ਲੁਧਿਆਣਾ (ਰਾਮ) : ਕੁੜੀ ਵੱਲੋਂ ਪਿਆਰ 'ਚ ਧੋਖਾ ਕਰਨ ਅਤੇ ਫਿਰ ਕੁੜੀ ਦੇ ਪਿਓ ਵੱਲੋਂ ਕੀਤੀ ਗਈ ਬੇਇੱਜ਼ਤੀ ਨੂੰ ਮੁੰਡੇ ਨੇ ਅਜਿਹਾ ਦਿਲ 'ਤੇ ਲਾਇਆ ਕਿ ਉਸ ਨੇ ਦੁਖੀ ਹੁੰਦਿਆਂ ਨਹਿਰ 'ਚ ਛਾਲ ’ਚ ਮਾਰ ਕੇ ਖੁਦਕੁਸ਼ੀ ਕਰ ਲਈ। ਉਕਤ ਨੌਜਵਾਨ ਦੀ ਲਾਸ਼ਲਾਸ਼ ਪੁਲਸ ਨੇ ਤਿੰਨ ਦਿਨ ਬਾਅਦ ਬਰਾਮਦ ਕੀਤੀ ਹੈ। ਪੁਲਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ’ਤੇ ਲੜਕੀ ਦੇ ਪਿਤਾ ਖਿਲਾਫ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ...ਤਾਂ ਕੈਪਟਨ ਦੀ ਇਸ ਯੋਜਨਾ ਤੋਂ ਵਾਂਝੇ ਰਹਿ ਜਾਣਗੇ ਬਹੁਤੇ 'ਕਿਸਾਨ'
ਜਾਣਕਾਰੀ ਦਿੰਦੇ ਹੋਏ ਚੌਂਕੀ ਮੁੰਡੀਆਂ ਕਲਾਂ ਦੇ ਇੰਚਾਰਜ ਸਬ-ਇੰਸਪੈਕਟਰ ਹਰਭਜਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਹਰਜੀਤ ਸਿੰਘ (27) ਪੁੱਤਰ ਗੁਰਜੀਤ ਸਿੰਘ ਵਾਸੀ ਪਿੰਡ ਸਾਹਿਬਾਣਾ, ਲੁਧਿਆਣਾ ਦੇ ਰੂਪ ’ਚ ਹੋਈ ਹੈ। ਮ੍ਰਿਤਕ ਹਰਜੀਤ ਸਿੰਘ ਦੁੱਧ ਪਾਉਣ ਦਾ ਕੰਮ ਕਰਦਾ ਸੀ, ਜਿਸ ਦੇ ਗਣੇਸ਼ ਨਗਰ, ਮੁੰਡੀਆਂ ਕਲਾਂ ਦੀ ਰਹਿਣ ਵਾਲੀ ਇਕ ਕੁੜੀ ਨਾਲ ਪ੍ਰੇਮ ਸਬੰਧ ਬਣ ਗਏ। ਇਸ ਸਬੰਧੀ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਜਾਣਕਾਰੀ ਸੀ। ਚੌਂਕੀ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਲੜਕੇ ਦੇ ਪਿਤਾ ਨੇ ਆਪਣੇ ਬਿਆਨਾਂ ’ਚ ਕਿਹਾ ਕਿ ਬੀਤੀ 13 ਜੁਲਾਈ ਨੂੰ ਹਰਜੀਤ ਸ਼ਾਮ ਕਰੀਬ 7 ਵਜੇ ਐਕਟਿਵਾ ਲੈ ਕੇ ਕੁੜੀ ਦੇ ਘਰ ਗਿਆ, ਜਿੱਥੇ ਕੁੜੀ ਦੇ ਪਿਓ ਵੱਲੋਂ ਹਰਜੀਤ ਨਾਲ ਕਥਿਤ ਕੁੱਟ-ਮਾਰ ਤੋਂ ਬਾਅਦ ਉਸ ਦੀ ਬੇਇੱਜ਼ਤੀ ਕੀਤੀ ਗਈ ਅਤੇ ਉਹ ਘਰ ਵਾਪਸ ਜਾਣ ਦੀ ਬਜਾਏ ਸਿੱਧਾ ਕਟਾਣਾ ਸਾਹਿਬ ਨਹਿਰ ਪੁਲ ’ਤੇ ਚਲਾ ਗਿਆ, ਜਿੱਥੇ ਉਸ ਨੇ ਕਥਿਤ ਤੌਰ ’ਤੇ ਨਹਿਰ ’ਚ ਛਾਲ ਮਾਰ ਕੇ ਆਪਣੇ ਜੀਵਨ ਦਾ ਅੰਤ ਕਰ ਲਿਆ। ਉਸ ਦੀ ਐਕਟਿਵਾ ਨਹਿਰ ਦੇ ਪੁਲ ਤੋਂ ਬਰਾਮਦ ਹੋਈ।
