ਮਾਛੀਵਾੜਾ ਸਾਹਿਬ (ਟੱਕਰ) : ਨੇੜਲੇ ਪਿੰਡ ਲੁਹਾਰੀਆਂ ਵਿਖੇ ਅੱਜ ਇਕ ਵੀਡੀਓ ਵਾਇਰਲ ਹੋਈ ਜਿਸ ਵਿਚ ਇਕ ਨੌਜਵਾਨ ਨੂੰ ਕੁਝ ਨੌਜਵਾਨਾਂ ਵੱਲੋਂ ਅਗਵਾ ਕਰ ਲਿਆ ਗਿਆ ਤੇ ਇਸ ਦੌਰਾਨ ਵੀਡੀਓ ਵਿਚ ਨੌਜਵਾਨ ਕਿਡਨੈਪਰਾਂ ਦੀਆਂ ਮਿੰਨਤਾਂ ਪਾਉਂਦਾ ਦਿਖਾਈ ਦੇ ਰਿਹਾ ਹੈ। ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਜਗਦੀਪ ਸਿੰਘ ਤੇ ਉਸਦਾ ਪਿਤਾ ਮਲਕੀਤ ਸਿੰਘ ਸਮਰਾਲਾ ਹਸਪਤਾਲ ਵਿਖੇ ਇਲਾਜ ਅਧੀਨ ਹਨ।
ਝੁੱਗੀਆਂ ਝੋਪੜੀਆਂ 'ਚ ਹੁੰਦੇ ਸੀ ਗਲਤ ਕੰਮ, ਦੇਖੋ ਫ਼ਿਰ ਪੁਲਸ ਨੇ ਕਿਵੇਂ ਪਾ'ਤੀ ਕਾਰਵਾਈ (ਵੀਡੀਓ)
ਮਲਕੀਤ ਸਿੰਘ ਨੇ ਦੱਸਿਆ ਕਿ ਉਹ ਬਾਅਦ ਦੁਪਹਿਰ ਆਪਣੀ ਪਤਨੀ ਨਾਲ ਮਨਰੇਗਾ ਯੋਜਨਾ ਤਹਿਤ ਪਿੰਡ ਵਿਚ ਮਜ਼ਦੂਰੀ ਕਰ ਰਹੇ ਸਨ ਕਿ ਉਨ੍ਹਾਂ ਦਾ ਪੁੱਤਰ ਜਗਦੀਪ ਸਿੰਘ ਉਨ੍ਹਾਂ ਨੂੰ ਚਾਹ ਦੇਣ ਆਇਆ ਸੀ। ਇਸ ਦੌਰਾਨ ਇੱਕ ਕਾਰ ’ਤੇ ਸਵਾਰ ਹੋ ਕੇ 6 ਨੌਜਵਾਨ ਆਏ ਜਿਨ੍ਹਾਂ ਨੇ ਆਉਂਦਿਆਂ ਸਾਰ ਉਸ ਦੇ ਪੁੱਤਰ ਜਗਦੀਪ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਦੋਂ ਉਹ ਆਪਣੇ ਪੁੱਤਰ ਨੂੰ ਬਚਾਉਣ ਲਈ ਗਿਆ ਤਾਂ ਉਸ ’ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤਾ ਜੋ ਉਸਦੀ ਬਾਂਹ ’ਤੇ ਲੱਗਾ। ਮਲਕੀਤ ਸਿੰਘ ਅਨੁਸਾਰ ਇਹ ਕਾਰ ਸਵਾਰ ਉਸ ਦੇ ਪੁੱਤਰ ਜਗਦੀਪ ਸਿੰਘ ਨੂੰ ਧੱਕੇ ਨਾਲ ਅਗਵਾ ਕਰਕੇ ਲੈ ਗਏ ਅਤੇ ਉਸਦੀ ਵੀਡੀਓ ਬਣਾ ਪਿੰਡ ਦੇ ਬਾਹਰ ਜਾ ਕੇ ਸੁੱਟ ਦਿੱਤਾ। ਮਲਕੀਤ ਸਿੰਘ ਅਨੁਸਾਰ ਹਮਲਾਵਾਰ ਨੌਜਵਾਨਾਂ ਨਾਲ ਉਸਦੇ ਪੁੱਤਰ ਦੀ ਪੁਰਾਣੀ ਰੰਜਿਸ਼ ਸੀ ਅਤੇ ਉਨ੍ਹਾਂ ਨੇ ਗੱਡੀ ’ਚ ਅਗਵਾ ਕਰਨ ਤੋਂ ਬਾਅਦ ਉਸਦੀ ਵੀਡੀਓ ਬਣਾਈ ਜੋ ਕਿ ਸੋਸ਼ਲ ਮੀਡੀਆ ’ਤੇ ਵਾਈਰਲ ਕਰ ਦਿੱਤੀ।
'ਹੋਰ ਪਾਣੀ ਦੇਣ 'ਤੇ ਸਹਿਮਤ ਹੋਣ ਦਾ ਸਵਾਲ ਹੀ ਨਹੀਂ', ਪੰਜਾਬ ਨੇ ਹਾਈਕੋਰਟ 'ਚ ਰੱਖਿਆ ਪੱਖ
ਹਮਲਾਵਾਰਾਂ ਵੱਲੋਂ ਜਖ਼ਮੀ ਜਗਦੀਪ ਸਿੰਘ ਨੂੰ ਕਾਰ ਵਿਚ ਜਦੋਂ ਅਗਵਾ ਕਰ ਲਿਆ ਗਿਆ ਤਾਂ ਉਸਦੀ ਹਾੜੇ ਤੇ ਮਿੰਨਤਾਂ ਤਰਲੇ ਕਰਨ ਦੀ ਵੀਡੀਓ ਇੱਕ ਰੈਪਰ ਦਾ ਗੀਤ ਲਗਾ ਕੇ ਵਾਈਰਲ ਕੀਤੀ ਗਈ। ਕਾਰ ਵਿਚ ਜਖ਼ਮੀ ਹੋਇਆ ਜਗਦੀਪ ਸਿੰਘ ਉਨ੍ਹਾਂ ਨੂੰ ਛੱਡਣ ਲਈ ਮਿੰਨਤਾਂ ਕਰ ਰਿਹਾ ਹੈ ਪਰ ਹਮਲਾਵਾਰ ਉਸ ਨਾਲ ਕੁੱਟਮਾਰ ਕਰ ਰਹੇ ਹਨ। ਪਹਿਲਾਂ ਤਾਂ ਹਮਲਾਵਾਰਾਂ ਨੇ ਵੀਡੀਓ ਸੋਸ਼ਲ ਮੀਡੀਆ ’ਤੇ ਪਾ ਦਿੱਤੀ ਪਰ ਬਾਅਦ ਵਿਚ ਇਸ ਨੂੰ ਡਿਲੀਟ ਕਰ ਦਿੱਤਾ।
ਬਟਾਲਾ 'ਚ ਪੁਲਸ ਤੇ ਗੈਂਗਸਟਰ ਵਿਚਾਲੇ ਐਨਕਾਊਂਟਰ, ਦੌੜਦਿਆਂ ਪੁਲਸ ਨੇ ਮਾਰ'ਤੀ ਗੋਲੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਝੁੱਗੀਆਂ ਝੋਪੜੀਆਂ 'ਚ ਹੁੰਦੇ ਸੀ ਗਲਤ ਕੰਮ, ਦੇਖੋ ਫ਼ਿਰ ਪੁਲਸ ਨੇ ਕਿਵੇਂ ਪਾ'ਤੀ ਕਾਰਵਾਈ (ਵੀਡੀਓ)
NEXT STORY