ਜ਼ੀਰਾ - ਜ਼ੀਰਾ ਦੇ ਪਿੰਡ ਨੀਲੇ ਵਾਲਾ ਦੇ ਵਸਨੀਕ ਇੱਕ 16 ਸਾਲ ਦੇ ਨੌਜਵਾਨ ਦੀ ਵੀਰਵਾਰ ਸਵੇਰੇ ਇੱਕ ਕੈਂਟਰ ਨਾਲ ਟੱਕਰ ਹੋ ਜਾਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰ ਉਸ ਦੀ ਮ੍ਰਿਤਕ ਦੇਹ ਨੂੰ ਸ਼ਾਮ ਸਮੇਂ ਐਂਬੂਲੈਂਸ ਵਿੱਚ ਆਪਣੇ ਪਿੰਡ ਲੈ ਕੇ ਜਾ ਰਹੇ ਸਨ ਤਾਂ ਐਂਬੂਲੈਂਸ ਦੀ ਸਾਹਮਣੇ ਤੋਂ ਆ ਰਹੀ ਸਵਿਫਟ ਕਾਰ ਨਾਲ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਐਂਬੂਲੈਂਸ ਦੋ-ਤਿੰਨ ਵਾਰ ਪਲਟ ਕੇ ਖੇਤਾਂ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਐਂਬੂਲੈਂਸ ਸਵਾਰ ਛੇ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਿਨਾਂ ਵਿੱਚੋਂ ਇੱਕ ਮਹਿਲਾ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇੱਕ ਮਹਿਲਾ ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਉਸ ਨੂੰ ਡਾਕਟਰਾਂ ਵੱਲੋਂ ਮੁਢਲੀ ਸਹਾਇਤਾ ਦੇਣ ਉਪਰੰਤ ਫਰੀਦਕੋਟ ਮੈਡੀਕਲ ਕਾਲਜ ਵਿਖੇ ਰੈਫਰ ਕਰ ਦਿੱਤਾ ਗਿਆ ਹੈ।
ਅਮਰੀਕਾ 'ਚ ਫੜ੍ਹਿਆ ਗਿਆ ਹੈਪੀ ਪਾਸੀਆ, ਪੰਜਾਬ 'ਚ 14 ਤੋਂ ਵਧੇਰੇ ਅੱਤਵਾਦੀ ਵਾਰਦਾਤਾਂ 'ਚ ਸੀ ਸ਼ਾਮਲ
NEXT STORY