ਬਲਾਚੌਰ/ਪੋਜੇਵਾਲ (ਕਟਾਰੀਆ) : ਬਲਾਕ ਸੜੋਆ ਦੇ ਪਿੰਡ ਚਾਂਦਪੁਰ ਰੁੜਕੀ ਖੁਰਦ ਦੇ ਇਕ 23 ਸਾਲਾਂ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰੁੜਕੀ ਦਾ 23 ਸਾਲਾਂ ਨੌਜਵਾਨ ਮਨੀਸ਼ ਪੁੱਤਰ ਜੀਤ ਰਾਮ ਲਾਲ ਗੜ੍ਹਸ਼ੰਕਰ ਨਜਦੀਕ ਇਕ ਸ਼ਰਾਬ ਦੇ ਠੇਕੇ 'ਤੇ ਕੰਮ ਕਰਦਾ ਸੀ। ਰਾਤ ਕਰੀਬ 10 ਵਜੇ ਠੇਕੇ ਤੋਂ ਮੋਟਰਸਾਈਕਲ 'ਤੇ ਆਪਣੇ ਘਰ ਆ ਰਿਹਾ ਸੀ। ਚਾਂਦਪੁਰ ਰੁੜਕੀ ਮੋੜ 'ਤੇ ਪਿੰਡ ਨੂੰ ਜਾਣ ਵਾਲੀ ਸੜਕ 'ਤੇ ਪਿੰਡ ਤੋਂ ਕਰੀਬ 1 ਕਿਲੋਮੀਟਰ ਪਹਿਲਾਂ ਫੈਕਟਰੀ ਨਜ਼ਦੀਕ ਰੈਂਪ ਕੋਲ ਕਿਸੇ ਘਟਨਾ ਦਾ ਸ਼ਿਕਾਰ ਹੋ ਗਿਆ।
ਇਸ ਦੌਰਾਨ ਜਦੋਂ ਉਹ ਘਰ ਨਾ ਪਹੁੰਚਿਆ ਤਾਂ ਉਸਦੇ ਪਿਤਾ ਨੇ ਫੋਨ ਕੀਤਾ ਜੋ ਨਹੀਂ ਚੁੱਕਿਆ ਗਿਆ ਤਾਂ ਕੁੱਝ ਦੇਰ ਬਾਅਦ ਉਥੋਂ ਲੱਗ ਰਹੇ ਟਰੈਕਟਰ ਸਵਾਰ ਨੇ ਜਦੋਂ ਫੋਨ ਚੁੱਕਿਆ ਤਾਂ ਮਨੀਸ਼ ਦੇ ਪਰਿਵਾਰ ਨੂੰ ਉਸਦੇ ਜ਼ਖਮੀ ਹੋਣ ਦਾ ਸਮਾਚਾਰ ਦਿੱਤਾ। ਮੌਕੇ 'ਤੇ ਪਹੁੰਚ ਕੇ ਪਰਿਵਾਰ ਵਾਲੇ ਨੌਜਵਾਨ ਨੂੰ ਹਸਪਤਾਲ ਲੈ ਗਏ, ਜਿਥੋਂ ਉਕਤ ਨੂੰ ਪੀ.ਜੀ.ਰੈਫਰ ਕਰ ਦਿੱਤਾ ਗਿਆ, ਪਰ ਮਨੀਸ਼ ਰਸਤੇ ਵਿਚ ਹੀ ਦਮ ਤੋੜ ਗਿਆ। ਮ੍ਰਿਤਕ ਨੌਜਵਾਨ ਦਾ ਪਿੰਡ ਦੇ ਸ਼ਮਸਾਨ ਘਾਟ 'ਚ ਸਸਕਾਰ ਕਰ ਦਿੱਤਾ ਗਿਆ ਹੈ।
ਹਸਪਤਾਲ 'ਚ ਡਾਕਟਰਾਂ ਦੀ ਲਾਪਰਵਾਹੀ ਮਰੀਜ਼ ਨੂੰ ਪਈ ਮਹਿੰਗੀ
NEXT STORY