ਸੰਗਰੂਰ (ਰਵੀ) : ਸੰਗਰੂਰ ਦੇ ਪਿੰਡ ਬਖਸ਼ੀਵਾਲਾ ਦੇ ਨੌਜਵਾਨ ਮੱਖਣ ਸਿੰਘ ਦੀ ਸਾਈਪ੍ਰਸ 'ਚ ਭੇਦਭਰੇ ਹਾਲਾਤ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੀ ਜਾਣਕਾਰੀ ਮਿਲਣ 'ਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਮ੍ਰਿਤਕ ਨੌਜਵਾਨ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਇਸ ਸੰਬੰਧੀ ਗੱਲ ਕਰਦਿਆਂ ਮ੍ਰਿਤਕ ਮੱਖਣ ਸਿੰਘ ਦੇ ਮਾਪਿਆਂ ਨੇ ਦੱਸਿਆ ਕਿ 5 ਸਾਲ ਪਹਿਲਾਂ ਉਨ੍ਹਾਂ ਨੇ ਆਪਣੇ ਪੁੱਤ ਨੂੰ ਘਰ-ਵਾਰ ਵੇਚ ਕੇ ਕਮਾਈ ਕਰਨ ਲਈ ਸਾਈਪ੍ਰਸ ਭੇਜਿਆ ਸੀ। ਪਹਿਲਾਂ ਤਾਂ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਬਾਅਦ ਵਿਚ ਕੋਰੋਨਾ ਕਾਰਨ ਸਾਰਾ ਕੰਮਕਾਰ ਬੰਦ ਹੋ ਜਾਣ ਕਾਰਨ ਉਹ ਟੈਨਸ਼ਨ 'ਚ ਰਹਿਣ ਲੱਗ ਗਿਆ ਸੀ ਪਰ ਉਸ ਨੇ ਕਦੇ ਆਪਣੇ ਦੁਖ ਜਾਹਰ ਨਹੀਂ ਕੀਤਾ। ਇਸ ਦੇ ਨਾਲ ਹੀ ਉਹ ਹਮੇਸ਼ਾਂ ਕਹਿੰਦਾ ਸੀ ਕਿ ਮੈਂ ਤੁਹਾਨੂੰ ਨਵਾਂ ਘਰ ਬਣਾ ਕੇ ਦੇਵਾਂਗਾ।
ਇਹ ਵੀ ਪੜ੍ਹੋ- ਭੋਗਪੁਰ ਦੇ ਨੌਜਵਾਨ ਦਾ ਇਟਲੀ 'ਚ ਕਤਲ, ਪੰਜਾਬੀਆਂ ਨੇ ਕੀਤਾ ਪਿੱਠ 'ਤੇ ਵਾਰ, ਜਨਵਰੀ 'ਚ ਹੋਣਾ ਸੀ ਵਿਆਹ
ਮ੍ਰਿਤਕ ਦੇ ਮਾਪਿਆਂ ਨੇ ਦੱਸਿਆ ਕਿ ਬੀਤੇ ਸ਼ਨੀਵਾਰ ਨੂੰ ਸਾਨੂੰ ਪਤਾ ਲੱਗਾ ਕਿ ਸਾਡੇ ਪੁੱਤ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮੌਤ ਦੇ ਅਸਲ ਕਾਰਨਾਂ ਦਾ ਨਹੀਂ ਪਤਾ। ਇਸ ਸੰਬੰਧੀ ਅਸੀਂ ਪ੍ਰਸ਼ਾਸਨ ਕੋਲ ਵੀ ਗਏ ਸੀ ਪਰ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਦੋਵੇਂ ਆਪਣੇ ਪੁੱਤ ਦੇ ਸਹਾਰੇ ਹੀ ਰਹੇ ਸੀ ਕਿਉਂਕਿ ਮ੍ਰਿਤਕ ਮੱਖਣ ਸਿੰਘ ਦੇ ਭਰਾ ਦਾ ਕੁਝ ਸਮੇਂ ਪਹਿਲਾਂ ਅੱਗ ਦੀ ਲਪੇਟ 'ਚ ਆਉਣ ਕਾਰਨ ਸਰੀਰ ਝੁਲਸ ਗਿਆ ਸੀ ਜਿਸ ਕਾਰਨ ਉਹ ਕੋਈ ਕੰਮ ਨਹੀਂ ਕਰ ਸਕਦਾ। ਬਜ਼ੁਰਗ ਮਾਪਿਆਂ ਨੇ ਮੁੱਖ ਮੰਤਰੀ ਮਾਨ ਅਤੇ ਪੰਜਾਬ ਸਰਕਾਰ ਨੂੰ ਮੰਗ ਕਰਦਿਆਂ ਕਿਹਾ ਸਾਡੇ ਪੁੱਤ ਦੀ ਲਾਸ਼ ਨੂੰ ਲਿਆ ਕੇ ਦਿੱਤਾ ਜਾਵੇ ਤਾਂ ਜੋ ਅਸੀਂ ਆਪਣੇ ਹੱਥਾਂ ਨਾਲ ਉਸ ਦਾ ਅੰਤਿਮ ਸੰਸਕਾਰ ਕਰ ਸਕੀਏ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਾਡੀ ਮਦਦ ਕੀਤੀ ਜਾਵੇ। ਸਾਡੇ ਕੋਲ ਨਾ ਤਾਂ ਆਪਣਾ ਘਰ ਹੈ ਅਤੇ ਨਾ ਹੀ ਕੋਈ ਹੋਰ ਸਹਾਰਾ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਜਗਮੀਤ ਬਰਾੜ ਖ਼ਿਲਾਫ਼ ਵੱਡੇ ਐਕਸ਼ਨ ਦੀ ਤਿਆਰੀ ’ਚ ਅਕਾਲੀ ਦਲ!
NEXT STORY