ਦੀਨਾਨਗਰ (ਕਪੂਰ) : ਪੁਲਸ ਨੇ ਭੁੱਕੀ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਮੇਜਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਸ਼ੂਗਰ ਮਿੱਲ ਪਨਿਆੜ ਦੇ ਸਾਹਮਣੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਕਿਸੇ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਟਰੱਕ ਨੰਬਰ ਪੀਬੀ 13 ਏ.ਆਰ 5598 ਜੋ ਕਿ ਪਠਾਨਕੋਟ ਤੋਂ ਦੀਨਾਨਗਰ ਵੱਲ ਆ ਰਿਹਾ ਹੈ, ਜੇਕਰ ਇਸ ਟਰੱਕ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤਾਂ ਇਸ ਵਿੱਚੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ : ਪਰੇਸ਼ਾਨੀ ਦੇ ਚੱਲਦਿਆਂ 50 ਸਾਲਾ ਵਿਅਕਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ
ਇਸ ਸੂਚਨਾ ਦੇ ਆਧਾਰ ''ਤੇ ਪੁਲਸ ਪਾਰਟੀ ਨੇ ਪਠਾਨਕੋਟ ਸਾਈਡ ਤੋਂ ਆ ਰਹੀ ਸੜਕ 'ਤੇ ਨਾਕਾਬੰਦੀ ਕਰ ਕੇ ਬਾਰੀਕੀ ਨਾਲ ਜਾਂਚ ਸ਼ੁਰੂ ਕੀਤੀ ਅਤੇ ਜਦੋਂ ਉਪਰੋਕਤ ਨੰਬਰ ਵਾਲੇ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਟਰੱਕ ਚਾਲਕ ਟਰੱਕ ਨੂੰ ਖੜ੍ਹਾ ਕਰਕੇ ਭੱਜਣ ਲੱਗਾ, ਪਰ ਪੁਲਸ ਪਾਰਟੀ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ। ਫੜੇ ਗਏ ਵਿਅਕਤੀ ਦੀ ਪਛਾਣ ਸੰਦੀਪ ਮਸੀਹ ਉਰਫ਼ ਮਿੱਠੂ ਪੁੱਤਰ ਸੋਨੂੰ ਮਸੀਹ ਵਾਸੀ ਪਿੰਡ ਉੱਪਲ ਥਾਣਾ ਕਲਾਨੌਰ ਵਜੋਂ ਹੋਈ ਹੈ, ਜਦੋਂ ਪੁਲਸ ਪਾਰਟੀ ਨੇ ਟਰੱਕ ਦੀ ਤਲਾਸ਼ੀ ਲਈ ਤਾਂ ਪਿਛਲੇ ਪਾਸਿਓਂ ਕੱਪੜੇ ਨਾਲ ਢੱਕਿਆ ਹੋਇਆ ਪਲਾਸਟਿਕ ਦਾ ਥੈਲਾ ਬਰਾਮਦ ਹੋਇਆ ਤੇ ਉਕਤ ਥੈਲੇ ਦੀ ਚੈਕਿੰਗ ਕਰਨ ਤੇ ਉਸ ਵਿੱਚੋਂ 3 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ, ਪੁਲਸ ਨੇ ਮੁਲਜ਼ਮ ਨੂੰ ਟਰੱਕ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਹੈ।
ਪਰੇਸ਼ਾਨੀ ਦੇ ਚੱਲਦਿਆਂ 50 ਸਾਲਾ ਵਿਅਕਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ
NEXT STORY