ਤਰਨਤਾਰਨ (ਸੌਰਭ) : ਜ਼ਿਲ੍ਹਾ ਤਰਨਤਾਰਨ ਦੇ ਪੱਟੀ ਵਿਚ ਦਿਨ ਦਿਹਾੜੇ ਵੱਡੀ ਵਾਰਦਾਤ ਵਾਪਰੀ ਹੈ। ਜਿਸ ਵਿਚ ਸ਼ਰੇਆਮ ਕਾਰ ਸਵਾਰ ਨੌਜਵਾਨ ’ਤੇ ਜਾਨੋਂ ਮਾਰਨ ਦੀ ਨੀਅਤ ਨਾਲ ਗੋਲ਼ੀਆਂ ਚਲਾ ਦਿੱਤੀਆਂ ਗਈਆਂ। ਗੋਲ਼ੀ ਲੱਗਣ ਨਾਲ ਜ਼ਖਮੀ ਹੋਏ ਨੌਜਵਾਨ ਨੂੰ ਪੱਟੀ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਨੌਜਵਾਨ ਮਲਕੀਤ ਸਿੰਘ ਜੱਗੂ ਪੁੱਤਰ ਹਰਜਿੰਦਰ ਸਿੰਘ ਵਾਸੀ ਚੂਸਲੇਵਾੜ ਨੇ ਦੱਸਿਆ ਕਿ ਉਹ ਪੱਟੀ ਮੋੜ ’ਤੇ ਆਪਣੀ ਕਰੇਟਾ ਕਾਰ ਪੀਬੀ46ਏਐਫ6360 ਨੂੰ ਧਵਾ ਕੇ ਵਾਪਸ ਘਰ ਜਾ ਰਿਹਾ ਸੀ ਕਿ ਨਜ਼ਦੀਕ ਸੂਆ ਚੂਸਲੇਵਾੜ ਦੋ ਸਕੂਟਰੀ ਅਤੇ ਇਕ ਮੋਟਰਸਾਇਕਲ ਸਵਾਰ ਤਕਰੀਬਨ 9 ਨੌਜਵਾਨਾਂ ਨੇ ਉਸ ਉਪਰ ਹਮਲਾ ਕਰ ਦਿੱਤਾ ਜਿਸ ਵਿਚ ਪਹਿਲਾਂ ਸਿੱਧੀਆਂ ਉਸਦੀ ਗੱਡੀ ’ਤੇ ਗੋਲ਼ੀਆਂ ਮਾਰੀਆਂ ਗਈ ਅਤੇ ਫਿਰ ਉਸ ਨੂੰ ਰੋ ਕੇ ਸਿਰ ਵਿਚ ਕੜੇ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ। ਹਮਲਾਵਰਾਂ ਨੇ ਉਸ ਦੇ ਪੱਟ ਵੀ ਗੋਲ਼ੀ ਮਾਰ ਦਿੱਤੀ ਅਤੇ ਫਰਾਰ ਹੋ ਗਏ।
ਇਹ ਵੀ ਪੜ੍ਹੋ : ਦਰਿੰਦੇ ਬਣੇ ਪਤੀ ਨੇ ਸੁੱਤੀ ਪਈ ਪਤਨੀ ਨਾਲ ਕਮਾਇਆ ਕਹਿਰ, ਦਿੱਤੀ ਰੂਹ ਕੰਬਾਊ ਮੌਤ
ਦੱਸਦੇਈਏ ਕਿ ਇਸ ਵਾਰਦਾਤ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ। ਇਸ ਮੌਕੇ ਲੜਕੇ ਦੀ ਮਾਂ ਸੁਖਵਿੰਦਰ ਕੌਰ ਅਤੇ ਭਰਾ ਗੁਰਲਾਲ ਸਿੰਘ ਨੇ ਪੁਲਸ ਪਾਸੋਂ ਇਨਸਾਫ ਦੀ ਗੁਹਾਰ ਲਗਾਈ ਹੈ। ਇਥੇ ਇਹ ਵੀ ਦੱਸਣਾ ਬੇਹੱਦ ਜ਼ਰੂਰੀ ਹੈ ਕਿ ਬੀਤੇ ਦੋ ਦਿਨ ਪਹਿਲਾਂ ਵੀ ਪੱਟੀ ਮੋੜ ’ਤੇ ਪਿੰਡ ਸਭਰਾ ਦੇ ਨੌਜਵਾਨ ਗੁਰਜੰਟ ਸਿੰਘ ਪੁੱਤਰ ਗੁਰਚਰਨ ਸਿੰਘ ਨੂੰ ਆਸਲਾ ਦੇ ਬਿਜਲੀ ਘਰ ਨਜ਼ਦੀਕ ਅਣਪਛਾਤੇ ਨੌਜਵਾਨਾਂ ਨੇ ਗੋਲ਼ੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਉਧਰ ਇਸ ਮਾਮਲੇ ਸੰਬੰਧੀ ਥਾਣਾ ਸਦਰ ਪੱਟੀ ਦੇ ਐੱਸ. ਐੱਚ. ਓ ਹਰਜਿੰਦਰ ਸਿੰਘ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਇਹ ਵੱਡਾ ਕਦਮ ਚੁੱਕਣ ਦੀ ਤਿਆਰੀ ’ਚ ਪੰਜਾਬ ਸਰਕਾਰ, ਮੁੱਖ ਮੰਤਰੀ ਨੇ ਪੋਸਟ ਪਾ ਕੇ ਦਿੱਤੀ ਜਾਣਕਾਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਹੈਰੋਇਨ ਸਮੇਤ ਲੜਕੀ ਨੂੰ ਕੀਤਾ ਗ੍ਰਿਫਤਾਰ, ਮਾਮਲਾ ਦਰਜ
NEXT STORY