ਲੁਧਿਆਣਾ (ਰਾਮ) : ਇੱਥੇ 33 ਫੁੱਟ ਰੋਡ, ਮੁੰਡੀਆ ਕਲਾਂ ’ਤੇ ਸਥਿਤ ਰਾਮਨਗਰ ਦੀ ਗਲੀ ਨੰਬਰ-6 ’ਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਜਦੋਂ ਕਥਿਤ ਨਸ਼ੇ ਦੀ ਲੋਰ ’ਚ ਕੁੱਝ ਨੌਜਵਾਨਾਂ ਨੇ ਪੂਰੀ ਗਲੀ ਦੇ ਘਰਾਂ ਦੇ ਦਰਵਾਜ਼ਿਆਂ 'ਤੇ ਕਥਿਤ ਤੇਜ਼ਧਾਰ ਹਥਿਆਰਾਂ ਨਾਲ ਭੰਨ-ਤੋੜ ਕਰਦੇ ਹੋਏ ਇਕ ਆਟੋ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਅਤੇ ਦਹਿਸ਼ਤ ਪੈਦਾ ਕਰ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੀ ਚੌਂਕੀ ਮੁੰਡੀਆਂ ਕਲਾਂ ਦੀ ਪੁਲਸ ਨੇ ਦਹਿਸ਼ਤਗਰਦਾਂ ਨੂੰ ਹਿਰਾਸਤ 'ਚ ਲੈ ਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ। ਜਾਣਕਾਰੀ ਅਨੁਸਾਰ ਸ਼ਾਮ ਕੁਮਾਰ ਪੁੱਤਰ ਅਸ਼ੋਕ ਕੁਮਾਰ ਨੇ ਦੱਸਿਆ ਕਿ 4 ਜਨਵਰੀ ਦੇ ਦਿਨ ਉਹ ਆਪਣੇ ਇਕ ਦੋਸਤ ਦੇ ਪਿਤਾ ਦੀ ਰਿਟਾਇਰਮੈਂਟ ਪਾਰਟੀ ’ਚ ਗਿਆ ਸੀ, ਜਿੱਥੇ ਕੁਝ ਨੌਜਵਾਨਾਂ ਨੇ ਹੁੱਲੜਬਾਜ਼ੀ ਕੀਤੀ। ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਨੂੰ ਸਮਝਾ ਕੇ ਉਹ ਘਰ ਆ ਗਿਆ। ਮੰਗਲਵਾਰ ਦੀ ਸ਼ਾਮ ਉਨ੍ਹਾਂ ਨੌਜਵਾਨਾਂ ਨੇ ਉਸ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ 'ਚ ਉਹ ਕਿਸੇ ਤਰ੍ਹਾਂ ਭੱਜ ਕੇ ਬਚਿਆ।
ਸੀ. ਸੀ. ਟੀ. ਵੀ. ਫੁਟੇਜ਼ ਹਾਸਲ ਕਰਕੇ ਪੁਲਸ ਜੁੱਟੀ ਜਾਂਚ ’ਚ
ਚੌਂਕੀ ਮੁੰਡੀਆਂ ਕਲਾਂ ਦੀ ਪੁਲਸ ਨੇ ਇਲਾਕੇ ’ਚ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਅਤੇ ਲੋਕਾਂ ਦੇ ਮੋਬਾਇਲ ਫੋਨ ਉੱਪਰ ਰਿਕਾਰਡ ਕੀਤੀਆਂ ਵੀਡੀਓਜ਼ ਦੇ ਸਹਾਰੇ ਸਾਰੇ ਹੰਗਾਮੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਚਾਰ ਨੌਜਵਾਨਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ।
ਪੰਜਾਬ ਸਰਕਾਰ ਵਲੋਂ 5ਵੀਂ ਤੋਂ 12ਵੀਂ ਤਕ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹਣ ਦਾ ਐਲਾਨ
NEXT STORY