ਪੱਟੀ (ਪਾਠਕ, ਸੌਰਭ) : ਪੱਟੀ ਤੋਂ ਚਾਰ ਕਿਲੋਮੀਟਰ ਦੂਰ ਪਿੰਡ ਸੈਦਪੂਰ 'ਚ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਰਮਨਜੋਤ ਸਿੰਘ ਪੁੱਤਰ ਸ਼ੁਬੇਗ ਸਿੰਘ ਵਾਸੀ ਪਿੰਡ ਸੈਦਪੂਰ ਪਿੰਡ ਦੇ ਸਰੰਪਚ ਦੇ ਘਰ ਸੀਰੀ ਦਾ ਕੰਮ ਕਰਦਾ ਸੀ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਕੱਲ ਸਵੇਰੇ ਸਰਪੰਚ ਦੇ ਘਰ ਕੰਮ ਕਰਨ ਗਿਆ ਸੀ ਪਰ ਸ਼ਾਮ ਨੂੰ ਸਾਨੂੰ ਖ਼ਬਰ ਮਿਲੀ ਕਿ ਤੁਹਾਡੇ ਪੁੱਤਰ ਦਾ ਕਤਲ ਕਰਕੇ ਲਾਸ਼ ਕਿਸੇ ਨੇ ਸੜਕ 'ਤੇ ਸੁੱਟ ਦਿੱਤੀ ਹੈ।
ਇਹ ਵੀ ਪੜ੍ਹੋ ► ਫਰੀਦਕੋਟ 'ਚ ਵੱਡੀ ਵਾਰਦਾਤ, ਘਰ 'ਚ ਦਾਖਲ ਹੋ ਕੇ ਨੌਜਵਾਨ ਦਾ ਕਤਲ
ਇਸ ਸਬੰਧੀ ਪੁਲਸ ਥਾਣਾ ਸਦਰ ਪੱਟੀ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪੱਟੀ ਭੇਜ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਆਪਣੇ ਪੁੱਤਰ ਦੇ ਕਾਤਿਲਾਂ ਨੂੰ ਫੜਨ ਲਈ ਪਿੰਡ 'ਚ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਪੁੱਤਰ ਦਾ ਕਤਲ ਕਿਸੇ ਸਾਜਿਸ਼ ਅਧੀਨ ਕੀਤਾ ਗਿਆ ਹੈ। ਸਾਡੇ 'ਤੇ ਰਾਜ਼ੀਨਾਮਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ। ਇਸ ਸਬੰਧ 'ਚ ਪਿੰਡ ਦੇ ਮੈਂਬਰ ਸਾਡੇ ਘਰ ਆਏ ਸਨ। ਇਸ ਸਬੰਧ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜੋਬਨਜੀਤ ਸਿੰਘ ਪੁੱਤਰ ਸਰਵਨ ਸਿੰਘ ਤੇ ਰਮਨਜੋਤ ਸਿੰਘ ਪੁੱਤਰ ਸ਼ੁਬੇਗ ਸਿੰਘ ਦੋਨੋਂ ਹੀ ਪਿੰਡ ਦੇ ਸਰਪੰਚ ਕੋਲ ਸੀਰੀ ਦਾ ਕੰਮ ਕਰਦੇ ਸਨ ਅਤੇ ਇਨ੍ਹਾਂ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਜੋਬਨਜੀਤ ਸਿੰਘ ਨੇ ਰਮਨਜੋਤ ਸਿੰਘ 'ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਸੜਕ 'ਤੇ ਸੁੱਟ ਕੇ ਫ਼ਰਾਰ ਹੋ ਗਿਆ। ਪੁਲਸ ਥਾਣਾ ਸਦਰ ਪੱਟੀ 'ਚ ਦੋਸ਼ੀ ਦੇ ਖਿਲਾਫ ਕਤਲ ਦਾ ਪਰਚਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਸ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਛੇਤੀ ਫੜਿਆ ਜਾਵੇ ਅਤੇ ਸਾਡੇ ਨਾਲ ਇਨਸਾਫ ਕੀਤਾ ਜਾਵੇ। ਕੰਵਲਪ੍ਰੀਤ ਸਿੰਘ ਮੰਡ ਡੀ. ਐੱਸ. ਪੀ. ਪੱਟੀ ਨੇ ਦੱਸਿਆ ਕਿ ਪੁਲਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਦੋਸ਼ੀ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਦੋਸ਼ੀ ਨੂੰ ਫੜ੍ਹ ਲਿਆ ਜਾਵੇਗਾ।
ਇਹ ਵੀ ਪੜ੍ਹੋ ► ਨਹੀਂ ਰੁਕ ਰਿਹਾ ਜਲੰਧਰ 'ਚ 'ਕੋਰੋਨਾ' ਦਾ ਕਹਿਰ, 7 ਨਵੇਂ ਮਾਮਲੇ ਆਏ ਸਾਹਮਣੇ
ਹੁਸ਼ਿਆਰਪੁਰ: ਕਾਰ ਤੇ ਟਰੱਕ ਦੀ ਹੋਈ ਜ਼ਬਰਦਸਤ ਟੱਕਰ, ਦੋ ਨੌਜਵਾਨਾਂ ਦੀ ਮੌਤ
NEXT STORY