ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਬੀਤੀ ਰਾਤ ਡਿਪਸ ਸਕੂਲ ਫਾਟਕ ਨਜ਼ਦੀਕ ਰੇਲਗੱਡੀ ਦੀ ਲਪੇਟ ਵਿਚ ਆਉਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਰਾਤ 10 ਵਜੇ ਦੇ ਕਰੀਬ ਹੇਮਕੁੰਟ ਐਕਸਪ੍ਰੈੱਸ ਦੀ ਲਪੇਟ ਵਿਚ ਆਉਣ ਕਾਰਨ ਮੌਤ ਦਾ ਸ਼ਿਕਾਰ ਹੋਏ ਨੌਜਵਾਨ ਦੀ ਪਛਾਣ ਅੰਕੁਸ਼ ਦੁਆ ਪੁੱਤਰ ਸੁਰੇਸ਼ ਕੁਮਾਰ ਵਾਸੀ ਨਜ਼ਦੀਕ ਪੁਰਾਣਾ ਡਾਕਖਾਨਾ ਉੜਮੁੜ ਦੇ ਰੂਪ ਵਿਚ ਹੋਈ ਹੈ। ਰੇਲਵੇ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ 174 ਸੀ. ਆਰ. ਪੀ. ਸੀ. ਤਹਿਤ ਕਾਰਵਾਈ ਕੀਤੀ ਹੈ। ਨੌਵਜਾਨ ਕਿਨ੍ਹਾਂ ਹਾਲਾਤ ਵਿਚ ਰੇਲਗੱਡੀ ਦੀ ਲਪੇਟ ਆਇਆ ਪਤਾ ਨਹੀਂ ਲੱਗ ਸਕਿਆ ਹੈ। ਅੰਕੁਸ਼ ਖਰੜ ਵਿਚ ਇੰਜੀਨੀਰਿੰਗ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਕੱਲ੍ਹ ਹੀ ਘਰ ਆਇਆ ਸੀ।
22 ਲੱਖ 'ਚ ਖ਼ਰੀਦੇ ਕਾਲੇ ਘੋੜੇ ਨੂੰ ਨਹਾਉਣ ਵੇਲੇ ਉੱਡੇ ਵਪਾਰੀ ਦੇ ਹੋਸ਼, ਜਾਣੋ ਅੱਗੇ ਦੀ ਕਹਾਣੀ
NEXT STORY