ਗੋਰਾਇਆ (ਮੁਨੀਸ਼) : ਥਾਣਾ ਗੋਰਾਇਆ ਦੀ ਚੌਂਕੀ ਧੁਲੇਤਾ ਦੇ ਪਿੰਡ ਮਸਾਣੀ 'ਚ ਸ਼ੱਕੀ ਹਾਲਾਤ 'ਚ ਇਕ 23 ਸਾਲਾ ਨੌਜਵਾਨ ਦੀ ਲਾਸ਼ ਪਿੰਡ ਦੇ ਬਾਹਰ ਮੋਟਰ 'ਤੇ ਮਿਲਣ ਨਾਲ ਸਨਸਨੀ ਫੈਲ ਗਈ। ਇਸ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਚਰਨਜੀਤ ਉਰਫ਼ ਦਾਣਾ ਪੁੱਤਰ ਜੋਗਿੰਦਰ ਪਾਲ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਐਤਵਾਰ ਨੂੰ ਸਵੇਰੇ ਘਰੋਂ ਗਿਆ ਸੀ ਜੋ ਰਾਤ ਵਾਪਸ ਨਹੀਂ ਆਇਆ ਜਿਸਨੂੰ ਉਹ ਰਾਤ ਫੋਨ ਕਰਦੇ ਰਹੇ ਪਰ ਉਸਦਾ ਫੋਨ ਨਹੀਂ ਲੱਗਾ। ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਦੀ ਮੋਟਰ 'ਤੇ ਉਨ੍ਹਾਂ ਦੇ ਪੁੱਤਰ ਦੀ ਲਾਸ਼ ਮਿਲੀ ਹੈ।ਜਿਸ ਨਾਲ ਪਰਿਵਾਰ ਦੇ ਹੋਸ਼ ਉੱਡ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਮਾਰਿਆ ਹੈ। ਜਿਸਦੀ ਜਾਂਚ ਪੁਲਸ ਕਰੇ। ਉਸਦਾ ਮੋਟਰਸਾਈਕਲ ਵੀ ਪਿੰਡ ਦੇ ਕਿਸੇ ਲੜਕੇ ਕੋਲ ਹੈ ਜਦਕਿ ਉਸਦਾ ਫੋਨ ਦਾ ਕੁੱਝ ਵੀ ਪਤਾ ਨਹੀਂ ਲੱਗ ਰਿਹਾ।
![PunjabKesari](https://static.jagbani.com/multimedia/17_54_568732550murd-ll.jpg)
ਉੱਥੇ ਹੀ ਕੁੱਛ ਲੋਕਾਂ ਵਲੋਂ ਇਸਨੂੰ ਨਸ਼ੇ ਨਾਲ ਹੋਈ ਮੌਤ ਕਿਹਾ ਜਾ ਰਿਹਾ ਹੈ ਜਦਕਿ ਪਰਿਵਾਰ ਵੱਲੋਂ ਇਸ ਗੱਲ ਤੋਂ ਸਾਫ ਇਨਕਾਰ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਲੜਕਾ ਸ਼ਰਾਬ ਕਦੇ-ਕਦੇ ਜਰੂਰ ਪੀ ਲੈਂਦਾ ਸੀ ਪਰ ਹੋਰ ਨਸ਼ਾ ਨਹੀਂ ਕਰਦਾ ਸੀ। ਇਸ ਸੰਬੰਧੀ ਥਾਣਾ ਮੁੱਖੀ ਗੋਰਾਇਆ ਕੇਵਲ ਸਿੰਘ ਤੇ ਚੌਂਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਕਿਹਾ ਕਿ ਪੁਲਸ ਨੇ ਮੌਕੇ 'ਤੇ ਜਾਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ ਜਿਸਦਾ ਪੋਸਟਮਾਰਟਮ ਬੋਰਡ ਬਨਵਾ ਕੇ ਕਰਵਾਇਆ ਜਾਵੇਗਾ। ਜਿਸ ਤੋਂ ਬਾਅਦ ਪੋਸਟਮਾਰਟਮ ਦੀ ਰਿਪੋਰਟ ਮਗਰੋਂ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ।ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।
ਅਨਿਲ ਜੋਸ਼ੀ ਨੇ ਕਾਂਗਰਸ ਨੂੰ ਲਿਆ ਲੰਮੇਂ ਹੱਥੀਂ, ਵੇਰਕਾ ਨੇ ਦਿੱਤਾ ਠੋਕਵਾਂ ਜਵਾਬ
NEXT STORY