ਪਟਿਆਲਾ (ਇੰਦਰਜੀਤ ਬਕਸ਼ੀ) — ਪਟਿਆਲਾ ਦੇ ਮੇਨ ਫੈਕਟਰੀ ਨੇੜੇ ਇਕ 24 ਸਾਲਾ ਨੌਜਵਾਨ ਵਲੋਂ ਆਪਣੇ ਘਰ 'ਚ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕ ਹਰਵਿੰਦਰ ਸਿੰਘ ਨੇ ਆਪਣੇ ਸਹੁਰਿਆਂ ਤੋਂ ਤੰਗ ਪਰੇਸ਼ਾਨ ਹੋ ਕੇ ਖੁਦਕੁਸ਼ੀ ਕੀਤੀ ਹੈ। ਮ੍ਰਿਤਕ ਦੀ ਲਾਸ਼ ਜਿਸ ਕਮਰੇ 'ਚ ਮਿਲੀ, ਉਥੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ 'ਚ ਮ੍ਰਿਤਕ ਨੇ ਦੱਸਿਆ ਹੈ ਕਿ ਉਸ ਦਾ 6 ਮਹੀਨੇ ਪਹਿਲਾਂ ਸੀਮਾ ਨਾਮ ਦੀ ਲੜਕੀ ਨਾਲ ਲਵ ਮੈਰਿਜ ਹੋਈ ਸੀ ਪਰ ਪਿਛਲੇ ਕੁਝ ਸਮੇਂ ਤੋਂ ਉਸ ਦੀ ਪਤਨੀ ਲਾਪਤਾ ਹੋ ਗਈ ਤੇ ਹਰਵਿੰਦਰ ਮੁਤਾਬਕ ਉਸ ਦੇ ਸਹੁਰਾ ਪਰਿਵਾਰ ਨੇ ਉਸ ਦੀ ਪਤਨੀ ਨੂੰ ਜਾਂ ਤਾਂ ਮਾਰ ਦਿੱਤਾ ਹੈ ਜਾਂ ਫਿਰ ਕੀਤੇ ਲੁਕੋ ਕੇ ਰੱਖ ਲਿਆ ਹੈ।

ਉਸ ਨੇ ਸੁਸਾਈਡ ਨੋਟ 'ਚ ਇਹ ਵੀ ਦੱਸਿਆ ਕਿ ਉਸ ਦੀ ਪਤਨੀ 5 ਮਹੀਨਿਆਂ ਦੀ ਗਰਭਵਤੀ ਹੈ। ਉਸ ਨੇ ਪੁਲਸ ਅਧਿਕਾਰੀਆਂ ਦੇ ਆਪਣੇ ਸਹੁਰੇ ਪਰਿਵਾਰ ਨਾਲ ਮਿਲੇ ਹੋਣ ਦੀ ਗੱਲ ਵੀ ਲਿਖੀ ਹੈ ਕਿਉਂਕਿ ਹਰਵਿੰਦਰ ਦੇ ਮੁਤਾਬਕ ਉਸ ਨੇ ਆਪਣੀ ਪਤਨੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਪੁਲਸ ਅਧਿਕਾਰੀਆਂ ਨੂੰ ਦਿੱਤੀ ਪਰ ਪੁਲਸ ਵਲੋਂ ਵੀ ਉਸ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ, ਇਥੋਂ ਤਕ ਕਿ ਉਸ ਦੀ ਪਤਨੀ ਦੀ ਕਾਲ ਡਿਟੇਲ ਤਕ ਨਹੀਂ ਕੱਢਵਾਈ ਗਈ। ਜਿਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।

ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਵੱਲੋਂ ਨਵ ਨਿਯੁਕਤ ਅਹੁਦੇਦਾਰ ਸਨਮਾਨਿਤ
NEXT STORY