ਰਾਜਪੁਰਾ (ਮਸਤਾਨਾ) : ਰਾਜਪੁਰਾ-ਚੰਡੀਗੜ੍ਹ ਰੋਡ 'ਤੇ ਵਾਪਰੇ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪੰਚਕੂਲਾ ਵਾਸੀ ਰੋਹਿਤ ਕੁਮਾਰ ਨੇ ਥਾਣਾ ਸਿਟੀ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੇ ਦਿਨ ਉਸ ਦਾ ਦੋਸਤ ਗੁਰਿੰਦਰ ਸਿੰਘ ਸਕੂਟਰ 'ਤੇ ਸਵਾਰ ਹੋ ਕੇ ਰਾਜਪੁਰਾ-ਚੰਡੀਗੜ੍ਹ ਰੋਡ 'ਤੇ ਜਾ ਰਿਹਾ ਸੀ। ਪਿੰਡ ਪਹਿਰ ਖੁਰਦ ਨੇੜੇ ਅੱਗੇ ਜਾ ਰਹੀ ਇਕ ਗੱਡੀ ਨੇ ਅਚਾਨਕ ਬਰੇਕ ਮਾਰ ਦਿੱਤੀ। ਸਕੂਟਰ ਉਸ ਗੱਡੀ ਦੇ ਪਿੱਛੇ ਜਾ ਵੱਜਾ, ਜਿਸ ਕਾਰਨ ਗੁਰਿੰਦਰ ਸਿੰਘ ਦੀ ਮੌਤ ਹੋ ਗਈ।
ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜ ਗਈ। ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ। ਰੋਹਿਤ ਦੀ ਸ਼ਿਕਾਇਤ 'ਤੇ ਗੱਡੀ ਦੇ ਅਣਪਛਾਤੇ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਗਿੱਦੜਬਾਹਾ 'ਚ 15 ਕੰਪਨੀਆਂ ਵਲੋਂ ਲਗਾਇਆ ਗਿਆ ਰੋਜ਼ਗਾਰ ਮੇਲਾ
NEXT STORY