ਮੁਕੇਰੀਆਂ (ਅਮਰੀਕ ਕੁਮਾਰ)-ਦੇਰ ਰਾਤ ਮੁਕੇਰੀਆਂ ’ਚ ਜੰਮੂ-ਜਲੰਧਰ ਰਾਸ਼ਟਰੀ ਰਾਜਮਾਰਗ ’ਤੇ ਕਰਨਲ ਦੀ ਕੋਠੀ ਕੋਲ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਸ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਅਮਨਦੀਪ ਸਿੰਘ ਡਡਵਾਲ ਦੇ ਤੌਰ ’ਤੇ ਹੋਈ ਹੈ, ਜੋ ਪੰਜਾਬ ਖੇਤੀਬਾੜੀ ਵਿਭਾਗ ’ਚ ਅਧਿਕਾਰੀ ਸੀ।
ਮੁਕੇਰੀਆਂ ਪੁਲਸ ਦੇ ਮੁਤਾਬਕ ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਸ਼ੱਕ ਦੇ ਆਧਾਰ ’ਤੇ ਇਕ ਨੌਜਵਾਨ ਆਸ਼ੂਤੋਸ਼ ਸ਼ਰਮਾ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਮੁਹੱਲੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਲੈ ਰਹੀ ਹੈ ਕਿ ਇਸ ਕਤਲ ’ਚ ਆਸ਼ੂਤੋਸ਼ ਦੇ ਨਾਲ ਹੋਰ ਲੋਕ ਤਾਂ ਨਹੀਂ ਸਨ।
ਇਹ ਵੀ ਪੜ੍ਹੋ : 14 ਕਰੋੜ ਰੁਪਏ ਦਾ ਫਰਜ਼ੀ ਇਨਪੁੱਟ ਕ੍ਰੈਡਿਟ ਲੈਣ ਦੇ ਦੋਸ਼ ’ਚ ਰੋਹਿਤ ਤੇ ਹੈਪੀ ਦੇ ਦੋ ਸਾਥੀ ਗ੍ਰਿਫ਼ਤਾਰ
ਇਸ ਦੌਰਾਨ ਥਾਣਾ ਇੰਚਾਰਜ ਕਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਜੰਮੂ-ਜਲੰਧਰ ਰਾਸ਼ਟਰੀ ਰਾਜਮਾਰਗ ’ਤੇ ਇਕ ਕਰਨਲ ਦੀ ਕੋਠੀ ਕੋਲ ਖਾਲੀ ਪਲਾਟ ’ਚ ਲਾਸ਼ ਪਈ ਹੈ, ਜਿਸ ਤੋਂ ਬਾਅਦ ਉਹ ਮੌਕੇ ’ਤੇ ਪੁੱਜੇ ਤੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ।
ਮ੍ਰਿਤਕ ਅਮਨਦੀਪ ਸਿੰਘ ਦੇ ਮਾਮੇ ਰਵਿੰਦਰ ਸਿੰਘ ਨੇ ਪੁਲਸ ਤੋਂ ਮੰਗ ਕੀਤੀ ਕਿ ਉਸ ਵਿਅਕਤੀ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ, ਜਿਸ ਨੇ ਅਮਨਦੀਪ ਨੂੰ ਫੋਨ ਕਰ ਕੇ ਪਾਰਟੀ ਦੇਣ ਦੇ ਬਹਾਨੇ ਬੁਲਾਇਆ ਸੀ ਤੇ ਉਸ ਦਾ ਕਤਲ ਕਰ ਦਿੱਤਾ।
ਅੰਮ੍ਰਿਤਸਰ ’ਚ ਲੁੱਟ ਦੀ ਵੱਡੀ ਵਾਰਦਾਤ, ਲੁਟੇਰੇ ਵਪਾਰੀ ਕੋਲੋਂ 5 ਲੱਖ ਲੁੱਟ ਕੇ ਫ਼ਰਾਰ, ਘਟਨਾ, ਸੀ.ਸੀ.ਵੀ. ’ਚ ਕੈਦ
NEXT STORY