ਲੁਧਿਆਣਾ (ਗਣੇਸ਼/ਗੌਤਮ)- ਲੁਧਿਆਣਾ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਗਿੱਲ ਰੋਡ ’ਤੇ ਸਥਿਤ ਇਕ ਹੋਟਲ ’ਚ ਰਿੰਗ ਸੈਰਾਮਨੀ ਦੇ ਸਮਾਗਮ ਦੌਰਾਨ ਬਿਨਾਂ ਬੁਲਾਏ ਆਏ ਮਹਿਮਾਨ ਲੜਕੀ ਦੇ ਪਿਤਾ ਦਾ ਪਰਸ ਚੋਰੀ ਕਰ ਕੇ ਫਰਾਰ ਹੋ ਗਏ। ਪਰਸ ’ਚ ਕਰੀਬ 4 ਲੱਖ 50 ਹਜ਼ਾਰ ਰੁਪਏ ਦੀ ਨਕਦੀ, ਆਈਫੋਨ ਅਤੇ ਹੋਰ ਕੀਮਤੀ ਸਾਮਾਨ ਸੀ। ਚੋਰਾਂ ਦੀ ਇਹ ਵਾਰਦਾਤ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਈ। ਪੀੜਤ ਧਿਰ ਵੱਲੋਂ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ।
ਪੁਲਸ ਨੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਚੈੱਕ ਕਰਦੇ ਹੋਏ ਅਣਪਛਾਤੇ ਲੋਕਾਂ ਖਿਲਾਫ਼ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਹਾਲ ਦੀ ਘੜੀ ਮੁਲਜ਼ਮ ਪੁਲਸ ਦੀ ਗ੍ਰਿਫ਼਼ਤ ਤੋਂ ਬਾਹਰ ਹੈ। ਲੜਕੀ ਦੇ ਪਿਤਾ ਵਿਕਾਸ ਸੱਗੜ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦੀ 29 ਨਵੰਬਰ ਨੂੰ ਗਿੱਲ ਰੋਡ ’ਤੇ ਸਥਿਤ ਐਂਟਾਲੀਆ ਇਨ ਹੋਟਲ ’ਚ ਮੰਗਣੀ ਸੀ।
ਇਹ ਵੀ ਪੜ੍ਹੋ- ਬੱਚੀ ਨੂੰ ਬਾਹੋਂ ਫੜ ਸਕੂਲੋਂ ਕੱਢਣ ਦੇ ਮਾਮਲੇ 'ਚ ਨਵਾਂ ਮੋੜ, ਬਾਲ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ
ਸਮਾਗਮ ਦੌਰਾਨ ਜਦੋਂ ਉਹ ਭੁਗਤਾਨ ਕਰਨ ਲੱਗੇ ਤਾਂ ਉਨ੍ਹਾਂ ਦਾ ਬੈਗ ਅਚਾਨਕ ਗਾਇਬ ਹੋ ਗਿਆ। ਜਦੋਂ ਉਨ੍ਹਾਂ ਨੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਚੈੱਕ ਕੀਤੀ ਤਾਂ ਵਾਰਦਾਤ ਦਾ ਪਤਾ ਲੱਗਾ। ਫੁਟੇਜ ’ਚ ਦਿਖਾਈ ਦੇ ਰਿਹਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਹੋਟਲ ਦੇ ਬਾਹਰ ਖੜ੍ਹੇ ਆਟੋ ’ਚ ਸਵਾਰ ਹੋ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਸ਼ੁੱਕਰਵਾਰ ਦੀ ਛੁੱਟੀ ਹੋ ਗਈ Cancel