ਇਹ ਵੀ ਪੜ੍ਹੋ : ਇਸ਼ਕ 'ਚ ਅੰਨ੍ਹੇ ਜੀਜੇ-ਸਾਲੀ ਨੇ ਉਡਾਈਆਂ ਰਿਸ਼ਤੇ ਦੀਆਂ ਧੱਜੀਆਂ, ਟੱਪੀਆਂ ਬੇਸ਼ਰਮੀ ਦੀਆਂ ਹੱਦਾਂ
ਝੱਮਟ ਦੇ ਪੁਲ ਤੋਂ ਮਿਲੀ ਨੌਜਵਾਨ ਦੀ ਲਾਸ਼
ਚੌਂਕੀ ਇੰਚਾਰਜ ਹਰਭਜਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਪਿੰਡ ਝੱਮਟ ਪੁਲ ਕੋਲੋਂ ਤਿੰਨ ਬਾਅਦ ਬਰਾਮਦ ਹੋਈ ਹੈ। ਫਿਲਹਾਲ ਪੁਲਸ ਨੇ ਹਰਜੀਤ ਸਿੰਘ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਰਖਵਾ ਦਿੱਤਾ। ਕੁੜੀ ਦੇ ਪਿਤਾ ਵੱਲੋਂ ਕੁੱਟਮਾਰ ਕਰਨ ਬਾਰੇ ਪੁੱਛਣ ’ਤੇ ਚੌਂਕੀ ਇੰਚਾਰਜ ਨੇ ਦੱਸਿਆ ਕਿ ਇਸ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਹੋ ਸਕੇਗਾ।
ਕੁੜੀ ਗਈ ਵਿਦੇਸ਼
ਮ੍ਰਿਤਕ ਨੌਜਵਾਨ ਦੇ ਇਕ ਰਿਸ਼ਤੇਦਾਰ ਦੇ ਬਿਆਨਾਂ ਦੇ ਰੂਪ ’ਚ ਫੇਸਬੁੱਕ ’ਤੇ ਘੁੰਮ ਰਹੀ ਫੇਸਬੁੱਕ ਪੋਸਟ ਅਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁੜੀ ਕੁੱਝ ਸਮਾਂ ਪਹਿਲਾਂ ਨੌਜਵਾਨ ਵੱਲੋਂ ਕੀਤੀ ਗਈ ਵਿੱਤੀ ਮਦਦ ਨਾਲ ਕੈਨੇਡਾ ਜਾਣ 'ਚ ਸਫਲ ਰਹੀ, ਜਿਸ ਨੇ ਨੌਜਵਾਨ ਨੂੰ ਕਿਹਾ ਸੀ ਕਿ ਉਹ ਉੱਧਰ ਜਾ ਕੇ ਉਸ ਨੂੰ ਵੀ ਬੁਲਾ ਲਵੇਗੀ। ਕੁੜੀ ਲਗਾਤਾਰ ਨੌਜਵਾਨ ਨਾਲ ਫੋਨ ’ਤੇ ਗੱਲ ਵੀ ਕਰਦੀ ਰਹੀ ਪਰ ਬੀਤੀ 13 ਜੁਲਾਈ ਨੂੰ ਦੋਵਾਂ ਵਿਚਕਾਰ ਕੁੱਝ ਅਜਿਹਾ ਹੋਇਆ ਕਿ ਨੌਜਵਾਨ ਸਿੱਧਾ ਕੁੜੀ ਦੇ ਘਰ ਪਹੁੰਚ ਗਿਆ, ਜਿੱਥੋਂ ਉਸ ਨੇ ਘਰ ਪਰਤਣ ਦੀ ਬਜਾਏ ਸਿੱਧਾ ਨੀਲੋਂ ਵਿਖੇ ਕਟਾਣਾ ਸਾਹਿਬ ਪੁਲ ਤੋਂ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਬਹੁਤ ਸਾਰੇ ਸਵਾਲ ਆਪਣੇ ਪਰਿਵਾਰ ਲਈ ਛੱਡ ਗਿਆ। ਫਿਲਹਾਲ ਪੁਲਸ ਇਸ ਮਾਮਲੇ ’ਚ ਕੁੜੀ ਦੇ ਪਿਤਾ ਇੰਦਰਜੀਤ ਸਿੰਘ ਖਿਲਾਫ ਮੁਕੱਦਮਾ ਦਰਜ ਕਰ ਕੇ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ਦੇ ਸਰਕਾਰੀ ਸਕੂਲ ਨੇ ਕੀਤਾ ਕਮਾਲ, ਨਿੱਜੀ ਸਕੂਲਾਂ ਨੂੰ ਦੇ ਰਿਹੈ ਮਾਤ
...ਤਾਂ ਕੈਪਟਨ ਦੀ ਇਸ ਯੋਜਨਾ ਤੋਂ ਵਾਂਝੇ ਰਹਿ ਜਾਣਗੇ ਬਹੁਤੇ 'ਕਿਸਾਨ'
NEXT STORY