ਬਠਿੰਡਾ (ਸੁਖਵਿੰਦਰ) : ਇੱਥੇ ਬਠਿੰਡਾ-ਡੱਬਵਾਲੀ ਰੋਡ 'ਤੇ ਗਣਪਤੀ ਐਨਕਲੇਵ ਦੇ ਪਿੱਛੇ, ਸਾਈਂ ਨਗਰ 'ਚ ਇੱਕ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ। ਜਦੋਂ ਇੱਕ ਆਦਮੀ ਉਸ ਨੂੰ ਬੁਲਾਉਣ ਆਇਆ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਜਦੋਂ ਉਸਨੇ ਖੜਕਾਇਆ ਤਾਂ ਉਹ ਦਰਵਾਜ਼ਾ ਖੋਲ੍ਹਣ ਲਈ ਉੱਪਰ ਗਿਆ ਤਾਂ ਉੱਪਰ ਨੌਜਵਾਨ ਫ਼ਾਹੇ ਨਾਲ ਲਟਕ ਰਿਹਾ ਸੀ। ਇਸ ਤੋਂ ਬਾਅਦ ਉਸ ਵਲੋਂ ਸਹਾਰਾ ਜਨ ਸੇਵਾ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਸੰਦੀਪ ਗਿੱਲ ਅਤੇ ਵਰਧਮਾਨ ਚੌਂਕੀ ਦੀ ਪੁਲਸ ਮੌਕੇ 'ਤੇ ਪਹੁੰਚੀ।
ਪੁਲਸ ਪੜਤਾਲ ਤੋਂ ਬਾਅਦ ਸਹਾਰਾ ਟੀਮ ਨੇ ਮ੍ਰਿਤਕ ਨੂੰ ਹੇਠਾਂ ਉਤਾਰਿਆ ਗਿਆ। ਮ੍ਰਿਤਕ ਦੀ ਪਛਾਣ ਨਿਤਿਨ ਕੁਮਾਰ ਵਜੋਂ ਹੋਈ ਹੈ, ਜੋ ਇਕ ਦਵਾਈ ਫੈਕਟਰੀ ਵਿਚ ਕੰਮ ਕਰਦਾ ਸੀ। ਮ੍ਰਿਤਕ ਉੱਥੇ ਇਕੱਲਾ ਰਹਿੰਦਾ ਸੀ। ਮ੍ਰਿਤਕ ਦਾ ਪਰਿਵਾਰ ਉੱਤਰ ਪ੍ਰਦੇਸ਼ ਵਿਚ ਰਹਿੰਦਾ ਹੈ। ਸਹਾਰਾ ਨੇ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।
ਪੰਜਾਬ ਦੀ ਸਿਆਸਤ 'ਚ ਭੂਚਾਲ, ਇਹ ਵੱਡਾ ਆਗੂ ਭਾਜਪਾ ਵਿਚ ਸ਼ਾਮਲ
NEXT STORY