ਅਬੋਹਰ (ਸੁਨੀਲ) : ਬੀਤੇ 4 ਦਿਨਾਂ ਤੋਂ ਲਾਪਤਾ ਹੋਏ ਮੁੱਹਲਾ ਅਜੀਮਗੜ੍ਹ ਵਾਸੀ ਪਾਰਸ ਸੋਨੀ (22) ਲਾਸ਼ ਅੱਜ ਸਵੇਰੇ ਹਨੂੰਮਾਨਗੜ੍ਹ ਰੋਡ ਤੋਂ ਲੰਘਦੀ ਮਲੂਕਪੁਰਾ ਨਹਿਰ 'ਚੋਂ ਬਰਾਮਦ ਹੋਈ। ਜਿਸ ਦੀ ਲਾਸ਼ ਨੂੰ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਮੈਂਬਰਾਂ ਨੇ ਬਾਹਰ ਕੱਢ ਪੁਲਸ ਦੀ ਮੌਜੂਦਗੀ ਹੇਠਾਂ ਹਸਪਤਾਲ ਦੀ ਮੋਰਚਰੀ ਵਿਚ ਰਖਵਾਈ ਹੈ।ਜਾਣਕਾਰੀ ਮੁਤਾਬਕ ਪਾਰਸ ਸੋਨੀ ਪੁੱਤਰ ਹਰਿਭਗਤ ਸੋਨੀ ਚਾਰ ਦਿਨ ਪਹਿਲਾਂ ਆਪਣੇ ਘਰ ਤੋਂ ਨਿਕਲਿਆ ਅਤੇ ਉਸ ਨੇ ਆਪਣੇ ਭੂਆ ਦੇ ਮੁੰਡੇ ਨੂੰ ਮੈਸੇਜ ਭੇਜਿਆ। ਮੈਸੇਜ 'ਚ ਉਸ ਨੇ ਲਿਖਿਆ ਸੀ ਕਿ ਉਹ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਜਾ ਰਿਹਾ ਹੈ। ਉਸਦਾ ਮੋਬਾਇਲ, ਚੱਪਲਾਂ ਅਤੇ ਐਨਕਾਂ ਨਹਿਰ ਕੰਢੇ ਪਈਆਂ ਹਨ।
ਇਹ ਵੀ ਪੜ੍ਹੋ- ਕੋਟਕਪੂਰਾ ਘਟਨਾ 'ਤੇ CM ਮਾਨ ਨੇ ਪੁਲਸ ਅਧਿਕਾਰੀਆਂ ਨਾਲ ਕੀਤੀ ਉੱਚ ਪੱਧਰੀ ਮੀਟਿੰਗ, ਦਿੱਤੇ ਇਹ ਹੁਕਮ (ਤਸਵੀਰਾਂ)
ਜਿਸ ਤੋਂ ਬਾਅਦ ਪਾਰਸ ਦੇ ਭੂਆ ਦੇ ਮੁੰਡੇ ਨੇ ਉਸ ਦੇ ਪਰਿਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਮੈਸੇਜ ਬਾਰੇ ਪਤਾ ਲੱਗਣ 'ਤੇ ਪਾਰਸ ਦੇ ਪਰਿਵਾਰ ਨੇ ਨਹਿਰ 'ਤੇ ਪਹੁੰਚ ਕੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਪਰਿਵਾਰ ਅਤੇ ਪੁਲਸ ਵੱਲੋਂ ਲਗਾਤਾਰ 4 ਦਿਨਾਂ ਤੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਅੱਜ ਉਸ ਦੀ ਲਾਸ਼ ਨਹਿਰ 'ਚੋਂ ਬਰਾਮਦ ਹੋਈ ਹੈ। ਦੱਸ ਦੇਈਏ ਕਿ ਪਾਰਸ ਦਾ 4 ਮਹੀਨਿਆਂ ਦਾ ਇਕ ਬੱਚਾ ਵੀ ਹੈ। ਪੁਲਸ ਨੇ ਪਰਿਵਾਰ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਉਸ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਸੜਕ ਹਾਦਸੇ ਨੇ ਨਿਗਲੇ ਮਾਪਿਆਂ ਦੇ ਗੱਭਰੂ ਪੁੱਤ, ਧਾਰਮਿਕ ਸਥਾਨ 'ਤੇ ਜਾ ਰਹੇ ਕਪੂਰਥਲਾ ਦੇ 2 ਨੌਜਵਾਨਾਂ ਦੀ ਮੌਤ
NEXT STORY