ਇਕ ਬਣਿਆ ਵੇਟਰ, ਦੂਜਾ ਬਣਿਆ ਗੈਸਟ, ਮੌਕਾ ਮਿਲਦੇ ਹੀ ਦਿੱਤਾ ਵਾਰਦਾਤਾ ਨੂੰ ਅੰਜਾਮ
ਲੜਕੀ ਦੇ ਪਿਤਾ ਨੇ ਦੱਸਿਆ ਕਿ ਇਕ ਮੁਲਜ਼ਮ ਵੇਟਰ ਬਣ ਕੇ ਦਾਖਲ ਹੋਇਆ ਅਤੇ ਉਸ ਦਾ ਸਾਥੀ ਇਕ ਬੱਚੇ ਦੇ ਨਾਲ ਸੂਟ-ਬੂਟ ਪਹਿਨ ਕੇ ਮਹਿਮਾਨ ਬਣ ਕੇ ਦਾਖਲ ਹੋਇਆ। ਉਕਤ ਦੋਵੇਂ ਉਨ੍ਹਾਂ ਦੇ ਆਸ-ਪਾਸ ਹੀ ਮੰਡਰਾਉਂਦੇ ਰਹੇ। ਜਿਉਂ ਹੀ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਹ ਬੈਗ ਚੁੱਕ ਕੇ ਭੱਜ ਨਿਕਲੇ। ਪਤਾ ਲੱਗਾ ਹੈ ਕਿ ਜੋ ਮਹਿਮਾਨ ਬਣ ਕੇ ਬੱਚੇ ਨਾਲ ਦਾਖਲ ਹੋਇਆ ਸੀ, ਉਹ ਸਮਾਗਮ ’ਚ ਅੱਗੇ ਅੱਗੇ ਘੁੰਮ ਰਿਹਾ ਸੀ ਅਤੇ ਉਸ ਦੀ ਨਜ਼ਰ ਬੈਗ ’ਤੇ ਹੀ ਸੀ।
ਜੋ ਵੇਟਰ ਬਣ ਕੇ ਦਾਖਲ ਹੋਇਆ ਸੀ ਉਹ ਵੀ ਉਨ੍ਹਾਂ ਦੇ ਆਸ-ਪਾਸ ਹੀ ਘੁੰਮ ਰਿਹਾ ਸੀ। ਵਾਰਦਾਤ ਨੂੰ ਅੰਜਾਮ ਦਿੰਦੇ ਸਮੇਂ ਉਸ ਨੇ ਆਪਣਾ ਕੋਟ ਉਤਾਰ ਕੇ ਬੈਗ ’ਤੇ ਰੱਖਿਆ ਅਤੇ ਅੱਖ ਝਪਕਦੇ ਹੀ ਉਕਤ ਨੌਜਵਾਨ ਕੋਟ ਦੇ ਨਾਲ ਪਰਸ ਵੀ ਚੁੱਕ ਕੇ ਫਰਾਰ ਹੋ ਗਿਆ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਨੇ ਦੱਸਿਆ ਕਿ ਕੈਮਰੇ ਦੀ ਫੁਟੇਜ ਚੈੱਕ ਕਰ ਕੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਿਸ ਆਟੋ ’ਚ ਸਵਾਰ ਹੋ ਕੇ ਮੁਲਜ਼ਮ ਫਰਾਰ ਹੋਏ ਹਨ, ਉਸ ਨੂੰ ਵੀ ਲੱਭਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪਹਿਲਾਂ DJ 'ਤੇ ਇਕੱਠਿਆਂ ਪਾਇਆ ਭੰਗੜਾ, ਫ਼ਿਰ ਪਿਓ-ਪੁੱਤ ਨੇ ਕਰ'ਤਾ ਨੌਜਵਾਨ ਦਾ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਹਿਲਾਂ DJ 'ਤੇ ਇਕੱਠਿਆਂ ਪਾਇਆ ਭੰਗੜਾ, ਫ਼ਿਰ ਪਿਓ-ਪੁੱਤ ਨੇ ਕਰ'ਤਾ ਨੌਜਵਾਨ ਦਾ ਕਤਲ
NEXT STORY