ਲਹਿਰਾ ਮੁਹੱਬਤ (ਮਨੀਸ਼) : ਪਿੰਡ ਲਹਿਰਾ ਮੁਹੱਬਤ ਦੇ ਇਕ ਨੌਜਵਾਨ ਵਲੋਂ ਆਰਥਿਕ ਤੰਗੀ ਕਾਰਨ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਿਕ 35 ਸਾਲਾ ਨੌਜਵਾਨ ਭੀਮਾ ਸਿੰਘ ਪੁੱਤਰ ਅਮਰਜੀਤ ਸਿੰਘ ਜੋ ਕਿ ਦਲਿਤ ੂਰ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਮਜਦੂਰੀ ਕਰਦਾ ਸੀ, ਨੇ ਆਰਥਿਕ ਤੰਗੀ ਕਾਰਨ ਬੀਤੀ ਰਾਤ ਆਪਣੇ ਘਰ 'ਚ ਪੱਖੇ ਨਾਲ ਫਾਹਾ ਲੈ ਕੇ ਖੁਦਕਸ਼ੀ ਕਰ ਲਈ। ਭੀਮਾ ਸਿੰਘ ਮਾਨਸਿਕ ਤੌਰ 'ਤੇ ਵੀ ਪ੍ਰੇਸ਼ਾਨ ਰਹਿੰਦਾ ਸੀ।
ਭੁੱਚੋ ਪੁਲਸ ਨੇ ਕਾਰਵਾਈ ਕਰਦਿਆਂ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਹੈ। ਭੀਮਾ ਸਿੰਘ ਮਜਦੂਰੀ ਕਰਕੇ ਆਪਣੇ ਮਾਤਾ-ਪਿਤਾ ਦਾ ਪੇਟ ਪਾਲਦਾ ਸੀ। ਮ੍ਰਿਤਕ ਭੀਮਾ ਸਿੰਘ ਦੇ ਚਾਰ ਭੈਣਾਂ ਜੋ ਵਿਆਹੀਆਂ ਹਨ ਅਤੇ ਇਕ ਭਰਾ ਅਲੱਗ ਰਹਿੰਦਾ ਹੈ। ਮ੍ਰਿਤਕ ਆਪਣੇ ਪਿੱਛੇ ਮਾਤਾ-ਪਿਤਾ ਛੱਡ ਗਿਆ ਹੈ। ਪੰਜਾਬ ਖੇਤ ਮਜਦੂਰ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਮ੍ਰਿਤਕ ਪਰਿਵਾਰ ਲਈ ਸਰਕਾਰ ਪਾਸੋਂ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ।
ਚੋਣ ਕਮਿਸ਼ਨ ਵਲੋਂ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਦਾ ਤਬਾਦਲਾ
NEXT STORY