨ ਵੀ ਸੜ ਕੇ ਸੁਆਹ ਹੋ ਗਿਆ । "ਸਵਾਰੀਆਂ ਦੀ ਚੌਕਸੀ ਕਾਰਨ ਇਕ ਵੱਡਾ ਜਾਨੀ ਨੁਕਸਾਨ ਹੋਣੋਂ ਬਚ ਗਿਆ, ਹਾਲਾਂਕਿ ਕਾਰ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀ ਹੈ।"
ਹੜ੍ਹਾਂ ਦੌਰਾਨ ਪਸ਼ੂ ਪਾਲਣ ਵਿਭਾਗ ਨੇ 3.19 ਲੱਖ ਤੋਂ ਵੱਧ ਪਸ਼ੂਆਂ ਦਾ ਕੀਤਾ ਮੁਫ਼ਤ ਇਲਾਜ
NEXT STORY