ਸ੍ਰੀ ਮੁਕਤਸਰ ਸਾਹਿਬ ( ਪਵਨ ਤਨੇਜਾ, ਖੁਰਾਣਾ) : ਜ਼ਿਲ੍ਹੇ ’ਚ ਅਪਰਾਧ ਦਾ ਗ੍ਰਾਫ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਆਏ ਦਿਨ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸਦੀਆਂ ਸੀ. ਸੀ. ਟੀ. ਵੀ. ਵੀ ਵਾਇਰਲ ਹੋ ਰਹੀਆਂ ਹਨ। ਹੁਣ ਤਾਂ ਦੁਕਾਨਦਾਰ ਵੀ ਖੁਦ ਨੂੰ ਅਸੁਰੱਖਿਅਤ ਮਹੂਸਸ ਕਰਨ ਲੱਗ ਪਏ ਹਨ। ਨੱਥੂ ਰਾਮ ਸਟਰੀਟ ’ਚ ਚੋਰੀ ਦਾ ਮਾਹਮਣਾ ਸਾਹਮਣੇ ਆਇਆ ਹੈ ਜਿਸ ’ਚ ਇਕ ਦੁਕਾਨ ਤੋਂ ਦਿਨ-ਦਿਹਾੜੇ ਨੌਜਵਾਨ ਗੱਲੇ ’ਚ ਪਏ ਰੁਪਏ ਕੱਢ ਕੇ ਲੈ ਗਿਆ। ਥਾਣਾ ਸਿਟੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਮੁਕਤਸਰ ਦੇ ਵਸਨੀਕ ਅਪਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਸਦੀ ਨੱਥੂ ਰਾਮ ਸਟਰੀਟ ਵਿਖੇ ਬਾਬਾ ਬੈਂਗਲ ਸਟੋਰ ਮਨਿਆਰੀ ਦੀ ਦੁਕਾਨ ਹੈ।
ਦੁਕਾਨ ’ਤੇ ਇੱਕ ਨੌਜਵਾਨ ਗ੍ਰਾਹਕ ਬਣ ਕੇ ਆਇਆ ਤੇ ਸ਼ੈਂਪੂ ਦੀ ਮੰਗ ਕੀਤੀ। ਜਦੋਂ ਉਹ ਅਤੇ ਉਸਦੇ ਪਿਤਾ ਹੋਰ ਗ੍ਰਾਹਕਾਂ ਨੂੰ ਸਮਾਨ ਦੇ ਰਹੇ ਸਨ ਤਾਂ ਉਸਨੇ ਗੱਲੇ ’ਚ ਪਏ ਲਗਭਗ ਪੰਜ ਤੋਂ ਸੱਤ ਹਜ਼ਾਰ ਰੁਪਏ ਕੱਢ ਲਏ ਅਤੇ ਚਲਾ ਗਿਆ। ਉਨ੍ਹਾਂ ਨੂੰ ਸੀ. ਸੀ. ਟੀ. ਵੀ. ਦੇਖਣ ’ਤੇ ਚੋਰੀ ਦਾ ਪਤਾ ਲੱਗਾ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਚੋਰੀਆਂ ਦੀ ਵੱਧ ਰਹੀਆਂ ਘਟਨਾਵਾਂ ’ਤੇ ਅੰਕੁਸ਼ ਲਾਉਣ ਦੀ ਮੰਗ ਕੀਤੀ ਹੈ।
ਸ਼ਰਾਰਤੀਆਂ ਨੇ ਪਾਰਕਿੰਗ 'ਚ ਖੜ੍ਹੀ ਕਾਰ ਨੂੰ ਲਾਈ ਅੱਗ, ਸੜ ਕੇ ਹੋਈ ਸੁਆਹ
NEXT STORY